ਸ਼ਬਦ ਭਗਉਤੀ: ਆਦਿ ਗੁਰੂ ਗ੍ਰੰਥ ਸਾਹਿਬ ਅਤੇ ਦਸਮ ਗ੍ਰੰਥ - ਸਰਜੀਤ ਸਿੰਘ ਸੰਧੂ, ਯੂ. ਐੱਸ. ਏ.


ਸ਼ਬਦ ਭਗਉਤੀ: ਆਦਿ ਗੁਰੂ ਗ੍ਰੰਥ ਸਾਹਿਬ ਅਤੇ ਦਸਮ ਗ੍ਰੰਥ
ਸਰਜੀਤ ਸਿੰਘ ਸੰਧੂ, ਯੂ. ਐੱਸ. ਏ.
ਭਾਈ ਸਾਹਿਬ ਸਿੰਘ ਨੇ ਆਪਣੀ ਪੁਸਤਕ {ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਨ, ਭਾਗ ੫ ਪੰਨਾ ੭੦੪} ਵਿੱਚ ਲਿਖਿਆ ਹੈ ਕਿ “ਕੱਚੀ ਬਾਣੀ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿਤੇ ਥਾਂ ਨਹੀਂ ਹੋ ਸਕਦੀ। ਅੱਗੇ ਚਲ ਕੇ ਉਹ ਕਹਿੰਦਾ ਹੈ ਕਿ ਗੁਰੂ ਤਾਂ ਕੇਵਲ ਉਹੀ ਹੈ ਜਿੱਸ ਵਿੱਚ ਉਕਾਈ ਦੀ ਕੋਈ ਗੱਲ ਨਹੀਂ; ਜੋ ਹਰ ਗੱਲੇ ਸੰਪੂਰਨ, ਸੋਹਣਾ ਅਤੇ ਅਭੁੱਲ ਹੈ”। ਭਾਈ ਸਾਹਿਬ ਸਿੰਘ ਦੇ ਇਨ੍ਹਾਂ ਵਿਚਾਰਾਂ ਨਾਲ ਹਰ ਸਿੱਖ ਜੋ ਸਿੱਖ ਧਰਮ ਦੇ ਮੁਢਲੇ ਨਿਯਮਾਂ ਨੂੰ ਜਾਣਦਾ ਹੈ ਉਹ ਗੁਰਮੁੱਖ ਪਿਆਰਾ ਸਹਿਮਤ ਹੋਵੇਗਾ। ਅਸੀਂ ਭਾਈ ਸਾਹਿਬ ਸਿੰਘ ਦਾ ਬੜਾ ਧੰਨਵਾਦ ਕਰਦੇ ਹਾਂ ਕਿ ਉਸ ਨੇ ਕਿੰਨੇ ਸਾਦਾ ਅਤੇ ਸਪਸ਼ਟ ਸ਼ਬਦਾਂ ਵਿੱਚ ਗੁਰੂ ਅਤੇ ਗੁਰਬਾਣੀ ਬਾਰੇ ਸਧਾਰਨ ਸਿੱਖ ਨੂੰ ਜਾਣਕਾਰੀ ਦਿੱਤੀ ਹੈ। ਇਸੇ ਹੀ ਪੁਸਤਕ ਵਿੱਚ {ਪੰਨਾ ੭੦੭} ਭਾਈ ਸਾਹਿਬ ਸਿੰਘ ਲਿਖਦਾ ਹੈ, “ਹਰ ਇੱਕ ਕਵੀ ਨੂੰ ਅਧਿਕਾਰ ਹੈ ਕਿ ਉਹ ਕਿਸੇ ਪੁਰਾਣੇ ਲਫਜ਼ ਨੂੰ ਨਵੇਂ ਅਰਥਾਂ ਵਿੱਚ ਭੀ ਵਰਤ ਲਏ। ਜਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਲਫਜ਼ ਭਗਉਤੀ ਨੂੰ ਅਕਾਲਪੁਰਖ ਦੇ ਅਰਥਾਂ ਵਿੱਚ ਵਰਤਿਆ ਹੈ”। ਅਸੀਂ ਜਿਥੋਂ ਤਕ ਪੁਰਾਣੇ ਲਫਜ਼ ਨੂੰ ਨਵੇਂ ਅਰਥਾਂ ਵਿੱਚ ਵਰਤਨ ਦਾ ਕਿਸੇ ਕਵੀ ਨੂੰ ਅਧਿਕਾਰ ਹੈ ਭਾਈ ਸਾਹਿਬ ਨਾਲ ਸਹਿਮਤ ਹਾਂ। ਅਸੀਂ ਇਸ ਦੇ ਹੱਕ ਵਿੱਚ ਸ਼ਬਦ ਬੀਠਲ, ਜੋ ਹਿੰਦੂ ਧਰਮ ਵਿੱਚ ਕ੍ਰਿਸ਼ਨ ਲਈ ਵਰਤਿਆ ਜਾਂਦਾ ਸੀ ਅਤੇ ਜਿਸ ਦੇ ਮਹਾਰਾਸ਼ਟਰ ਵਿੱਚ ਮੰਦਰ ਵੀ ਬਣੇ ਹੋਏ ਹਨ, ਦੀ ਆਦਿ ਗੁਰੂ ਗ੍ਰੰਥ ਸਾਹਿਬ ਵਿੱਚ ਨਵੇਂ ਅਰਥਾਂ ਵਿੱਚ ਵਰਤੋਂ ਦੀਆਂ ਮਿਸਾਲਾਂ ਦੇਂਦੇ ਹਾਂ।
ਸ਼ਬਦ ਬੀਠਲ ਭਗਤ ਨਾਮਦੇਵ ਜੀ ਦੇ ਸਲੋਕਾਂ ਵਿੱਚ ਪਹਿਲਾਂ ਵਰਤਿਆ ਗਿਆ ਹੈ। ਇਹ ਸਲੋਕ ਅਤੇ ਇਨ੍ਹਾਂ ਦੇ ਅਰਥ ਪਾਠਕਾਂ ਦੀ ਸੇਵਾ ਵਿੱਚ ਪੇਸ਼ ਹਨ।
ਮੋ ਕਉ ਤਾਰਿ ਲੇ ਰਾਮਾ ਤਾਰਿ ਲੇ॥ ਮੈ ਅਜਾਨੁ ਜਨੁ ਤਰਿਬੇ ਨ ਜਾਨਉ ਬਾਪ ਬੀਠਲਾ ਬਾਹ ਦੇ॥ ੧॥ ਰਹਾਉ॥ ੩॥ ੧. ੧ ਗੌਂਡ ਨਾਮਦੇਵ ਜੀ ਅ: ਗ: ਗ: ਸ: ਪੰਨਾ ੮੭੩
ਅਰਥ:
ਹੇ ਅਕਾਲਪੁਰਖ! ਮੈਨੂੰ (ਸੰਸਾਰ ਸਮੁੰਦਰ ਤੋ) ਤਾਰ ਲੈ, ਬਚਾ ਲੈ! ਹੇ ਮੇਰੇ ਬਾਪ ਅਕਾਲ ਪੁਰਖ ਮੈਨੂੰ ਆਪਣੀ ਬਾਂਹ ਫੜਾ, ਮੈਂ ਤੇਰਾ ਅੰਞਾਣ ਸੇਵਕ ਹਾਂ, ਮੈਂ ਤਰਨਾ ਨਹੀਂ ਜਾਣਦਾ। ੧। ਰਹਾਉ। ੩।
ਈਭੈ ਬੀਠਲੁ ਊਭੈ ਬੀਠਲੁ ਬੀਠਲ ਬਿਨ ਸੰਸਾਰ ਨਹੀ॥ ਥਾਨ ਥਨੰਤਰਿ ਨਾਮਾ ਪ੍ਰਨਵੈ ਪੂਰਿ ਰਹਿਉ ਤੂੰ ਸਰਬ ਮਹੀ॥ ੪॥ ੨॥ ੧. ੨ਆਸਾ ਨਾਮਦੇਵ ਜੀ ਅ: ਗ: ਗ: ਸ: ਪੰਨਾ ੪੮੫
ਅਰਥ:
ਇਨ੍ਹਾਂ ਸਲੋਕਾਂ ਦੇ ਅਰਥਾਂ ਤੋਂ ਸਪਸ਼ਟ ਹੈ ਕਿ ਬੀਠਲ ਭਾਵੇਂ ਪਹਿਲੋਂ ਕ੍ਰਿਸ਼ਨ ਦਾ ਨਾਉਂ ਸੀ, ਭਗਤ ਨਾਮਦੇਵ ਜੀ ਨੇ ਇਸ ਨੂੰ ਸਰਬ ਵਿਆਪਕ ਅਤੇ ਸਰਬ ਸ਼ਕਤੀਮਾਨ ਅਕਾਲਪੁਰਖ ਦੇ ਅਰਥਾਂ ਵਿੱਚ ਵਰਤਿਆ ਹੈ। ਗੁਰੂ ਅਰਜਨ ਜੀ ਨੇ ਆਪਣੀ ਰਚੀ ਬਾਣੀ ਵਿੱਚ ਬੀਠਲ ਦੀ ਇਸ ਵਰਤੋਂ ਦੀ ਪ੍ਰੋੜ੍ਹਤਾ ਕੀਤੀ ਹੈ। ਅਸੀਂ ਇਨ੍ਹਾਂ ਵਿਚੋਂ ਕੁੱਝ ਸਲੋਕ ਪਾਠਕਾਂ ਦੀ ਸੇਵਾ ਵਿੱਚ ਹੇਠਾਂ ਅਰਥਾਂ ਸਮੇਤ ਦੇਂਦੇ ਹਾਂ।
ਅਕਾਲਪੁਰਖ (ਜਗਤ ਵਿੱਚ) ਹੇਠਾਂ ਉਪਰ ਹਰ ਥਾਂ ਹੈ, ਉਸ ਤੋਂ ਬਿਨਾ ਕੋਈ ਥਾਂ ਨਹੀਂ ਹੈ। ਨਾਮਦੇਵ ਅਕਾਲਪੁਰਖ ਅੱਗੇ ਬੇਨਤੀ ਕਰਦਾ ਹੈ ਕਿ ਅਕਾਲਪੁਰਖ ਜੀ ਸਾਰੀ ਦੁਨੀਆ ਦੀ ਹਰਥਾਂ ਨੂੰ ਭਰਪੂਰ ਕਰੀ ਰਖੋ। ੪। ੨।
ਨਾਮੁ ਨਰਹਰ ਨਿਧਾਨੁ ਜਾ ਕੈ ਰਸ ਭੋਗ ਏਕ ਨਰਾਇਣਾ॥ ਰਸ ਰੂਪ ਰੰਗ ਅਨੰਤ ਬੀਠਲ ਸਾਸਿ ਸਾਸਿ ਧਿਆਇਣਾ॥ ੨॥ ੨॥ ੧. ੩ ਰਾਮਕਲੀ ਮ: ੫ ਅ: ਗ: ਗ: ਸ: ਪੰਨਾ ੯੨੫
ਅਰਥ:
ਹੇ ਭਾਈ! ਜਿਨ੍ਹਾਂ ਕੋਲ ਨਾਮ-ਖਜ਼ਾਨਾ ਹੈ ਉਨ੍ਹਾਂ ਵਾਸਤੇ ਅਕਾਲਪੁਰਖ ਦਾ ਨਾਮ ਜਪਣਾ ਹੀ ਦੁਨੀਆਂ ਦੇ ਰਸ ਭੋਗ ਮਾਨਣਾ ਹੈ। ਉਹ ਬੇਅੰਤ ਅਕਾਲਪੁਰਖ ਦੇ ਨਾਮ ਨੂੰ ਹਰ ਇੱਕ ਸਾਹ ਨਾਲ ਯਾਦ ਰੱਖਣਾ ਹੀ ਦੁਨੀਆਂ ਦੇ ਰੰਗ ਤਮਾਸ਼ੇ ਮਾਨਣ ਬਰਾਬਰ ਸਮਝਦੇ ਹਨ। ੨। ੨।
ਅੇਸੋ ਪਰਚਉ ਪਾਇਓ॥ ਕਰ ਕ੍ਰਿਪਾ ਦਿਆਲ ਬੀਠੁਲੈ ਸਤਿਗੁਰੁ ਮੁਝਹਿ ਬਤਾਇਓ॥ ੧॥ ਰਹਾਉ॥ ੨॥ ੧੨੩॥ ੧. ੪ਗਉੜੀ ਮ: ੫ ਅ: ਗ: ਗ: ਸ: ਪੰਨਾ ੨੦੫
ਅਰਥ:
ਇਨ੍ਹਾਂ ਸਲੋਕਾਂ ਦੇ ਅਰਥਾਂ ਵਿਚੋਂ ਸਾਫ ਪਤਾ ਲੱਗ ਜਾਂਦਾ ਹੈ ਕਿ ਪਹਲੋਂ ਸ਼ਬਦ ਬੀਠਲ ਭਾਵੇਂ ਭਗਤ ਨਾਮਦੇਵ ਜੀ ਨੇ ਅਕਾਲਪੁਰਖ ਲਈ ਵਰਤਿਆ ਸੀ ਪਰ ਗੁਰੂ ਅਰਜਨ ਜੀ ਨੇ ਇਸ ਨੂੰ ਸਵੀਕਾਰ ਕੀਤਾ ਸੀ ਅਤੇ ਆਪਣੀ ਬਾਣੀ ਵਿੱਚ ਵਰਤਿਆ ਸੀ। ਕਿਸੇ ਵੀ ਗੁਰੂ ਜਾਂ ਭਗਤ ਦਾ ਵਰਤਿਆ ਸ਼ਬਦ ਜਦੋਂ ਤਕ ਆਦਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਅੰਗ ਨਹੀਂ ਬਣ ਜਾਂਦਾ ਉਸ ਨੂੰ ਗੁਰਬਾਣੀ ਵਾਲੀ ਪਦਵੀ ਨਹੀਂ ਦਿੱਤੀ ਜਾ ਸਕਦੀ। ਇਸ ਦਾ ਕਾਰਨ ਹੈ ਕਿ ਧੁਰ ਕੀ ਬਾਣੀ ਗੁਰੂ ਸਹਿਬਾਨ ਨੂੰ ਸਿੱਧੀ ਅਕਾਲਪੁਰਖ ਤੋਂ ਬਖਸ਼ੀ ਗਈ ਸੀ, ਜੋ ਉਨ੍ਹਾਂ ਦੀ ਕਿਰਪਾ ਦੁਆਰਾ ਆਦਿ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੀ ਗਈ ਸੀ। ਜੇ ਗੁਰੂ ਗੋਬਿੰਦ ਸਿੰਘ ਜੀ ਨੂੰ ਧੁਰ ਕੀ ਬਾਣੀ ਅਕਾਲਪੁਰਖ ਵਲੋਂ ਪ੍ਰਾਪਤ ਹੋਈ ਹੁੰਦੀ, ਤਾਂ ਉਸ ਨੂੰ ਆਦਿ ਗੁਰੂ ਗ੍ਰੰਥ ਸਾਹਿਬ ਦੀ ਦਮਦਮੀ ਬੀੜ ਵਿੱਚ ਜ਼ਰੂਰ ਸ਼ਾਮਲ ਕੀਤਾ ਜਾਣਾ ਸੀ। ਜਦੋਂ ਉਨ੍ਹਾਂ ਆਪਣੇ ਪਿਤਾ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਮਦਮੇ ਕੀਤੇ ਕਿਆਮ ਦੇ ਦੌਰਾਨ ਦਮਦਮੀ ਬੀੜ ਵਿੱਚ ਸੰਮਤ ੧੭੦੬ ਈ: ਵਿੱਚ ਦਰਜ ਕਰਵਾਈ ਸੀ।
{ਅਕਾਲਪੁਰਖ ਨਾਲ ਮੇਰੀ} ਇਹੋ ਜੇਹੀ ਸਾਂਝ ਬਣ ਗਈ ਹੈ ਕਿ ਮਾਇਆ ਦੇ ਪ੍ਰਭਾਵ ਤੋਂ ਦੂਰ ਟਿਕੇ ਹੋਇ ਅਕਾਲਪੁਰਖ ਨੇ ਮੇਰੇ ਉੱਤੇ ਕ੍ਰਿਪਾ ਕੀਤੀ ਹੈ ਅਤੇ ਮੈਨੂੰ ਗੁਰੂ ਦਾ ਪਤਾ ਦੱਸ ਦਿੱਤਾ ਹੈ। ੧। ਰਹਾਉ। ੨। ੧੨੩।
(ਇਹ ਗੱਲ ਸਹੀ ਨਹੀ ਜਾਪਦੀ ਕਿ ਦਸਮ ਗੁਰੂ ਜੀ ਨੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ 1706 ਈ: ਵਿਚ ਸਾਬੋ ਕੀ ਤਲਵੰਡੀ ਦੇ ਦਮਦਮੇ ਵਾਲੇ ਸਥਾਨ ਤੇ ਦਰਜ਼ ਕਰਵਾਈ ਸੀ। ਇਹ ਕਾਰਜ਼ ਤਾਂ ਗੁਰੂ ਜੀ ਨੇ ਬਹੁਤ ਸਮਾ ਪਹਿਲਾਂ ਹੀ ਅਨੰਦਪੁਰ ਦੇ ਦਮਦਮੇ ਵਿਖੇ ਕਰ ਦਿੱਤਾ ਸੀ। ਜਿਸ ਦੇ ਸਬੂਤ ਵਜੋਂ ਅਨੇਕਾਂ ਹੀ ਹੱਥ ਲਿਖਤ ਬੀੜਾਂ ਮੌਜੂਦ ਹਨ। ਇਸ ਬਾਰੇ ਹੋਰ ਜਾਣਕਾਰੀ ਲਈ ਪ੍ਰਿੰ: ਹਰਭਜਨ ਸਿੰਘ ਜੀ ਦੀ ਕਿਤਾਬ ‘ਗੁਰਬਾਣੀ ਸੰਪਾਦਿਤ ਨਿਰਣੈ’ ਦੇਖੀ ਜਾ ਸਕਦੀ ਹੈ-ਸੰਪਾਦਕ)
ਸ਼ਬਦ ਭਗਉਤੀ ਆਦਿ ਗੁਰੂ ਗੂੰਥ ਸਾਹਿਬ ਦੀ ਕਰਤਾਰਪੁਰੀ ਬੀੜ ਵਿੱਚ ਮੌਜੂਦ ਹੈ ਜੋ ਗੁਰੂ ਅਰਜਨ ਜੀ ਨੇ ਸੰਮਤ ੧੬੦੪ ਈ: ਵਿੱਚ ਸਿੱਖਾਂ ਨੂੰ ਅਕਾਲਪੁਰਖ ਵਲੋਂ ਆਇਆ ਤੋਹਫਾ ਦਿੱਤਾ ਸੀ। ਇਸ ਦੀ ਸਹਾਇਤਾ ਨਾਲ ਸਿੱਖ ਕੱਚੀ ਬਾਣੀ ਦੇ ਖ਼ਤਰੇ ਤੋਂ ਬਚ ਨਿਕਲੇ ਸਨ। ਗੁਰੂ ਗੋਬਿੰਦ ਸਿੰਘ ਸ਼ਬਦ ਭਗਉਤੀ ਤੋਂ ਵਾਕਫ ਸਨ। ਜਦੋਂ ਉਨ੍ਹਾਂ ਨੇ ਦਮਦਮੀ ਬੀੜ ਵਿੱਚ ਗੁਰੂ ਤੇਗ਼ ਬਹਾਦਰ ਦੀ ਬਾਣੀ ਸ਼ਾਮਲ ਕਰਵਾਈ ਸੀ। ਉਹ ਇਸ ਸ਼ਬਦ ਨੂੰ ਹੋਰ ਕਿਸੇ ਅਰਥ ਜਾਂ ਅਰਥਾਂ ਵਿੱਚ ਵਰਤ ਕੇ ਪਹਿਲੇ ਨਾਨਕ ਤੋਂ ਨੌਵੇਂ ਨਾਨਕ ਤੱਕ ਦੀ ਰਵਾਇਤ ਤੋੜਨ ਨਾਲ ਦਸਵੇਂ ਨਾਨਕ ਕਿਵੇਂ ਬਣ ਸਕਦੇ ਸਨ? ਸ਼ਬਦ ਭਗਉਤੀ ਗੁਰੂ ਅਮਰਦਾਸ ਅਤੇ ਗੁਰੂ ਅਰਜਨ ਦੀ ਬਾਣੀ ਵਿੱਚ ਆਦਿ ਗੁਰੂ ਗ੍ਰੰਥ ਸਾਹਿਬ ਵਿੱਚ ਕਈ ਵਾਰੀ ਵਰਤਿਆ ਗਿਆ ਹੈ। ਪਾਠਕਾਂ ਦੀ ਸੇਵਾ ਵਿੱਚ ਕੁੱਝ ਗੁਰੂ ਵਾਕ ਅਰਥਾਂ ਸਮੇਤ ਹੇਠਾਂ ਦਿੱਤੇ ਗਏ ਹਨ।
ਸੋ ਭਗਉਤੀ ਜ+ ਭਗਵੰਤੈ ਜਾਣੈ॥ ਗੁਰਪਰਸਾਦੀ ਆਪੁ ਪਛਾਣੈ॥ ਧਾਵਤੁ ਰਾਖੈ ਇਕਤੁ ਘਰਿ ਆਵੈ॥ ਜੀਵਤੁ ਮਰੇ ਹਰਿ ਨਾਮੁ ਵਖਾਣੈ॥ ਐਸਾ ਭਗਉਤੀ ਉਤਮੁ ਹੋਇ॥ ਨਾਨਕ ਸਚਿ ਸਮਾਵੈ ਸੋਇ॥ ੨॥ ੧੪॥ ੧. ੫ ਸ੍ਰੀ ਰਾਗ ਮ: ੩ ਅ: ਗ: ਗ: ਸ: ਪੰਨਾ ੮੮
ਅਰਥ:
ਸੱਚਾ ਭਗਤ ਉਹ ਹੈ ਜੋ ਅਕਾਲਪੁਰਖ ਨੂੰ ਪਛਾਣ ਦਾ ਹੈ ਅਤੇ ਸਤਿਗੁਰ ਦੀ ਕ੍ਰਿਪਾ ਨਾਲ ਆਪਣੇ ਆਪ ਨੂੰ ਮੋਹ ਮਾਇਆ ਦੀ ਖਿੱਚ ਤੋਂ ਕਾਬੂ ਵਿੱਚ ਰੱਖ ਦਾ ਹੈ। ਅਜੇਹਾ ਭਗਉਤੀ ਉੱਤਮ ਹੁੰਦਾ ਹੈ। ਹੇ ਨਾਨਕ! ਅਜੇਹਾ ਭਗਉਤੀ ਅਕਾਲਪੁਰਖ ਦੀ ਕ੍ਰਿਪਾ ਨਾਲ ਮਿਲੀ ਸਿਖਿਆ ਦੁਆਰਾ ਆਪਣਾ ਜੀਵਣ ਬਤੀਤ ਕਰਦਾ ਹੈ। ੨। ੧੪।
ਅੰਤਰ ਕਪਟੁ ਭਗਉਤੀ ਕਹਾਏ॥ ਪਾਖੰਡਿ ਪਾਰਬ੍ਰਹਮ ਕਦੇ ਨ ਪਾਇ॥ ਪਰ ਨਿੰਦਾ ਕਰੈ ਅੰਤਰਿ ਮਲੁ ਲਾਏ॥ ਬਾਹਿਰ ਮਲ ਧੋਵੈ ਮਨ ਕੀ ਜੂਠਿ ਨਾ ਜਾਏ॥ ੩॥ ੧੪॥ ੧. ੬ ਸ੍ਰੀਰਾਗ ਮ: ੩ ਅ: ਗ: ਗ: ਸ: ਪੰਨਾ ੮੮
ਅਰਥ:
ਗੁਰੂ ਅਰਜਨ ਦੇ ਸਬਦ ਜਿਨ੍ਹਾਂ ਵਿੱਚ ਸ਼ਬਦ ਭਗਉਤੀ ਦੀ ਵਰਤੋਂ ਕੀਤੀ ਮਿਲਦੀ ਹੈ ਅਰਥਾਂ ਸਮੇਤ ਪਾਠਕਾਂ ਦੀ ਵਿਚਾਰ ਵਾਸਤੇ ਹੇਠਾਂ ਪੇਸ਼ ਕੀਤੇ ਗਏ ਹਨ।
ਵਿਅਕਤੀ ਆਪਣੇ ਹਿਰਦੇ ਵਿੱਚ ਤਾਂ ਖੋਟ ਰੱਖਦਾ ਹੈ ਪਰ ਆਪਣੇ ਆਪ ਨੂੰ ਸੱਚਾ ਭਗਤ ਕਹਿੰਦਾ ਹੈ। ਅਜੇਹਾ ਪਾਖੰਡੀ ਅਕਾਲਪੁਰਖ ਨੂੰ ਕਦੀ ਨਹੀਂ ਮਿਲ ਸਕਦਾ। (ਵਿਅਕਤੀ) ਪਰਾਈ ਨਿੰਦਾ ਕਰ ਕੇ ਹਿਰਦੇ ਵਿੱਚ ਮੈਲ ਲਾਈ ਜਾਂਦਾ ਹੈ ਅਤੇ ਬਾਹਰੋਂ ਸਰੀਰ ਨੂੰ ਧੋ ਕੇ ਸਾਫ ਕਰਦਾ ਰਹਿੰਦਾ ਹੈ। ਇਸ ਤਰ੍ਹਾਂ ਕੀਤਿਆਂ ਮਨ ਦੀ ਜੂਠ ਤਾਂ ਨਹੀਂ ਦੂਰ ਹੁੰਦੀ। ੩॥ ੧੪॥
ਭਗਉਤੀ ਰਹਤ ਜੁਗਤਾ॥ ਜੋਗੀ ਕਹਤ ਮੁਕਤਾ॥ ਤਪਸੀ ਤਪਹਿ ਰਾਤਾ॥ ੨॥ ੨॥ ੨੭॥ ੧. ੭ ਸਿਰੀ ਰਾਗ ਮ: ੫ ਅ: ਗ: ਗ: ਸ: ਪੰਨਾ ੭੧
ਅਰਥ:
ਵੈਸ਼ਨਵ ਭਗਤ (ਵਰਤ, ਤੁਲਸੀ ਮਾਲਾ, ਤੀਰਥ ਇਸ਼ਨਾਨ ਆਦਿਕ) ਸੰਜਮਾਂ ਵਿੱਚ ਰਹਿੰਦੇ ਹਨ। ਜੋਗੀ ਆਖਦੇ ਹਨ, ਅਸੀਂ ਮੁਕਤ ਹੋ ਗਏ ਹਾਂ। ਤਪ ਕਰਨ ਵਾਲੇ ਸਾਧੂ ਤਪ (ਕਰਨ) ਵਿੱਚ ਹੀ ਮਸਤ ਰਹਿੰਦੇ ਹਨ। ੨। ੨। ੨੭।
ਭਗਉਤੀ ਭਗਵੰਤ ਭਗਤਿ ਕਾ ਰੰਗ॥ ਸਗਲ ਤਿਆਗੇ ਦੁਸਟ ਕਾ ਸੰਗ॥ ੩॥ ੯॥ ੧. ੮ ਗਉੜੀ ਮ: ੫ ਅ: ਗ: ਗ: ਸ: ਪੰਨਾ ੨੭੮
ਅਰਥ:
ਭਗਵਾਨ ਦਾ (ਅਸਲੀ) ਉਪਾਸ਼ਕ (ਉਹ ਹੈ ਜਿੱਸ ਦੇ ਹਿਰਦੇ ਵਿੱਚ) ਭਗਵਾਨ ਦੀ ਭਗਤੀ ਦਾ ਪਿਆਰ ਹੈ ਅਤੇ ਜੋ ਸਭ ਮੰਦ ਕਰਮੀਆਂ ਦੀ ਸੋਹਬਤ ਛੱਡ ਦੇਂਦਾ ਹੈ। ੩। ੯।
ਸਾਧ ਸੰਗਿ ਪਾਪ ਮਲੁ ਧੋਵੇ। ਤਿਸ ਭਗਉਤੀ ਕੀ ਮਤਿ ਊਤਮ ਹੋਵੈ॥ ੩॥ ੯॥ ੧. ੯ ਗਉੜੀ ਮ: ੫ ਸ: ਗ: ਗ: ਸ: ਪੰਨਾ ੨੭੮
ਅਰਥ:
ਉੱਸ ਭਗਤ ਦੀ ਮੱਤ ਉੱਚੀ ਹੁੰਦੀ ਹੈ, ਜੋ ਗੁਰਮੁੱਖਾਂ ਦੀ ਸੰਗਤ ਵਿੱਚ ਰਹਿ ਕੇ ਪਾਪਾਂ ਦੀ ਮੈਲ (ਮਨ ਤੋਂ) ਦੂਰ ਕਰ ਦਾ ਹੈ। ੩। ੯।
ਹਰਿ ਕੇ ਚਰਨ ਹਿਰਦੈ ਬਸਾਵੈ॥ ਨਾਨਕ ਐਸਾ ਭਗਉਤੀ ਭਗਵੰਤ ਕਉ ਪਾਵੈ॥ ੩॥ ੯॥ ੧. ੧੦ ਗਉੜੀ ਮ: ੫ ਸ: ਗ: ਗ: ਸ: ਪੰਨਾ ੨੭੪
ਅਰਥ:
ਜੋ ਅਕਾਲਪੁਰਖ ਦਾ ਨਾਮ (ਸਦਾ ਆਪਣੇ) ਹਿਰਦੇ ਵਿੱਚ ਵਸਾਉਂਦਾ ਹੈ। ਹੇ ਨਾਨਕ! ਅਜੇਹਾ ਭਗਤ ਭਗਵਾਨ ਨੂੰ ਲੱਭ ਲੈਂਦਾ ਹੈ। ੩। ੯।
ਇਤੁ ਸੰਜਮਿ ਪ੍ਰਭੁ ਕਿਨ ਹੀ ਨ ਪਾਇਆ॥ ਭਗਉਤੀ ਮੁਦ੍ਰਾ ਮਨੁ ਮੋਹਿਆ ਮਾਇਆ॥ ੧॥ ਰਹਾਉ॥ ੨॥ ੧. ੧੧ ਪ੍ਰਭਾਤੀ ਮ: ੫ ਅ: ਗ: ਗ: ਸ: ਪੰਨਾ ੧੩੪੮
ਅਰਥ:
ਇਨ੍ਹਾਂ ਸਲੋਕਾਂ ਦੇ ਅਰਥਾਂ ਤੋਂ ਸਪਸ਼ਟ ਹੈ ਕਿ ਆਦਿ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦ ਭਗਉਤੀ ਦੀ ਵਰਤੋਂ ਕੇਵਲ ਭਗਤ ਵਾਸਤੇ ਹੀ ਕੀਤੀ ਗਈ ਹੈ। ਸ਼ਬਦ ਭਗਉਤੀ ਆਦਿ ਗੁਰੂ ਗ੍ਰੰਥ ਸਾਹਿਬ ਵਿੱਚ ਕਿਤੇ ਵੀ ਅਕਾਲਪੁਰਖ ਦੇ ਅਰਥਾਂ ਵਿੱਚ ਵਰਤਿਆ ਨਹੀਂ ਮਿਲਦਾ। ਭਾਈ ਸਾਹਿਬ ਸਿੰਘ ਦਾ ਇਹ ਕਹਿਣਾ, ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਸ਼ਬਦ ਭਗਉਤੀ ਨੂੰ ਅਕਾਲਪੁਰਖ ਦੇ ਅਰਥਾਂ ਵਿੱਚ ਵਰਤਨ ਦੀ ਆਗਿਆ ਇੱਕ ਕਵੀ ਦੇ ਨਾਤੇ ਸੀ, ਠੀਕ ਨਹੀਂ ਜਾਪਦਾ। ਇਸ ਦਾ ਕਾਰਨ ਭਾਈ ਸਾਹਿਬ ਸਿੰਘ ਦਾ ਪਹਿਲਾਂ ਗੁਰੂ ਗੋਬਿੰਦ ਸਿੰਘ ਨੂੰ ਦਸਮ ਗ੍ਰੰਥ ਦਾ ਲੇਖਕ ਮੰਨ ਕੇ ਅੱਗੇ ਟੁਰਨਾ ਹੈ। ਕਿਸੇ ਗੱਲ ਨੂੰ ਮੰਨਣ ਲਈ ਸ਼ਰਧਾ ਦਾ ਹੋਣਾ ਹੀ ਪੱਕਾ ਸਬੂਤ ਨਹੀਂ ਹੁੰਦਾ, ਬਲਕਿ ਪੱਕਾ ਅਤੇ ਵਾਜਬ ਸਬੂਤ ਢੂੰਡਣ ਲਈ ਸਾਨੂੰ ਵਗਿਆਨਿਕ ਅਤੇ ਤਾਰਕਿਕ ਤਰੀਕੇ ਵਰਤਣ ਦੀ ਲੋੜ ਹੈ, ਜਿਨ੍ਹਾਂ ਦੀ ਵਰਤੋ ਕਰਨ ਦਾ ਉਪਰਾਲਾ ਇਸ ਲੇਖ ਦਾ ਮੁੱਖ ਮਨੋਰਥ ਹੈ। ਅੱਜਕਲ੍ਹ ਅੰਤਰ ਰਾਸ਼ਟਰੀ ਪੱਧਰ ਉੱਤੇ ਧਰਮ ਨਾਲ ਸੰਬੰਧਤ ਮਸਲਿਆਂ ਨੂੰ ਸੁਲਝਾਉਣ ਲਈ ਵਰਤੇ ਜਾਂਦੇ ਅਜੇਹੇ ਢੰਗ ਨੂੰ ਹਰਮਿਨੀਉਟਕ ਆਖਦੇ ਹਨ।
ਦਸਮ ਗ੍ਰੰਥ ਵਿੱਚ ਸ਼ਬਦ ਭਗਉਤੀ ਦੀ ਵਰਤੋਂ:
ਸੂਚੀ-ਪੱਤ੍ਰ ੧. ੧
੧ ਪਹਿਲਾ ਅਕਾਲ ਉਸਤਤਿ ੩੦
੨ * ਚੰਡੀ ਚਰਿਤ੍ਰ (ਉਕਤਿ-ਬਿਲਾਸ) ੧੯੨
੩ * ਚੰਡੀ ਚਰਿਤ੍ਰ (੨) ੨੬੦
੪ * ਵਾਰ ਦੁਰਗਾ ਕੀ ੩੧੪ (੨)
੫ * ਗਿਆਨ ਪ੍ਰਬੋਧ ੩੩੬
੬ * ਚੌਬੀਸ ਅਵਤਾਰ ੪੧੨
੭ * ਛੀਰ ਸਮੁੰਦਰ ੪੨੪
੮ * ਮਹਾ ਮੋਹਨੀ ਅਵਤਾਰ ੪੩੦
੯ * ਨਰ ਸਿੰਘ ਅਵਤਾਰ ੪੩੪
੧੦ * ਬਾਵਨ ਅਵਤਾਰ ੪੪੪
੧੧ * ਪਰਸਰਾਮ ਅਵਤਾਰ ੪੫੦
੧੨ * ਬ੍ਰਹਮਾ ਅਵਤਾਰ ੪੫੬
੧੩ * ਰੁਦ੍ਰ ਅਵਤਾਰ ੪੫੮
੧੪ * ਪਾਰਬਤੀ ੪੬੬
੧੫ * ਜਲੰਧਰ ਅਵਤਾਰ ੪੭੬
੧੬ * ਬਸਨੁ ਅਵਤਾਰ ੪੮੨
੧੭ * ਮਧੁ ਕੈਟਭ ਬਧ ੪੮੪
੧੮ * ਮਨੁ ਰਾਜਾ ਅਵਤਾਰ ੪੯੦
੧੯ * ਸੂਰਜ ਅਵਤਾਰ ੪੯੨
੨੦ * ਚੰਦ ਅਵਤਾਰ ੪੯੮
੨੧ *ਤੀਜਾ ਰੁਦ੍ਰ ਅਵਤਾਰ ੧੮੪
੨੨ * ਸਸਤ੍ਰ ਨਾਮ ਮਾਲਾ ੪੦੨
੨੩ *ਚੌਥਾ ਚਰਿਤ੍ਰੋਪਾਖਆਨ ੨

ਬਾਣੀ ਨੰਬਰ ਦਸਮ ਗ੍ਰੰਥ - ਭਾਗ ਬਾਣੀ ਦਾ ਨਾਉਂ ਪੰਨਾ ਇਸ ਸੂਚੀ-ਪੱਤਰ ਤੋਂ ਸਪਸ਼ਟ ਹੈ ਕਿ ਸ਼ਬਦ ਭਗਉਤੀ ਦਸਮ ਗ੍ਰੰਥ ਦੀਆਂ ਬਾਣੀਆਂ ਵਿੱਚ ਚੌਵੀ (੨੪) ਵਾਰੀ ਵਰਤਿਆ ਗਿਆ ਹੈ ਅਤੇ ਕੇਵਲ ਦੁਰਗਾ ਕੀ ਵਾਰ ਵਿੱਚ ਦੋ ਵਾਰੀ ਆਇਆ ਹੈ। ਇੱਕ ਵਾਰੀ ਆਮ ਅਧਿਆਇਆਂ ਵਾਂਙੂ ਸਿਰਲੇਖ ਵਿੱਚ ਸੰਬੋਧਨ ਦੀ ਸ਼ਕਲ ਵਿੱਚ ਅਤੇ ਇੱਕ ਵਾਰੀ ਖਾਸ ਸਲੋਕ ਦੀ ਤੁਕ ਦੇ ਭਾਗ ਦੀ ਸ਼ਕਲ ਵਿੱਚ। ਵਾਰ ਦੁਰਗਾ ਦਾ ਪਹਿਲਾ ਸਵਯਾ ਸਿੱਖ ਧਰਮ ਦੀ ਅਰਦਾਸ ਦਾ ਪਹਿਲਾ ਸਲੋਕ ਹੈ ਜਿਸ ਤੋਂ ਅਰਦਾਸ ਅਰੰਭ ਹੁੰਦੀ ਹੈ। ਇਹ ਸਲੋਕ ਪਾਠਕਾਂ ਦੀ ਜਾਣਕਾਰੀ ਵਾਸਤੇ ਅਰਥਾਂ ਸਮੇਤ ਹੇਠਾਂ ਦਿੱਤਾ ਗਿਆ ਹੈ।
ਵਾਰ ਦੁਰਗਾ ਕੀ ੴਸਤਿਗੁਰ ਪ੍ਰਸਾਦਿ ਸ੍ਰੀ ਭਗਉਤੀ ਜੀ ਸਹਾਇ ਪਾਤਸਾਹੀ ੧੦ ਪ੍ਰਥਮਿ ਭਗਉਤੀ ਸਿਮਰਕੈ ਗੁਰੂ ਨਾਨਕ ਲਈ ਧਿਆਇ। ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ। ਅਰਜਨ ਹਰਿਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸਨਿ ਧਿਆਇਐ ਜਿਸੁਡਿਠੇ ਸਭੁ ਦੁਖੁ ਜਾਇ। ਤੇਗ ਬਹਾਦੁਰ ਸਿਮਰੀਐ ਘਰਿ ਨੌ ਨਿਧ ਆਵੈ ਧਾਇ। ਸਭ ਥਾਈ ਹੋਇ ਸਹਾਇ। ੧॥ ੧. ੧੨ ਦਸਮ ਗ੍ਰੰਥ ਭਾਗ ੧ ਜੱਗੀ-ਜੱਗੀ ਪੰਨਾ ੩੧੪
ਅਰਥ:
ਦਸਮ ਗ੍ਰੰਥ ਵਿੱਚ ਦਿੱਤੇ ਸ਼ਬਦਾਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਦਵਾਨਾਂ ਨੇ ਕੇਵਲ ਦੋ ਤਬਦੀਲੀਆਂ ਕੀਤੀਆਂ ਹਨ।
ਪਹਿਲੀ:
ਦੂਜੀ:
ਦਸਮ ਗ੍ਰੰਥ ਵਿੱਚ ਇਸ ਕਵਿਤਾ ਦੇ ਸਿਰਲੇਖ ਤੋਂ ਸਪਸ਼ਟ ਹੈ ਕਿ ਇਹ ਕਵਿਤਾ ਦੁਰਗਾ ਦੀ ਸਿਫਤ ਸਾਲਾਹ ਵਿੱਚ ਲਿਖੀ ਗਈ ਹੈ। ਇਸ ਪੰਗਤੀ ਵਿੱਚ ਭਗਉਤੀ {ਹਿੰਦੂ ਧਰਮ ਦੀ ਦੇਵੀ} ਸਾਰੇ ਗੁਰੂ ਸਹਿਬਾਨ ਨਾਲੋਂ ਉੱਤਮ ਦੱਸੀ ਗਈ ਹੈ ਜਦੋਂ ਕਿ ਸਿੱਖ ਧਰਮ ਵਿੱਚ ਦੇਵੀ ਪੂਜਾ ਦੀ ਮਨਾਹੀ ਹੈ। ਇਸ ਬਾਣੀ ਵਿੱਚ ਅਤੇ ਸਾਰੇ ਦਸਮ ਗ੍ਰੰਥ ਵਿੱਚ ਕਿਤੇ ਵੀ ਦਸਵੇਂ ਨਾਨਕ ਦੀ ਇਲਾਹੀ ਮੋਹਰ ਨਾਨਕ ਨਹੀਂ ਲੱਗੀ ਹੋਈ ਜੋ ਸਿੱਖ ਧਰਮ ਦੀ ਗੁਰਬਾਣੀ {ਆਦਿ ਗੁਰੂ ਗ੍ਰੰਥਸਾਹਿਬ} ਦਾ ਪੱਕਾ ਅਤੇ ਸਿੱਕੇਬੰਦ ਨਿਸ਼ਾਨ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਤਾ ਗੁਰੂ ਤੇਗ਼ ਬਹਾਦਰ ਜੀ ਦੀ ਗੁਰਬਾਣੀ ਆਦਿ ਗੁਰੂ ਗ੍ਰੰਥ ਸਾਹਿਬ ਦੀ ਬੀੜ੍ਹ ਵਿੱਚ ਦਮਦਮੇ ਦੇ ਕਿਆਮ ਦੌਰਾਨ ਦਰਜ ਕਰਵਾ ਦਮਦਮੀ ਬੀੜ ਤਿਆਰ ਕਰਵਾਈ ਸੀ। ਉਹ ਸ਼ਬਦ ਨਾਨਕ ਦੀ ਮੋਹਰ ਤੋਂ ਵਾਕਫ ਸਨ ਅਤੇ ਜੇ ਉਨ੍ਹਾਂ ਕੋਈ ਵੀ ਗੁਰਬਾਣੀ ਲਿਖੀ ਹੁੰਦੀ ਉੱਸ ਵਿੱਚ ਨਾਨਕ ਸ਼ਬਦ ਦੀ ਮੋਹਰ ਲਉਣੀ ਲਾਜ਼ਮੀ ਸੀ। ਇਸ ਮੋਹਰ ਦੀ ਅਣਹੋਂਦ ਇਸ ਗੱਲ ਦੀ ਗਵਾਹੀ ਦੇਂਦੀ ਹੈ ਕਿ ਉਨ੍ਹਾਂ ਕੋਈ ਅਜੇਹੀ ਬਾਣੀ ਲਿਖੀ ਹੀ ਨਹੀਂ ਜਿੱਸ ਨੂੰ ਗੁਰਬਾਣੀ ਦਾ ਦਰਜਾ ਹਾਸਲ ਹੋ ਸਕਦਾ ਹੋਵੈ।
ਇਸ ਲੇਖ ਦੇ ਮੁੱਢ ਵਿੱਚ ਭਾਈ ਸਾਹਿਬ ਸਿੰਘ ਦੇ ਵਿਚਾਰ ਦਿੱਤੇ ਗਏ ਹਨ ਜਿਨ੍ਹਾਂ ਵਿੱਚ ਉਹ ਗੁਰੂ ਗੋਬਿੰਦ ਸਿੰਘ ਜੀ ਨੂੰ ਇੱਕ ਕਵੀ ਹੋਣ ਕਾਰਨ ਸ਼ਬਦ ਭਗਉਤੀ ਨੂੰ ਅਕਾਲਪੁਰਖ ਦੇ ਅਰਥਾਂ ਵਿੱਚ ਲਿਖਣ ਦਾ ਹੱਕ ਦੇਣ ਵਾਸਤੇ ਕਹਿ ਰਹੇ ਹਨ। ਪਰ ਨਾਲ ਹੀ ਉਹ ਆਪਣੇ ਬਾਰੇ ਇਹ ਵਿਚਾਰ ਵੀ ਦੇ ਰਹੇ ਹਨ ਕਿ “ਸਮੇਂ ਸਮੇਂ ਅਨੁਸਾਰ ਵਿਦਵਾਨ ਸਜਨ ਮੈਥੋਂ ਹੋਈਆਂ ਉਕਾਈਆਂ ਦੀ ਸੋਧ ਪੜਤਾਲ ਕਰ ਕੇ ਇਸ ਨਵੀਂ ਲੀਹ ਦੇ ਕੰਮ ਨੂੰ ਸਫਲ ਕਰਨ ਵਿੱਚ ਸਹਾਈ ਹੋਣ ਦੀ ਕਿਰਪਾ ਕਰਦੇ ਹੀ ਰਹਿਣਗੇ। {ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਨ, ਭਾਗ ੧, ਪਾਠਕਾਂ ਦੀ ਸੇਵਾ ਵਿੱਚ ਬੇਨਤੀ}।
ਉਹ ਅੱਗੇ ਚੱਲ ਕੇ ਕਹਿੰਦੇ ਹਨ “ਮੈਂ ਗੁਰਬਾਣੀ ਦੇ ਅਰਥ ਅਤੇ ਹੋਰਵਿਚਾਰਾਂ ਪਾਠਕਾਂ ਦੇ ਸਾਹਮਣੇ ਰੱਖ ਰਿਹਾ ਹਾਂ। ਪਰ ਭੁੱਲਾਂ ਹੋ ਜਾਣੀਆਂ ਕੋਈ ਅਸੰਭਵ ਗੱਲ ਨਹੀਂ {ਸ੍ਰੀ ਗੁਰੂ ਗ੍ਰੰਥ ਸਾਹਿਬ, ਭਾਗ ੩, ਧੰਨਵਾਦ”}। ਭਾਈ ਸਾਹਿਬ ਸਿੰਘ ਦੀ ਨਿਮਰਤਾ ਰਸ਼ਕਦੇ ਕਾਬਲ ਹੈ ਅਤੇ ਸੱਚੀ ਅਤੇ ਸੁੱਚੀ ਸਿੱਖੀ ਦਾ ਚਿੰਨ੍ਹ ਹੈ। ਅਸੀਂ ਉੱਸ ਨੂੰ ਸ਼ਰਧਾਂਜਲ਼ੀ ਪੇਸ਼ ਕਰਦੇ ਹਾਂ ਅਤੇ ਉੱਸ ਦੇ ਨਕਸ਼ੇ ਕਦਮ ਉੱਪਰ ਚੱਲਣ ਲਈ ਬਚਨਬੱਧ ਹਾਂ। ਉੱਸ ਦੀਆਂ ਰਚਨਾਵਾਂ ਪੜ੍ਹ ਕੇ ਅਤੇ ਉੱਸ ਤੋਂ ਸਿੱਖ ਕੇ ਹੀ ਅਸੀਂ ਇਹ ਕਾਰਜ ਹੱਥ ਵਿੱਚ ਲਿਆ ਹੈ। ਇਸ ਕਾਰਜ ਨੂੰ ਸੰਪੂਰਨ ਕਰਨ ਉਪਰੰਤ ਅਸੀਂ ਸਾਧਸੰਗਤ ਨੂੰ ਬੇਨਤੀ ਕਰਦੇ ਹਾਂ ਕਿ, ਕਿਸੇ ਵੀ ਭੁੱਲ ਚੁੱਕ ਨੂੰ, ਜੋ ਇਸ ਲੇਖ ਵਿੱਚ ਹੋ ਗਈ ਹੋਵੇ, ਅਸੀਂ ਖਿੜੇ ਮੱਥੇ ਸਵੀਕਾਰ ਕਰਾਂਗੇ ਅਤੇ ਉੱਸ ਉੱਪਰ ਮੁੜ ਵਿਚਾਰ ਕਰਨ ਲਈ, ਹਰ ਵੇਲੇ ਤਿਆਰ ਹੋਵਾਂਗੇ। ਗੁਰਬਾਣੀ ਵਿੱਚ ਇਹ ਸਪਸ਼ਟ ਹੈ ਕਿ ਪਹਿਲੇ ਨਾਨਕ ਤੋਂ ਦਸਵੇਂ ਨਾਨਕ ਤੱਕ ਸਭ ਵਿੱਚ ਇੱਕ ਹੀ ਜੋਤ ਸੀ। ਸਾਰੇ ਗੁਰੂ ਸਹਿਬਾਨ ਇੱਕ ਅਕਾਲਪੁਰਖ ਤੋਂ ਆਈ ਧੁਰ ਕੀ ਬਾਣੀ ਹੀ ਸਾਨੂੰ ਪਹੁੰਚਾਉਂਦੇ ਸਨ ਅਤੇ ਉੱਸ ਉਪਰ ਗੁਰੂ ਮੋਹਰ ਨਾਨਕ ਲਾਉਂਦੇ ਸਨ ਕਿ ਕੋਈ ਕੱਚੀ ਬਾਣੀ ਦਾ ਰਲ਼ਾ ਨ ਪਾ ਸਕੇ। ਅਸੀਂ ਇੱਕ ਗੁਰੂ ਵਾਕ ਹੇਠਾਂ ਦੇ ਕੇ ਇਸ ਮਜ਼ਮੂਨ ਦੀ ਸਮਾਪਤੀ ਕਰਦੇ ਹਾਂ।
ਆਖਿਰ ਵਿੱਚ ਇੱਕ ਵਾਧਾ ਦਸਵਾਂ ਪਾਤਸ਼ਾਹ ਗੁਰੂਗੋਬਿੰਦ ਸਿੰਘ ਸਾਹਿਬ ਜੀ! ਸਭ ਥਾਈਂ ਹੋਇ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ! ਕੀਤਾ ਹੈ।
ਵਾਰ ਦੁਰਗਾ ਕੀ ਨੂੰ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ੧੦ ਵਿੱਚ ਬਦਲਿਆ ਹੈ।
(ਸਭ ਤੋਂ) ਪਹਿਲਾਂ ਭਗਉਤੀ ਨੂੰ ਸਿਮਰ ਦਾ ਹਾਂ ਅਤੇ (ਫਿਰ) ਗੁਰੂ ਨਾਨਕ ਦੇਵ ਨੂੰ ਯਾਦ ਕਰਦਾ ਹਾਂ। (ਫਿਰ) ਗੁਰੂ ਅੰਗਦ, (ਗੁਰੂ) ਅਮਰਦਾਸ ਅਤੇ (ਗੁਰੂ) ਰਾਮਦਾਸ (ਨੂੰ ਸਿਮਰਦਾ ਹਾਂ ਕਿ ਮੇਰੇ) ਸਹਾਈ ਹੋਣ। (ਗੁਰੂ) ਅਰਜਨ ਦੇਵ, (ਗੁਰੂ) ਹਰਿ ਗੋਬਿੰਦ ਅਤੇ (ਗੁਰੂ) ਹਰਿਰਾਇ ਨੂੰ ਸਿਮਰਦਾ ਹਾਂ। (ਫਿਰ ਗੁਰੂ) ਹਰਿਕ੍ਰਿਸ਼ਨ ਨੂੰ ਅਰਾਧਦਾ ਹਾਂ ਜਿਨ੍ਹਾਂ ਦੇ ਦਰਸ਼ਨ ਕਰਨ ਨਾਲ ਸਾਰੇ ਦੁੱਖ ਦੂਰ ਹੋ ਜਾਂਦੇ ਹਨ। (ਗੁਰੂ) ਤੇਗ਼ ਬਹਾਦਰ ਦੇ ਸਿਮਰਨ ਨਾਲ ਨੌ ਖ਼ਜ਼ਾਨੇ ਘਰ ਨੂੰ ਭੱਜੇ ਆਉਂਦੇ ਹਨ। {ਸਾਰੇ ਗੁਰੂ ਮੈਨੂੰ} ਸਭ ਥਾਈਂ ਸਹਾਇਕ ਹੋਣ। ੧।
ਭਗਉਤੀ ਸ਼ਬਦ ਦਸਮ ਗ੍ਰੰਥ ਵਿੱਚ ਬਹੁਤ ਵਾਰੀ ਵਰਤਿਆ ਗਿਆ ਹੈ। ਕਈ ਵਾਰੀ ਇਹ ਮੁੱਖ ਵਾਕ ਵਿੱਚ ਜਿਵੇਂ “ਭਗਉਤੀ ਜੀ ਸਹਾਇ” ਹੀ ਵਰਤਿਆ ਗਿਆ ਹੈ। ਦਸਮ ਗ੍ਰੰਥ ਵਿੱਚ ਸ਼ਬਦ ਭਗਉਤੀ ਦੀ ਵਰਤੋਂ ਦਾ ਵੇਰਵਾ ਹੇਠਾਂ ਸੂਚੀ-ਪੱਤ੍ਰ ੧. ੧ ਵਿੱਚ ਦਿੱਤਾ ਗਿਆ ਹੈ।
ਹੇ ਭਾਈ (ਜੇ) ਮਨ ਮਾਇਆ ਦੇ ਮੋਹ ਵਿੱਚ ਫਸਿਆ ਰਹੇ, (ਪਰ ਵਿਅਕਤੀ) ਵਿਸ਼ਨੂੰ-ਭਗਤੀ ਦੇ ਬਾਹਰਲੇ ਚਿੰਨ੍ਹ (ਆਪਣੇ ਸਰੀਰ ਉੱੱਤੇ ਬਣਉਂਦਾ ਰਹੇ, ਤਾਂ) ਇਸ ਤਰੀਕੇ ਨਾਲ ਕਿਨੇ ਵੀ ਅਕਾਲਪੁਰਖ ਨਾਲ ਮਿਲਾਪ ਹਾਸਲ ਨਹੀਂ ਕੀਤਾ। ੧। ਰਹਾਉ। ੨। ੨। ੭। ੧੨।
ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵਿਚਾਰਿ॥ ੧. ੧੩ ਸੋਰਠ ਮ: ੩ ਅ: ਗ: ਗ: ਸ: ਪੰਨਾ ੬੪੬