ਕੀ ਪਖਯਾਨ ਚਰਿਤ੍ਰ (ਕੰਜਰ -ਕਵਿਤਾ) ਗੁਰਬਾਣੀ ਹੈ ? - ਸੁਖਦੇਵ ਸਿੰਘ ਅਤੇ ਮਹਿੰਦਰ ਸਿੰਘ 'ਜੋਸ਼‘

ੴ ਵਾਹਿਗੁਰੂ ਜੀ ਕੀ ਫ਼ਤਿਹ॥

ਜਾਗਹੁ ਜਾਗਹੁ ਸੂਤਿਹੋ!
ਕੀ ਪਖਯਾਨ ਚਰਿਤ੍ਰ (ਕੰਜਰ -ਕਵਿਤਾ)
ਗੁਰਬਾਣੀ ਹੈ ?
ਵੱਲੋਂ
ਸੁਖਦੇਵ ਸਿੰਘ ਅਤੇ
ਮਹਿੰਦਰ ਸਿੰਘ 'ਜੋਸ਼‘

ਸਤਿਗੁਰੂ ਗੋਬਿੰਦ ਸਿੰਘ ਸਾਹਿਬ ਨੇ ਹਜ਼ੂਰ ਸਾਹਿਬ ਵਿਖੇ ਖ਼ਾਲਸੇ ਨੂੰ ਅੰਤਿਮ ਸਮੇਂ ਜੋ ਹੁਕਮ ਦਿੱਤਾ ਸੀ, ਉਹ ਸਿੱਖ ਸੰਗਤਾਂ ਵਿਚ ਇਹਨਾਂ ਸਪੱਸ਼ਟ ਲਫ਼ਜ਼ਾਂ ਵਿਚ ਨਿਤ ਹੀ ਦੁਹਰਾਇਆ ਜਾਂਦਾ ਹੈ:
ਸਭ ਸਿਖਨ ਕਉਂ ਹੁਕਮ ਹੈ, ਗੁਰੂ ਮਾਨਯੋ ਗ੍ਰੰਥ।।
ਸ੍ਰੀ ਗੁਰੂ ਰਾਮਦਾਸ ਪਾਤਿਸ਼ਾਹ ਨੇ ਵੀ ''ਗੁਰੂ ਕੋਣ?‘‘ ਵਾਲੇ ਸੁਆਲ ਨੂੰ ਇਹਨਾਂ ਸਿਕੇਬੰਦ ਲਫ਼ਜਾਂ ਰਾਹੀਂ ਸਦਾ ਲਈ ਹਲ ਕਰ ਦਿੱਤਾ ਸੀ:-
ਬਾਣੀ ਗੁਰੂ ਗੁਰੂ ਹੈ ਬਾਣੀ, ਵਿਚਿ ਬਾਣੀ ਅੰਮ੍ਰਿਤੁ ਸਾਰੇ।। (4/982)
ਗੁਰੂ ਅਮਰਦਾਸ ਪਾਤਿਸ਼ਾਹ ਨੇ ਵੀ ਇਸ ਵਿਸ਼ੇ ਉਤੇ ਗੁਰਮਤਿ ਦਾ ਅੰਤਿਮ ਫੈਸਲਾ ਨਿਰ-ਵਿਵਾਦ ਰੂਪ ਵਿਚ ਇਸ ਪ੍ਰਕਾਰ ਦੇ ਦਿੱਤਾ ਸੀ:-
''ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ।।
ਬਾਣੀ ਤ ਕਚੀ ਸਤਿਗੁਰੂ ਬਾਝਹੁ, ਹੋਰ ਕਚੀ ਬਾਣੀ।।
ਕਹਦੇ ਕਚੇ, ਸੁਣਦੇ ਕਚੇ, ਕਚੀਂ ਆਖਿ ਵਖਾਣੀ।। (920)

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਉੱਚੇ-ਸੁੱਚੇ ਸਦਾਚਾਰੀ ਜੀਵਨ ਦੀ ਘਾੜਤ ਲਈ ਅਤੇ ਕਾਮ ਵਾਲੇ ਵਿਕਾਰ ਉਤੇ ਕਾਬੂ ਪਾਉਣ ਲਈ ਬੇਅੰਤ ਸੇਧਾਂ ਦਿੱਤੀਆਂ ਗਈਆਂ ਹਨ, ਜਿਹਨਾਂ ਵਿੱਚੋਂ ਕੁਝ ਕੁ ਹੇਠਾਂ ਅੰਕਿਤ ਕੀਤੀਆਂ ਜਾਂਦੀਆਂ ਹਨ ਤੇ ਜੋ ਬਹੁਤ ਹੀ ਸਪੱਸ਼ਟ ਹੋਣ ਕਾਰਨ ਕਿਸੇ ਵੀ ਵਿਆਖਿਆ ਦੀਆਂ ਮੁਹਤਾਜ ਨਹੀਂ ਹਨ, ਯਥਾ:

Ó "ਅਹਿਨਿਸਿ ਕਾਮਿ ਵਿਆਪਿਆ, ਵਣਜਾਰਿਆ ਮਿਤ੍ਰਾ, ਅੰਧੁਲੇ ਨਾਮ ਨ ਚਿਤਿ।।" (1975)

Ó "ਕਾਮੁ ਕ੍ਰੋਧੁ ਕਾਇਆ ਕਉ ਗਾਲੈ।।" (1/932)

Ó"ਜੇ ਲਖ ਇਸਤਰੀਆਂ ਭੋਗ ਕਰਹਿ, ਨਵ ਖੰਡ ਰਾਜ ਕਮਾਹਿਂ।। (3/26)
ਬਿਨੁ ਸਤਿਗੁਰੁ ਸੁਖ ਨ ਪਾਵਈ, ਫਿਰਿ ਫਿਰਿ ਜੋਨੀ ਪਾਹਿਂ।।"

Ó"ਤਜਿ ਕਾਮ ਕਾਮਿਨੀ, ਮੋਹ ਤਜੈ, ਤਾਂ ਅੰਜਨ ਮਾਹਿ ਨਿਰੰਜਨ ਪਾਵੈ ।।" (4/141)

Ó"ਕਾਮਿ ਵਿਆਪੇ ਕੁਸੁਧ ਨਰ, ਸੇ ਜੋਰਾਂ ਪੁਛਿ ਚਲਾ।।" (4/304)

Ó ''ਤਕਹਿ ਨਾਰਿ ਪਰਾਈਆਂ, ਲੁਕਿ ਅੰਦਰਿ ਠਾਣੀ।।
ਅਜਰਾਈਲ ਫਰੇਸਤਾ, ਤਿਲ ਪੀੜੇ ਘਾਣੀ।।" (5/315)

Ó "ਹੇ ਕਾਮੰ, ਨਰਕ ਬਿਸ੍ਰਾਮੰ, ਬਹੁ ਜੋਨੀ ਭਰਮਾਵਣਹ।।
ਚਿਤ-ਹਰਣ ਤ੍ਰੈਲੋਕ ਗਮਯੰ, ਜਪ ਤਪ ਸੀਲ ਬਿਦਾਰਣਹਂ।।" (5/1358)

Ó "ਰੇ ਨਰ, ਕਾਇ ਪਰ ਗ੍ਰਿਹਿ ਜਾਇ।।" (5/1001)

Ó "ਬਨਿਤਾ ਛੋਡਿ, ਬਦ ਨਦਰਿ ਪਰ ਨਾਰੀ।।
ਵੇਸਿ ਨ ਪਾਈਐ, ਮਹਾਂ ਦੁਖਿਆਰੀ।।" (5/1348)

Ó "ਕਾਮਵੰਤ ਕਾਮੀ ਬਹੁ ਨਾਰੀ, ਪਰ ਗ੍ਰਿਹਿ ਜੋਹ ਨ ਚੂਕੈ।।‘‘ (5/672)

Ó "ਦੇਇ ਕਿਵਾੜ ਅਨਿਕ ਪੜਦੇ ਮਹਿ, ਪਰ ਦਾਰਾ ਸੰਗਿ ਫਾਕੈ।।
ਚਿਤ੍ਰ ਗੁਪਤੁ ਜਬ ਲੇਖਾ ਮਾਗਹਿਂ ਤਬ ਕਉਣੁ ਪੜਦਾ ਤੇਰਾ ਢਾਕੈ।।" (5/616)
Ó "ਮਨ ਰੇ ਕਉਨੁ ਕੁਮਤਿ ਤੈਂ ਲੀਨੀ।।
ਪਰ ਦਾਰਾ ਨਿੰਦਿਆ ਰਸ ਰਚਿਓ, ਰਾਮ ਭਗਤਿ ਨਹਿ ਕੀਨੀ।।" (9/632)

Ó"ਘਰ ਕੀ ਨਾਰਿ, ਤਿਆਗੈ ਅੰਧਾ।।
ਪਰ ਨਾਰੀ ਸਿਉਂ, ਘਾਲੈ ਧੰਧਾ।।" (ਨਾਮਦੇਵ ਜੀ, 1365)

Ó "ਪਰ ਧਨ, ਪਰ ਦਾਰਾ ਪਰ ਹਰੀ
ਤਾ ਕੈ ਨਿਕਟਿ, ਬਸੈ ਨਰਹਰੀ।।" (ਨਾਮਦੇਵ ਜੀ 1163)

ਨਾਮੀ ਸਿੱਖ ਫ਼ਿਲਾਸਫ਼ਰ, ਭਾਈ ਗੁਰਦਾਸ ਜੀ ਨੇ ਵੀ ਆਪਣੀਆਂ ਰਚਨਾਵਾਂ ਵਿੱਚ ਸਿੱਖਾਂ ਪ੍ਰਤੀ ਸਪੱਸ਼ਟ ਤੌਰ ਤੇ ਉੱਚੇ-ਸੁੱਚੇ ਆਚਰਨ ਦੇ ਧਾਰਨੀ ਬਣਨ ਦਾ ਅਤੇ ਪਰ-ਇਸਤ੍ਰੀ ਤੇ ਪਰ-ਪੁਰਖ ਗਮਨ ਤੋਂ ਪੂਰੀ ਤਰ੍ਹਾਂ ਬਚਣ ਦਾ ਉਪਦੇਸ਼ ਦਿੱਤਾ ਹੈ:-

ਹਉਂ ਤਿਸ ਘੋਲ ਘੁਮਾਇਆ, ਪਰ ਨਾਰੀ ਦੇ ਨੇੜ ਨ ਜਾਵੈ।

ਕੇਵਲ ਥੋੜੀ ਜਿਹੀ ਨਾਂ-ਮਾਤਰ ਸ੍ਰੀ ਦਸ਼ਮੇਸ਼-ਕ੍ਰਿਤ ਮੰਨੀ ਜਾਂਦੀ ਰਚਨਾ (ਜੋ ਕੱਲ ਤੱਕ ਨਿਰਵਿਵਾਦ ਰਹੀ ਸੀ) ਦੀ ਆੜ ਵਿੱਚ ਅਰਸੇ ਤੋਂ ਅਨ-ਮਤੀ ਸਿਧਾਂਤਾਂ ਨਾਲ ਭਰਪੂਰ ਗੁਰੂ ਪਾਤਸ਼ਾਹ ਦੇ ਨਿਆਰੇ ਤੇ ਨਿਰਮਲ ਪੰਥ ਤੇ ਮਾਰੂ ਵਾਰ ਕਰਨ ਵਾਲੀ, ਸ਼ਰਮਨਾਕ, ਅਸ਼ਲੀਲ, ਸਾਮਗਰੀ ਤੇ ਸ਼ਬਦਾਵਲੀ ਨਾਲ ਨੱਕੋ-ਨੱਕ ਭਰੀ ਅਰ ਬੋਝਲ ਤੇ ਅਸੰਭਵ ਗੱਪਾਂ ਨਾਲ ਲੱਦੀ ਹੋਈ ਇਕ ਗੁਰਮਤਿ-ਵਿਰੋਧੀ ਸਾਕਤੀ ਪੁਸਤਕ ਸਾਡੀ ਘੋਰ ਅਣਗਹਿਲੀ ਅਰ ਕੁੰਭਕਰਨੀ ਨੀਂਦ ਕਾਰਨ ਸਿੱਖ ਕੌਮ ਦੇ ਗਲ ਪਈ ਹੋਈ ਹੈ। ਦਸ਼ਮੇਸ਼ ਪਿਤਾ ਨੂੰ ਇਸ ਪੁਸਤਕ ਦਾ ਰਚਣਹਾਰ ਦੱਸਣ ਦਾ ਬਹੁਤ ਹੀ ਨਾਪਾਕ ਤੇ ਬੇ-ਬੁਨਿਆਦ ਜਤਨ ਕੀਤਾ ਜਾਂਦਾ ਰਿਹਾ ਹੈ। ਇਸ ਸਾਰੇ ਪੁਸਤਕ ਨੂੰ ਕਦੀ ਤਾਂ ''ਬਚਿਤ੍ਰ ਨਾਟਕ‘‘ ਨਾਮ ਦਿੱਤਾ ਜਾਂਦਾ ਰਿਹਾ ਹੈ ਅਤੇ ਕਦੀ ਬ੍ਰਾਹਮਣੀ ਮਤ ਦੀਆਂ ਚਾਲਾਂ ਤੇ ਸਾਜਿਸ਼ਾਂ ਅਧੀਨ ਦਸਮੇਸ਼ ਪਿਤਾ ਦੇ ਬੇਅੰਤ ਸਰਧਾਲੂ ਸਿੱਖਾਂ ਨੂੰ ਗੁੰਮਰਾਹ ਕਰਕੇ ਖਿੱਚ ਪਾਉਣ ਲਈ ਇਸ ਨੂੰ ''ਦਸਮ ਗ੍ਰੰਥ‘‘ ਦਾ ਨਾਮ ਦਿੱਤਾ ਜਾਂਦਾ ਰਿਹਾ ਹੈ। ਛਾਪੇ ਦੀ ਕਾਢ ਦੇ ਪ੍ਰਚਲਿਤ ਹੋਣ ਤੱਕ ਸਾਕਤ ਮਤੀਆਂ ਵੱਲੋਂ ਆਪਣੀ ਸਾਜਿਸ਼ ਨੂੰ ਹੋਰ ਪੱਕਾ ਕਰਨ ਲਈ ਇਸ ਪੁਸਤਕ ਨੂੰ ''ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ‘‘ ਵਾਲਾ ਨਵਾਂ ਨਾਮ ਦੇਣ ਦਾ ਘਾਤਕ ਅਪਰਾਧ ਕਰ ਦਿੱਤਾ ਗਿਆ। ਇਸ ਤਰ੍ਹਾਂ ''ਸ੍ਰੀ ਗੁਰੂ ਗ੍ਰੰਥ ਸਾਹਿਬ‘‘ ਦੀ ਇੱਕ ਮਾਤਰ ਵਾਹਿਦ ਗੁਰਆਈ ਦੇ ਮੁਕਾਬਲੇ ਤੇ ਇਕ ਵਖਰੇ ਗੁਰਮਤਿ-ਵਿਰੋਧੀ ਪੁਸਤਕ ਨੂੰ ਅਸਥਾਪਤ ਕਰਨ ਦੀ ਮਾਰੂ ਤੇ ਕਮੀਨੀ ਜੁਰਅਤ ਕੀਤੀ ਗਈ।
ਆਚਰਨ-ਹੀਣਤਾ ਦਾ ਪ੍ਰਚਾਰ ਕਰਨ ਵਾਲਾ, ਪਰ-ਨਾਰੀ ਅਤੇ ਪਰ-ਪੁਰਖ-ਗਾਮਤਾ ਵਾਲੀ ਬਜਰ ਕੁਰਹਿਤ ਨੂੰ ਪ੍ਰਚਾਰਨ ਵਾਲਾ ਇਹ ਗੁਰਮਤਿ ਵਿਰੋਧੀ ਪੁਸਤਕ ਅਸਲ ਵਿੱਚ ਕੁੱਝ ਆਚਰਨ-ਵਿਹੂਣੇ ਸਾਕਤ-ਮਤੀਏ ਕਵੀਆਂ ਦੇ ਅਤਿ ਮਲੀਨ ਦਿਮਾਗ਼ ਦੀ ਪੈਦਾਵਾਰ ਹੈ, ਜਿਸ ਰਾਹੀਂ ਲੋਕਾਂ ਨੂੰ ਬ੍ਰਾਹਮਣੀ ਅਵਤਾਰ-ਵਾਦ, ਬਹੁਦੇਵ-ਵਾਦ, ਪੂਜਾ, ਅਰਚਨਾ, ਮੰਤ੍ਰਾਂ, ਜੰਤ੍ਰਾਂ, ਤੰਤ੍ਰਾਂ ਦੇ ਨਾਲ ਨਾਲ ਮਹਾਂਕਾਲ, ਮਹਾਂਕਾਲੀ, ਭਗਵਤੀ ਜਾਂ ਚੰਡੀ ਦੀ ਆਰਾਧਨਾ ਵਿੱਚ ਉਲਝਾਇਆ ਗਿਆ ਹੈ। ਇਸ ਪੁਸਤਕ ਰਾਹੀਂ ਪੋਸਤ, ਭੰਗ, ਅਫ਼ੀਮ ਤੇ ਸ਼ਰਾਬ ਆਦਿਕ ਨਸ਼ਿਆਂ ਦੇ ਸੇਵਨ ਦਾ ਪ੍ਰਚਾਰ ਕਰਕੇ ਗੁਰਮਤਿ ਦੇ ਖ਼ੂਬਸੂਰਤ ਬਾਗ਼ ਵਿੱਚ ਸਾਕਤ-ਮਤ ਨੂੰ ਅਸਥਾਪਤ ਕਰਨ ਦੀ ਵਿਓਂਤ ਬਣਾਈ ਗਈ ਹੈ।

ਗੁਰਮਤਿ ਘਾਤੀ ਇਸ ਪੁਸਤਕ ਦੇ ਹੋਂਦ ਵਿੱਚ ਆਉਣ ਤੋਂ ਲੈ ਕੇ ਅੱਜ ਤੱਕ ਦੇ, ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਅੰਤਿਮ ਤੇ ਇੱਕੋ-ਇਕ ਵਾਹਦ ਕਸਵੱਟੀ ਮੰਨਣ ਵਾਲੇ ਸਾਰੇ ਪੰਥ-ਦਰਦੀ ਲਿਖਾਰੀ, ਬੁਲਾਰੇ ਤੇ ਪ੍ਰਚਾਰਕ ਇਸ ਪੁਸਤਕ ਵਿੱਚ ਆਈਆਂ ਅੱਡ-ਅੱਡ ਗੁਰਮਤਿ-ਵਿਰੋਧੀ ਰਚਨਾਵਾਂ ਦੇ ਪੜ੍ਹਨ ਪਿਛੋਂ ਇਸ ਸੈਂਚੇ ਦੇ ਬਹੁਤੇ ਹਿੱਸਿਆਂ ਨੂੰ ਗੁਰੂ-ਕ੍ਰਿਤ ਮੰਨਣ ਤੋਂ ਦੋ-ਟੁਕ ਰੂਪ ਵਿੱਚ ਇਨਕਾਰ ਕਰਦੇ ਆ ਰਹੇ ਹਨ। ਇਸ ਸੰਬੰਧ ਵਿੱਚ ਸਿੰਘ ਸਭਾ ਲਹਿਰ ਵਾਲੇ ਪ੍ਰੋ਼ ਗੁਰਮੁੱਖ ਸਿੰਘ, ਗਿਆਨੀ ਦਿੱਤ ਸਿੰਘ, ਭਾਈ ਕਾਨ੍ਹ ਸਿੰਘ ਨਾਭਾ, ਗ਼ਿ ਲਾਲ ਸਿੰਘ, ਰਤਨ ਸਿੰਘ ਜੱਗੀ, ਭਾਈ ਅਰਦਮਨ ਸਿੰਘ ਬਾਗੜੀਆਂ, ਡਾ਼ ਕਰਤਾਰ ਸਿੰਘ ਬਾੜੀ, ਗ਼ਿ ਭਾਗ ਸਿੰਘ, ਪ੍ਰਿੰ: ਹਰਭਜਨ ਸਿੰਘ (ਜੋ ਕਈ ਬਰਸਾਂ ਤੱਕ ਸ਼੍ਰੋਮਣੀ ਕਮੇਟੀ ਵੱਲੋਂ ਚਲਾਏ ਜਾ ਰਹੇ ਸ਼ਹੀਦ ਮਿਸ਼ਨਰੀ ਕਾਲਜ ਦੇ ਪ੍ਰਿੰਸੀਪਲ ਅਤੇ ਮਾਸਕ ਪੱਤਰ ਗੁਰਮਤਿ ਪ੍ਰਕਾਸ਼ ਦੇ ਸੰਪਾਦਕ ਵੀ ਰਹੇ) ਡਾ਼ ਮਾਨ ਸਿੰਘ ਨਿਰੰਕਾਰੀ, ਸ਼ ਮਾਨ ਸਿੰਘ ਆਫ਼ ਮਾਨਸਰੋਵਰ, ਪ੍ਰਿੰ: ਕੰਵਰ ਮਹਿੰਦਰ ਪ੍ਰਤਾਪ ਸਿੰਘ, ਪ੍ਰਿੰ: ਜਗਜੀਤ ਸਿੰਘ, ਪ੍ਰੋ: ਜਗਜੀਤ ਸਿੰਘ, ਸ: ਗੁਰਤੇਜ ਸਿੰਘ, ਪ੍ਰੋਫ਼ੈਸਰ ਆਫ਼ ਸਿਖਇਜ਼ਮ, ਸ਼ ਜੋਗਿੰਦਰ ਸਿੰਘ ਆਫ਼ ਸਪੋਕਸਮੈਨ, ਗ਼ਿ ਸੁਰਜੀਤ ਸਿੰਘ, ਸ਼ ਅਮਰਜੀਤ ਸਿੰਘ ਚੰਡੀਗੜ੍ਹ, ਸ਼ ਸੰਤੋਖ ਸਿੰਘ ਚੰਡੀਗੜ੍ਹ, ਡਾ਼ ਸਤਨਾਮ ਸਿੰਘ ਨਾਗਪੁਰ, ਸ਼ ਮਨੋਹਰ ਸਿੰਘ ਮਾਰਕੋਜ਼, ਸ਼ ਨਿਰੰਕਾਰ ਸਿੰਘ ਐਡਵੋਕੇਟ ਤੇ ਗ਼ਿ ਜਗਮੋਹਨ ਸਿੰਘ ਆਦਿਕਾਂ ਨੇ ਇਸ ਪੁਸਤਕ ਦੇ ਥੋੜੇ ਜਾਂ ਵਡੇਰੇ ਹਿੱਸੇ ਨੂੰ ਗੁਰਮਤਿ ਵਿਰੋਧੀ ਐਲਾਨਿਆ ਹੈ। ਇਹਨਾਂ ਤੋਂ ਛੁੱਟ ਵਿਪਰਨੀ (ਬ੍ਰਾਹਮਣੀ) ਹਨੇਰਿਆਂ ਨੂੰ ਗੁਰਬਾਣੀ ਦੀ ਰੋਸ਼ਨੀ ਵਿੱਚ ਦੂਰ ਕਰਨ ਵਾਲੇ ਗੁਰੂ-ਵਰੋਸਾਏ, ਸ਼ ਗੁਰਬਖਸ਼ ਸਿੰਘ (ਕਾਲਾ ਆਫ਼ਗਾਨਾ) ਨੇ ਤਾਂ ਇਸ ਗੁਰਮਤਿ ਵਿਰੋਧੀ ਸੈਂਚੇ ਦੀ ਬਹੁਤੀ ਸਾਮਗਰੀ ਨੂੰ ਦਸ਼ਮੇਸ਼-ਕ੍ਰਿਤ ਮੰਨਣਾ ਤਾਂ ਕਿਤੇ ਰਿਹਾ, ਉਸਨੂੰ ਗੁਰੂ ਗ੍ਰੰਥ ਸਾਹਿਬ ਦੀ ਪ੍ਰਮਾਣੀਕ ਵਿਚਾਰਧਾਰਾ ਦਾ ਵਿਰੋਧੀ ਹੀ ਸਾਬਤ ਕੀਤਾ ਹੈ।
ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨ ਕੇ ਇਸ ਪੁਸਤਕ ਦਾ ਘੋਖਵਾਂ ਅਧਿਐਨ ਕਰਨ ਉਪਰੰਤ ਇਸ ਦੇ ਆਟੇ ਵਿੱਚੋਂ ਲੂਣ ਮਾਤਰ ਅੰਸ਼ ਨੂੰ ਛੱਡ ਕੇ ਬਾਕੀ ਸਭ ਰਚਨਾਵਾਂ ਦੀ ਗੁਰਮਤਿ-ਵਿਰੋਧੀ ਵਿਸ਼ੇ ਸਾਮਗਰੀ, ਸ਼ੈਲੀ, ਤੇ ਸ਼ਬਦਾਵਲੀ ਨੂੰ ਵਾਚਣ ਨਾਲ (ਸਵੱਤਹ ਪ੍ਰਮਾਣ ਜਾਂ ਅੰਤਰ-ਸਾਖਸ਼ ਅਨੁਸਾਰ) ਸਪੱਸ਼ਟ ਹੋ ਜਾਂਦਾ ਹੈ ਕਿ ਇਸ ਗੁਰਮਤਿ-ਵਿਰੋਧੀ ਬੋਝਲ ਪੁਸਤਕ ਦੇ ਸਿਰਜਣਹਾਰ, ਦਸ਼ਮੇਸ਼ ਪਾਤਿਸ਼ਾਹ ਕਦਾਚਿਤ ਨਹੀਂ ਹੋ ਸਕਦੇ। ਇਸ ਭਾਰੀ ਭਰਕਮ ਪੁਸਤਕ ਵਿਚ ਆਈ ਵਿਸ਼ਾਲ ਕਲੇਵਰ ਵਾਲੀ ਵੱਡੀ ਰਚਨਾ ਪਖਯਾਨ ਚਰਿਤ੍ਰ (ਤ੍ਰਿਯਾ ਚਰਿਤ੍ਰ) ਵਿੱਚੋਂ ਕੁਝ ਕੁ ਸੱਤਰਾਂ ਨੂੰ ਪੰਥ-ਦਰਦੀ ਵਿਦਵਾਨਾਂ ਤੇ ਪ੍ਰਚਾਰਕਾਂ ਦੇ ਸਨਮੁਖ ਵੰਨਗੀ ਵਜੋਂ ਇਸ ਭਰੋਸੇ ਨਾਲ ਰਖਿਆ ਜਾ ਰਿਹਾ ਹੈ, ਕਿ ਪੰਥ ਦਾ ਹਰ ਅੰਗ ਇਹ ਜਾਣ ਜਾਏ ਕਿ ਇਹ ਕਵਿਤਾ ਸਤਿਗੁਰਾਂ ਦੀ ਬਾਣੀ ਨਹੀਂ ਬਲਕਿ ਗੁਰਮਤਿ ਦੇ ਵਿਰੁਧ ਜਾਣ ਤੇ ਲਿਜਾਣ ਵਾਲੀ ਅਪਮਾਨ-ਜਨਕ ਤੇ ਸਿੱਖੀ ਹਿਰਦਿਆਂ ਨੂੰ ਵਲੂੰਧਰਨ ਵਾਲੀ ਵਿਪਰਨੀ ਅਤੇ ਸਾਕਤ-ਮਤੀ ਰਚਨਾ ਹੈ। ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਅਸਥਾਪਤ ਕਰਨ ਦੀ ਨਾਕਸ ਖਾਹਿਸ਼ ਨਾਲ 1428 ਕੁ ਸਫ਼ਿਆਂ ਵਿੱਚ ਛਾਪੀ ਗਈ ਇਸ ਰਚਨਾ ਨੂੰ ਗੁਰੂ ਗ੍ਰੰਥ ਸਾਹਿਬ ਦੇ ਇਕੋ-ਇਕ ਵਾਹਿਦ ਗੁਰੂ ਸਰੂਪ ਦੇ ਮੁਕਾਬਲੇ ਖੜਾ ਕਰਨ ਦੀ ਜੁਰਅਤ ਕਰਨਾ ਗੁਰਸਿੱਖੀ ਦੀ ਘੋਰ ਉਲੰਘਣਾ ਹੈ। ਇਸ ਪੁਸਤਕ ਦੇ 579 ਸਫ਼ੇ (890 ਤੋਂ 1388 ਤੱਕ) ਚਰਿਤ੍ਰੋਪਖਯਾਨ ਨੇ ਹੀ ਬਰਬਾਦ ਕਰ ਰਖੇ ਹਨ, ਜਿਸ ਵਿੱਚ 405 ਚਰਿਤ੍ਰ ਦੱਸੇ ਜਾ ਰਹੇ ਹਨ। ਪੰਥ-ਦਰਦੀ ਵਿਦਵਾਨਾਂ, ਲਿਖਾਰੀਆਂ, ਪ੍ਰਚਾਰਕਾਂ ਦੇ ਬੁਲਾਰਿਆਂ ਦੀ ਬਹੁ-ਗਿਣਤੀ ਵੱਲੋਂ ਇਸ ਨਕਾਰੇ ਜਾ ਚੁਕੇ, ਅਤੀ ਬੋਝਲ, ਗੁਰਮਤਿ-ਘਾਤੀ, ਕੁਹਝੇ ਪੁਸਤਕ ਬਾਰੇ ਹੇਠਾਂ ਲਿਖੇ ਨੁਕਤਿਆਂ ਦੀ ਪਛਾਣ-ਦੇਹੀ ਕਰ ਲੈਣੀ ਅਤੀ ਜ਼ਰੂਰੀ ਹੈ:-

1਼ ਇਸ ਦੀ ਅਤਿ ਅਸ਼ਲੀਲ ਕਿਸਮ ਦੀ ਵਿਸ਼ੇ-ਸਾਮਗਰੀ ਅਤੇ ਹੱਦ ਦਰਜੇ ਦੀ ਲਜਾ-ਜਨਕ ਸ਼ਬਦਾਵਲੀ ਕਾਰਨ ਇਸ ਨੂੰ ਮਾਂ, ਬਾਪ, ਭੈਣ, ਭਾਈ, ਧੀ, ਪੁੱਤਰ, ਪਰਿਵਾਰ ਜਾਂ ਸੰਗਤ ਵਿੱਚ ਕੋਈ ਵੀ ਸਭਿਅਕ ਪੁਰਖ ਪੜ੍ਹਨ ਮਾਤਰ ਵਿੱਚ ਹੀ ਸ਼ਰਮ ਮਹਿਸੂਸ ਕਰੇਗਾ। ਹੋਰ ਤਾਂ ਹੋਰ, ਕੋਈ ਵੀ ਸਭਿਅਕ ਤੇ ਗੁਰਮਤਿ-ਧਾਰਨੀ ਪਤੀ-ਪਤਨੀ ਇੱਕਲੇ ਰੂਪ ਵਿਚ ਵੀ ਇਸ ਨੂੰ ਪੜ੍ਹਨ ਅਤੇ ਅਰਥਾਉਣ ਵਿਚ ਸ਼ਰਮਸਾਰੀ ਜਿਹੀ ਹੀ ਮਹਿਸੂਸ ਕਰਨਗੇ।

2਼ ਅਸਲ ਵਿਚ ਇਹ ਸਭ, ਸ਼ਰਮਨਾਕ ਵਿਸ਼ੇ-ਸਮਗਰੀ ਵਾਲੀਆਂ ਐਸੀਆਂ ਕਹਾਣੀਆਂ ਹਨ ਜੋ ਮਨੁੱਖ ਦੀਆਂ ਅਤਿ ਨੀਵੀਆਂ, ਸਾਕਤੀ ਤੇ ਪਸ਼ੂ-ਬ੍ਰਿਤੀਆਂ ਨੂੰ ਮਘਾਉਂਦੀਆਂ ਹਨ।

3਼ ਤ੍ਰਿਯਾ ਚਰਿਤ੍ਰਾਂ ਦੀਆਂ ਇਹਨਾਂ ਸਭ ਕਹਾਣੀਆਂ ਦੀ ਅੰਤਰ-ਧਾਰਨਾ ਸੋ ਕਿੳਂੁ ਮੰਦਾ ਆਖੀਐ, ਜਿਤੁ ਜੰਮਹਿ ਰਾਜਾਨ ਦੇ ਸਿਧਾਂਤ ਨੂੰ ਨਕਾਰਦੀਆਂ ਹਨ। ਇਸਦੇ ਨਾਲ-ਨਾਲ ਇਹ ਸਭ ਕਹਾਣੀਆਂ ਇਸਤ੍ਰੀ ਜਾਤੀ ਦੀ ਹੱਦ ਦਰਜੇ ਦੀ ਤੌਹੀਨ ਕਰਦੀਆਂ ਹਨ। ਇਸਤ੍ਰੀ ਨੂੰ ਚਰਿਤ੍ਰ-ਹੀਣ, ਕਪਟੀ, ਮਕਾਰ, ਫ਼ਰੇਬੀ ਤੇ ਸਾਜਿਸ਼ੀ ਰੂਪ ਵਿਚ ਪੇਸ਼ ਕਰਦੀਆਂ ਹਨ।

4਼ ਇਸ ਸਾਰੀ ਰਚਨਾ ਵਿੱਚ ਪੋਸਤ, ਭੰਗ, ਅਫ਼ੀਮ ਤੇ ਸ਼ਰਾਬ ਆਦਿਕ ਨਸ਼ਿਆਂ ਨੂੰ ਖੁਲ੍ਹੇ ਆਮ ਵੱਡੀ ਪੱਧਰ ਤੇ ਉਤਸ਼ਾਹਿਤ ਕਰਕੇ ਉਹਨਾਂ ਦਾ ਪ੍ਰਚਾਰ ਕੀਤਾ ਗਿਆ ਹੈ।

5਼ ਨਸ਼ਿਆਂ ਦਾ ਪੂਰਾ ਪਰਹੇਜ਼ ਕਰਨ ਵਾਲੇ ਅਤੇ ਪਰ-ਇਸਤ੍ਰੀ-ਗਾਮਤਾ ਤੋਂ ਪਾਕ ਰਹਿਣ ਵਾਲੇ ਪੁਰਖਾਂ ਦਾ ਠਠਾ ਮਖ਼ੌਲ ਉਡਾਉਣ ਦੀ ਨਾਪਾਕ ਹਰਕਤ ਕਰਨ ਨਾਲ ਇਸ ਰਚਨਾ ਦਾ ਕਰਤਾ ਆਪਣੇ ਆਪ ਬਾਰੇ ਸਪੱਸ਼ਟ ਰੂਪ ਵਿਚ ਸਾਕਤ-ਮਤੀਆ ਹੋਣ ਦੀ ਸੂਚਨਾ ਦਿੰਦਾ ਹੈ। ਸਾਕਤ ਤੇ ਸੂਕਰ ਭਲਾ ਵਾਲੇ ਗੁਰਵਾਕ ਨੂੰ ਚੇਤੇ ਕਰਕੇ ਇਸ ਪੁਸਤਕ ਦੇ ਰਚਣਹਾਰ ਨਾਲ ਨਿਪਟਣ ਬਾਰੇ ਫ਼ੌਰੀ ਤੋਰ ਤੇ ਨਿਰਨਾ ਲਿਆ ਜਾਣਾ ਚਾਹੀਦਾ ਹੈ।

6਼ ਸ਼ਾਇਦ ਇਸੇ ਕਾਰਨ ਪੰਜਾਬੀ ਯੂਨੀਵਰਸਿਟੀ ਨੇ ਵੀ ਇਸ ਪੁਸਤਕ ਦੀ ਸੰਪਾਦਨਾ ਸਮੇਂ ਛੇ ਸੌ ਸਫ਼ਿਆਂ ਦੀ ਇਸ ਸ਼ਰਮਨਾਕ ਅਤੇ ਪੰਥ ਨੂੰ ਸ਼ਰਮਸਾਰੀ ਦੇ ਆਲਮ ਵਿਚ ਦਾਖ਼ਲ ਹੋਣ ਤੇ ਮਜਬੂਰ ਕਰਨ ਵਾਲੀ ਰਚਨਾ ਨੂੰ ਛਪਾਈ ਸਮੇਂ ਇਸ ਪੁਸਤਕ ਦਾ ਹਿੱਸਾ ਬਣਾਉਣ ਤੋਂ ਕਿਨਾਰਾਕਸ਼ੀ ਕਰ ਲਈ ਹੈ।

ਕੀ ਇਹ ਬੰਦ ਦਸ਼ਮੇਸ਼-ਰਚਿਤ ਹਨ?

(1) ਨਿਰੋਲ ਅਸ਼ਲੀਲਤਾ ਤੇ ਨਸ਼ਾ ਪ੍ਰਚਾਰ ਕਰਨ ਵਾਲੀ ਰਚਨਾ

ਪੋਸਤ, ਭਾਂਗ, ਅਫ਼ੀਮ ਖਿਲਾਇ ।। (ਚਰਿਤ੍ਰ 402, 1358)
ਆਸਨ ਤਾ ਤਰ1, ਦੀਯੋ ਬਨਾਇ ।।
ਚੁੰਬਨ ਰਾਇ2, ਆਲਿੰਗਨ3 ਲਏ ।।
ਲਿੰਗ4 ਦੇਤ, ਤਿਹ ਭਗ5 ਮੋਂ ਭਏ 28 ।।
ਭਗ5 ਮੋਂ ਲਿੰਗ4, ਦੀਯੋ ਰਾਜਾ ਜਬ।।
ਰੁਚਿ6 ਉਪਜੀ, ਤਰੁਨੀ7 ਕੇ ਜਿਯਿ 8 ਤਬ ।।
ਲਪਟਿ ਲਪਟਿ, ਆਸਨ ਤਰ1 ਗਈ ।।
ਚੁੰਬਨ ਕਰਤ, ਭੂਪ2 ਕੇ ਭਈ ।। 24।।
ਗਹਿ9 ਗਹਿ ਤਹਿ ਕੋ, ਗਰੇ10 ਲਗਾਵਾ ।।
ਆਸਨ13 ਸੋਂ, ਆਸਨਹਿ13 ਛੁਹਾਵਾ ।।
ਅਧਰਨ11 ਸੋਂ ਦੋਊ, ਅਧਰ11 ਲਗਾਈ ।।
ਦੁਂਹੂ ਕੁਚਨ12 ਸੋਂ, ਕੁਚਨ12 ਮਿਲਾਈ।। 26 ।।
1਼ ਹੇਠਾਂ 2਼ ਰਾਜਾ 3਼ ਗਲੇ ਨਾਲ ਲਗਣਾ 4਼ ਪੁਰਖ ਜਨਨ ਇੰਦ੍ਰੀ 5਼ ਇਸਤ੍ਰੀ ਜਨਨ ਇੰਦ੍ਰੀ 6਼ ਕਾਮ ਲਈ ਉਤਸ਼ਾਹ 7਼ ਜਵਾਨ ਇਸਤ੍ਰੀ 8਼ ਮਨ ਵਿੱਚ 9਼ ਪਕੜ ਪਕੜ ਕੇ 10਼ ਗਲ ਨਾਲ 11਼ ਹੋਠ 12਼ ਇਸਤ੍ਰੀ ਦੀਆਂ ਛਾਤੀਆਂ, । 13਼ ਗੁਪਤ ਅੰਗ 14਼ ਵਿੱਚ

ਸੁਭਰ ਸੇਜ1, ਊਪਰ ਬੈਠਾਯੋ ।। (ਚਰਿਤ੍ਰ 402, 1356)
ਭਾਂਗ, ਅਫ਼ੀਮ, ਸ਼ਰਾਬ ਮੰਗਾਯੋ।।
ਪ੍ਰਿਥਮ ਕਹਾ, ਨ੍ਰਿਪ ਸੋਂ, ਇਨ ਪੀਜੈ ।।
ਬਹੁਰਿ ਮੁਝੈ, ਮਦਨਾਕੁਸ਼ ਦੀਜੈ ।। 8।।
1਼ ਗੋਦ, ਬਿਸਤਰਾ 2਼ ਰਾਜਾ 3਼ ਪੀਓ, 4਼ ਪੁਰਖ ਕਾਮ-ਇੰਦ੍ਰਾ।

ਪੋਸਤ ਭਾਂਗ, ਅਫ਼ੀਮ ਮੰਗਾਈ ।। (ਚਰਿਤ੍ਰ 357, 1313)
ਦੁਹੂੰ ਖਾਟ1 ਪਰ, ਬੈਠਿ ਚੜ੍ਹਾਈ2 ।।
ਚਾਰਿ3 ਪਹਰ ਤਾ ਸੋਂ, ਕਰਿ ਭੋਗਾ4 ।।
ਭੇਦ5 ਨ ਲਖਾ5, ਦੂਸਰੇ ਲੋਗਾ।। 11।।
ਇਹ ਬਿਧਿ ਤਾ ਕੋ, ਰੋਜ਼ ਬੁਲਾਵੈ ।।
ਕਾਮ ਭੋਗ ਕਰਿ, ਤਾਹਿ ਪਠਾਵੈ 7 ।।12।।
1਼ ਮੰਜਾ, ਪਲੰਘ 2਼ ਖਾਧੀ-ਪੀਤੀ 3਼ ਸਾਰੀ ਰਾਤ, 12 ਘੰਟੇ 4਼ ਖੇਹ ਖਾਧੀ 5਼ ਕਰਤੂਤ ਦੀ ਭਿਣਕ 6਼ ਜਾਣਿਆ, ਸਮਝਿਆ 7਼ ਵਾਪਸ ਭੇਜ ਦਿੰਦਾ ਸੀ।
ਪੋਸਤ, ਭਾਂਗ, ਅਫ਼ੀਮ ਮੰਗਾਵਹਿਂ ।। (ਚਰਿਤ੍ਰ 365, 1319)
ਏਕ ਸੇਜਿ1, ਦੋਊ ਬੈਠਿ ਚੜ੍ਹਾਵਹਿਂ ।। 7 ।।
ਕੈਫ਼ਹਿ2 ਹੋਤ, ਰਸਮਸੇ 3 ਜਬਹੀ।।
ਕ੍ਰੀੜਾ ਕਰਤ, ਦੋਊ ਮਿਲਿ ਤਬ ਹੀ ।।
ਭਾਂਤਿ5 ਭਾਂਤਿ, ਤਨ ਆਸਨ ਲੈ ਕੇ ।।
ਚੰਬਨ6 ਹੌਰ, ਆਲਿੰਗਨ ਕੈ 8 ਕੇ।। 8 ।।
1਼ ਬਿਸਤਰ ਉਤੇ 2਼ ਸ਼ਰਾਬ ਨਾਲ 3਼ ਮੱਸਤ 4਼ ਖੇਹ ਖਾਣੀ, ਕਾਮ ਖੇਡਾਂ ਕਰਨੀਆਂ 5਼ ਤਰ੍ਹਾਂ ਤਰ੍ਹਾਂ ਦੇ
6਼ ਚੁੰਮਣਾ 7਼ ਜਫੀ ਪਾਉਣੀ 8਼ ਕਰ ਕੇ।

(2) ਬੇਸ਼ਰਮੀ ਦੀਆਂ ਹੱਦਾਂ ਪਾਰ ਤੇ ਨੰਗੀ ਫ਼ਾਹਸ਼ ਬੋਲੀ ।

ਕੈਂ ਤੁਹਿ ਕਾਟਿ ਕਰੈ ਸਤ ਖੰਡਾ ।। (ਚਰਿਤ੍ਰ 312, 1267)
ਕੈ ਦੈ ਮੋਰਿ3 ਭਗ4 ਬਿਖੈ ਲੰਡਾ ।। 11।।
1਼ ਅਥਵਾ, ਯਾ, ਜਾਂ 2਼ ਸੈਂਕੜੇ ਟੁਕੜੇ 3਼ ਮੇਰੀ 4਼ ਇਸਤ੍ਰੀ ਗੁਪਤ ਅੰਗ 5਼ ਪੁਰਖ ਗੁਪਤ ਅੰਗ।

ਇਕ ਦਿਨ ਭਾਂਗ, ਮਿਤ੍ਰ ਤੇ ਲਈ ।। (ਚਰਿਤ੍ਰ 325, 1281)
ਪੋਸਤ ਸਹਿਤ, ਅਫ਼ੀਮ ਚੜ੍ਹਈ ।।
ਬਹੁ ਰਤਿ1 ਕਰੀ, ਨ ਬੀਰਜ ਗਿਰਾਈ ।।
ਆਠ2 ਪਹਰ ਲਗਿ, ਕੁਅਰਿ3 ਬਜਾਈ4 ।। 10।।
ਸਭ ਨਿਸਿ5 ਨਾਰਿ, ਭੋਗ ਜਬ ਪਾਯੋ ।।
ਬਹੁ ਆਸਨ6 ਕਰਿ, ਹਰਖ7 ਬਢਾਯੋ ।। 11।।
8ਦ੍ਵੈ ਘਟਿਕਾ, ਜੋ ਭੋਗ ਕਰਤ ਨਰ ।।
ਤਾ9 ਪਰ ਰੀਝਤ, ਨਾਰਿ ਬਹੁਤ ਕਰ।।
ਚਾਰਿ10 ਪਹਰ, ਜੋ ਕੇਲ ਕਮਾਵੈ 12 ।।
ਸੋ ਕਿਉਂ ਨ ਤ੍ਰਿਯ ਕੋ13, ਚਿਤ ਚੁਰਾਵੈ ।। 12।।
ਰੈਨਿ14 ਸਕਲ ਤਿਨ, ਤਰੁਨਿ15 ਬਜਾਈ16 ।।
ਭਾਂਤਿ ਭਾਂਤਿ ਕੇ, ਸਾਥ ਹੰਢਾਈ17 ।।
ਆਸਨ ਕਰੇ, ਤਰੁਨਿ ਬਹੁ ਹਾਰਾ ।।
ਚੁੰਬਨਾਦਿ20, ਨਖ18 ਘਾਤ19 ਅਪਾਰਾ ।। 13 ।।
1਼ ਖੇਹ ਖਾਣ ਦੀ ਕ੍ਰਿਯਾ 2਼ 24 ਘੰਟਿਆਂ ਤਕ 3਼ ਕੁਆਰੀ ਕੁੜੀ 4਼ ਨਾਲ ਭੋਗ ਕੀਤਾ 5਼ ਰਾਤ 6਼ ਕਾਮ ਕ੍ਰਿਯਾ ਦੇ ਆਸਨ 7਼ ਖੁਸ਼ੀ 8਼ ਦੋ ਘੜੀਆਂ (ਪੌਣੇ ਕੁ ਘੰਟੇ ਦਾ ਸਮਾਂ) 9਼ ਅਜਿਹੇ ਪੁਰਖ 10਼ 12 ਘੰਟਿਆਂ ਤਕ 11਼ ਕਾਮ ਕ੍ਰੀੜਾ 12਼ ਕਰੇ 13਼ ਇਸਤ੍ਰੀ 14਼ ਰਾਤ 15਼ ਜਵਾਨ ਇਸਤ੍ਰੀ 16਼ ਨਾਲ ਭੋਗ ਕੀਤਾ 17਼ ਭੋਗ ਕੀਤਾ 18਼ ਨਹੁੰ, ਨਾਖੂਨ 19਼ ਮਾਰਨੇ 20਼ ਚੁੰਮਣ ਆਦਿਕ

ਲੀਨਾ ਸਖੀ ਪਠਾਇ1, ਤਿਸੈ ਘਰਿ2 ।। (ਚਰਿਤ੍ਰ 350, 1307)
ਕਾਮ ਭੋਗ ਕਿਯੋ, ਲਪਟਿ3 ਲਪਟਿ ਕਰਿ।।
ਏਕ ਤਰੁਨਿ4 ਅਰੁ, ਭਾਂਗ ਚੜ੍ਹਾਈ5 ।।
ਚਾਰਿ6 ਪਹਰ, ਨਿਸਿ 7 ਨਾਰਿ ਬਜਾਈ8 ।। 9 ।।
1਼ ਭੇਜ ਕੇ 2਼ ਘਰ ਵਿਖੇ, ਡੇਰੇ ਵਿਖੇ 3਼ ਗਲੇ ਲਗ ਲਗ ਕੇ 4਼ ਜਵਾਨ ਇਸਤ੍ਰੀ 5਼ ਪੀਤੀ 6਼ 12 ਘੰਟਿਆਂ ਤਕ 7਼ ਰਾਤ 8਼ ਨਾਲ ਭੋਗ ਕੀਤਾ, ਨਾਲ ਖੇਹ ਖਾਧੀ।

ਪ੍ਰਥਮ1 ਜਾਰ2, ਜਬ ਧਕਾ3 ਲਗਾਯੋ ।। (ਚਰਿਤ੍ਰ 383, 1342)
ਤਬ ਰਾਨੀ, ਲੈ ਢੋਲ ਬਜਾਯੋ ।।
ਜਬ ਤਿਹ ਲਿੰਗ4, ਸੁ ਭਗ5 ਤੇ ਕਾਢਾ ।।
ਤ੍ਰਿਯ 6 ਦਿਯ 7 ਢੋਲ ਢਮਾਕਾ8 ਗਾਢਾ8।। 10।।

1਼ ਪਹਿਲਾ 2਼ ਯਾਰ, ਪਰ-ਪੁਰਖ 3਼ ਕਾਮ-ਕ੍ਰਿਯਾ 4਼ ਪੁਰਖ ਜਨਨ-ਇੰਦ੍ਰਾ 5਼ ਨਾਰੀ ਜਨਨ ਇੰਦ੍ਰੀ 6਼ ਜਵਾਨ ਇਸਤ੍ਰੀ 7਼ ਦਿੱਤਾ, ਬਜਾਇਆ 8਼ ਢਮੱਕਾ 9਼ ਉੱਚਾ

ਅਬ ਲਪਟੁਹ1, ਮੋਹਿ2 ਆਨਿ3 ਪਯਾਰੇ।। (ਚਰਿਤ੍ਰ 399, 1353)
ਹਮ ਰੀਝੀ3, ਲਖਿ4 ਨੈਨ5 ਤਿਹਾਰੇ6 ।।
1਼ ਜਫੀ ਪਾਉ 2਼ ਮੇਰੇ ਨਾਲ 3਼ ਆ ਕੇ 4਼ ਮੋਹਿਤ ਹੋ ਗਈ ਹਾਂ 4਼ ਦੇਖ ਕੇ 5਼ ਅੱਖਾਂ 6਼ ਤੇਰੇ

ਏਕ ਹੁਤੋ1, ਤਿਹ2 ਠਾਂ3 ਕੋ ਜੋਗੀ ।। (ਚਰਿਤ੍ਰ 45, 869)
ਨਾਂਗੀ ਕਰਿ ਨਾਰਿ, ਤਿਨ4 ਭੋਗੀ5 ।। 6।।
1਼ ਸੀ, ਹੁੰਦਾ ਸੀ 2਼ ਉਸ 3਼ ਥਾਂ 4਼ ਉਸਨੇ 5਼ ਖੇਹ ਖਾਧੀ

(3) ਆਚਰਨ-ਹੀਣਤਾ ਦਾ ਸ਼ਰਮਨਾਕ ਪ੍ਰਚਾਰ

ਵਾ ਸੁੰਦਰਿ ਕੋ, ਕਛੂ ਨ ਬਸਾਯੋ2 ।। (ਚਰਿਤ੍ਰ 135 ਤੇ 1011)
ਮੁਲਾਂ3 ਕੇ ਸੰਗਿ, ਭੋਗ ਕਮਾਯੋ ।।
ਬੀਤੀ ਰੈਨਿ, ਭੋਰੈ4 ਜਬ ਭਯੋ5 ।।
ਤਿਹ ਪਹੁਚਾਇ, ਤਹੀ6 ਤਿਨ ਦਯੋ ।। 9।।
ਐਸੀ ਬਿਧਿ, ਤਿਹ ਰੋਜ਼ ਬੁਲਾਵੈ ।।
ਹੋਤ ਉਦੋਤ7, ਫਿਰੰਗ ਪਠਾਵੈ 8 ।।
ਮਨ ਮਾਨਤ ਕੇ, ਕੇਲਨ9 ਕਰੈ ।।
ਭਾਂਤਿ ਭਾਂਤਿ ਕੇ, ਭੋਗਨ10 ਭਰੈ।।

1਼ ਸੁੰਦਰ ਇਸਤ੍ਰੀ 2਼ ਵੱਸ ਵਿੱਚ 3਼ ਮੌਲਵੀ 4਼ ਸਵੇਰਾ 5਼ ਹੋਇਆ 6਼ ਉਥੇ ਹੀ 7਼ ਸਵੇਰਾ
8਼ ਭੇਜ ਦਿੰਦਾ 9਼ ਕਾਮ-ਕ੍ਰੀੜਾਵਾਂ 10਼ ਖੇਹ ਖਾਣ।

ਨਿਕਟਿ1 ਆਪਨੇ, ਤਾਹਿ ਸੁਵਾਵੈ ।।। (ਚਰਿਤ੍ਰ 295, 1243)
ਤਿਹ ਢਿਗ2 ਅਪਨੀ, ਸੇਜ3 ਬਿਛਾਵੈ ।।
ਜਬ ਤਾ ਸੰਗਿ, ਨ੍ਰਿਪਤਿ4 ਸ੍ਵੈ5 ਜਾਵੈ ।।
ਤਬ ਤ੍ਰਿਯ6 ਤਾ ਸੰਗਿ, ਭੋਗ ਕਮਾਵੈ ।। 13।।
ਕਸਿ 7 ਕਸਿ ਰਮੈ 8, ਜਾਰ9 ਕੇ ਸੰਗਾ।।
ਦਲਿ ਮਲਿ10 ਤਾਹਿ, ਕਰੈ ਸਰਬੰਗਾ11 ।।
ਭਾਂਤਿ ਭਾਂਤਿ ਤਨ, ਭੋਗ ਕਮਾਈ ।।
ਸੋਇ ਰਹੈ, ਤਯੋਂ ਹੀ ਲਪਟਾਈ12 ।।14।।

1਼ ਨੇੜੇ 2਼ ਕੋਲ, ਨਜ਼ਦੀਕ 3਼ ਬਿਸਤਰ 4਼ ਰਾਜਾ 5਼ ਸੌਂ ਜਾਏ 6਼ ਇਸਤ੍ਰੀ 7਼ ਘੁਟ ਘੁਟ ਕੇ 8਼ ਭੋਗ ਕਰਦੀ 9਼ ਯਾਰ, ਪਰਾਇਆ ਮਰਦ 10਼ ਰਗੜਦਾ 11਼ ਸਾਰੇ ਅੰਗ 12਼ ਜਫੀ ਪਾ ਕੇ।

ਮੋ1 ਸੋ ਭੋਗ, ਮੀਤ2, ਅਬ ਕਰੀਯੈ।। (ਚਰਿਤ੍ਰ 154, 1040)
ਯਾ ਚਿੰਤਾ ਤੇ, ਨੈਕੁ3 ਨ ਡਰੀਯੈੇ ।। 14।।
ਪਕਰਿ ਮੀਤ ਕੋ, ਅਪਨੇ ਉਪਰਿ ਲਯੋ ਚੜ੍ਹਾਇ ।।
ਤਾਂ ਸੋਂ ਰਤਿ4 ਮਾਨਤ ਭਈ, ਲਪਟਿ ਲਪਟਿ ਸੁਖ ਪਾਇ ।। 15।।

1਼ ਮੇਰੇ ਨਾਲ 2਼ ਮਿੱਤਰ ਜੀ 3਼ ਥੋੜਾ ਜਿਤਨਾ ਵੀ 4਼ ਪਿਆਰ, ਕਾਮ- ਕ੍ਰੀੜਾ।

ਰਾਜਾ ਪਿਯਤ, ਅਮਲ1 ਸਭ ਭਾਰੀ ।। (ਚਰਿਤ੍ਰ 245, 1159)
ਭਾਂਤਿ2 ਭਾਂਤਿ ਸੋਂ, ਭੋਗਤ ਨਾਰੀ ।।
ਪੋਸਤ ਭਾਂਗ, ਅਫ਼ੀਮ ਚੜ੍ਹਾਵੈ ।।
ਪਯਾਲੇ3 ਪੀ, ਪਚਾਸ ਕੁ ਜਾਵੈ ।। 3 ।।
ਚਾਰਿ4 ਪਹਰ ਰਤਿ5 ਕਰੈ, ਅਧਿਕ ਸੁਖ ਪਾਇ ਕੈ ।।
ਹੋ, ਜੋ ਰਾਨੀ ਤਿਹ ਰਮੈ 5, ਰਹੈ ਉਰਝਾਇ ਕੈ ।। 4 ।।

1਼ ਨਸ਼ੇ 2਼ ਕਈ ਤਰੀਕਿਆਂ ਨਾਲ 3਼ ਪਿਆਲੇ 4਼ 12 ਘੰਟਿਆਂ ਤਕ 5਼ ਖੇਹ ਖਾਏ, ਭੋਗ ਕਰੇ।

ਏਕ ਪੁਰਖ1 ਸੁੰਦਰ ਹੁਤੋ2, ਰਾਨੀ ਲਯੋ ਬੁਲਾਇ ।। (ਚਰਿਤ੍ਰ 77, 906)
ਭੋਗ3 ਅਧਿਕ ਤਾ ਸੌਂ ਕਿਯੋ, ਹਿਰਦੈ ਹਰਖ ਉਪਜਾਇ ।। 3।।

1਼ ਆਦਮੀ, ਮਰਦ 2਼ ਸੀ 3਼ ਖੇਹ ਖਾਣੀ 4਼ ਖੁਸ਼ੀ

ਅਨਿਕ ਪੁਰਖ ਤਾ ਸੋਂ ਸਦਾ, ਨਿਸਿ1 ਦਿਨ ਕੇਲ2 ਕਮਾਹਿ ।। (ਚਰਿਤ੍ਰ 7, 819)
3ਸ੍ਵਾਨ 4ਹੇਰਿ ਲਾਜਤ5 ਤਿਨਹਿ, ਇਕਿ ਆਵਹਿਂ ਇਕਿ ਜਾਹਿਂ ।। 2।।
1਼ ਰਾਤ ਦਿਨ 2਼ ਖੇਹ ਖਾਣੀ 3਼ ਕੁੱਤਾ 4਼ ਦੇਖਕੇ 5਼ ਸ਼ਰਮ ਖਾਂਦਾ ਸੀ।

(4) ਕਾਮ ਕ੍ਰਿਯਾਵਾਂ ਦੀ ਸਾਕਤੀ ਟ੍ਰੇਨਿੰਗ


ਜਬ ਮਦ1 ਕਰਿ, ਮਤਵਾਰਾ2 ਕੀਯੋ ।। (ਚਰਿਤ੍ਰ 290, 1235)
ਭੁਜ3 ਤੇ ਪਕਰਿ, ਸੇਜ4 ਪਰ ਦੀਯੋ ।।
ਅਧਿਕ ਮਾਨਿ, ਰੁਚਿ5 ਗਰੇ ਲਗਾਯੋ ।।
ਉਛਰਿ ਉਛਰਿ ਕਰਿ, ਭੋਗ ਕਮਾਯੋ।। 9।।
ਭੋਗ7 ਕਰਤ, ਤਰਨੀ8 ਬਸਿ 9 ਭਈ ।।
ਪਰਕੀਅ10 ਤੇ, ਵਾ ਕੀ11 ਹ੍ਵੈ12 ਗਈ।। 12।।
ਪੋਸਤ ਭਾਂਗ, ਅਫ਼ੀਮ ਮੰਗਾਵੈ ।।
ਏਕ ਖਾਟ13 ਪਰ, ਬੈਠਿ ਚੜ੍ਹਾਵੈ।।
ਹਸਿ ਹਸਿ ਕਰਿ, ਦੋਊ ਜਾਂਘਨ14 ਲੇਹੀਂ।।
ਰਾਜ ਤਰੁਨਿ15 ਕੋ, ਬਹੁ ਸੁਖ ਦੇਹੀ ।। 14।।
1਼ ਸ਼ਰਾਬ 2਼ ਮਤਵਾਲਾ, ਮੱਸਤ 3਼ ਬਾਂਹ 4਼ ਬਿਸਤਰ 5਼ ਪ੍ਰੇਮ 6਼ ਗਲੇ ਨਾਲ 7਼ ਖੇਹ ਖਾਂਦਿਆਂ 8਼ ਜਵਾਨ ਇਸਤ੍ਰੀ 9਼ ਵੱਸ ਵਿੱਚ ਆ ਗਈ 10਼ ਪਰਾਈ ਇਸਤ੍ਰੀ 11਼ ਉਸਦੀ ਇਸਤ੍ਰੀ 12਼ ਹੋ 13਼ ਮੰਜਾ 14਼ ਟੰਗਾਂ, ਲੱਤਾਂ 15਼ ਜਵਾਨ ਇਸਤ੍ਰੀ

ਲਪਟਿ1 ਲਪਟਿ ਕਰਿ ਜਾਹਿ, ਨ ਛਿਨ2 ਇਕ ਛੋਰਹੀਂ3 ।। (ਚਰਿਤ੍ਰ 224, 1134)
ਹੋ, ਕਰਿ ਅਧਰਨ ਕੋ ਪਾਨ5, ਕੁਚਨ6 ਮਰੋਰਹੀਂ ।। 5।।
ਚੌਰਾਸੀਯ ਆਸਨ, ਕਰਤ ਬਨਾਇ ਕੈ ।।
ਕਾਮ7 ਕਲੋਲ ਮਚਾਇ, ਅਧਿਕ ਸੁਖ ਪਾਇ ਕੈ ।।
1਼ ਗਲੇ ਲਗ ਲਗ ਕੇ 2਼ ਥੋੜੀ ਦੇਰ ਲਈ ਵੀ 3਼ ਛੱਡਦਾ 4਼ ਹੋਠ 5਼ ਚੂਸਣਾ 6਼ ਛਾਤੀਆਂ। 7਼ ਕਾਮ-ਕ੍ਰੀੜਾਵਾਂ।

(5) ਕੇਸ ਜਾਂ ਵਾਲ-ਨਾਸ਼ਕਾਂ ਦੇ ਇਸਤੇਮਾਲ ਦੀ ਪ੍ਰੇਰਨਾ

ਵਾ ਕੋ ਧਾਮ1 , ਬੁਲਾਵਨ ਕੀਨੋ ।। (ਚਰਿਤ੍ਰ 138, 1017)
ਭਾਂਤਿ ਭਾਂਤਿ ਸਂੋ, ਆਸਨ ਦੀਨੋ ।। 2।।
ਤਾਹਿ ਕੇਸ਼-ਅਰਿ2, ਬਕਤ੍ਰ3 ਲਗਾਯੋ।।
ਸਭ ਕੇਸਨ4 ਕੋ, ਦੂਰ ਕਰਾਯੋ ।। 3।।
ਚਿਮਟਿ ਚਿਮਟਿ, ਤਾਂ ਸੋਂ ਲਪਟਾਈ ।।
ਮਨ ਮਾਨਤ, ਤ੍ਰਿਯ 5 ਕੇਲ6 ਕਮਾਈ ।।8।।
1਼ ਘਰ 2਼ ਵਾਲ-ਨਾਸ਼ਕ 3਼ ਚੇਹਰੇ ਤੇ 4਼ ਵਾਲਾਂ ਨੂੰ 5਼ ਇਸਤ੍ਰੀ 6਼ ਕਾਮ ਖੇਡਾਂ।

(6) ਗੁਦਾ ਭੋਗ ਦੇ ਸ਼ਰਮਨਾਕ ਕਾਰੇ ਦੀ ਸਿੱਖਿਆ

ਨ੍ਰਿਪ1 ਕੋ ਪਕਰਿ, ਭੁਜਨ2 ਤੇ ਲਿਯੋ ।। (ਚਰਿਤ੍ਰ 134, 1010)
3ਗੁਦਾ ਭੋਗ, ਤਾਂ ਸਿਂਉ ਬਹੁ ਕਿਯੋ ।।
ਤੋਰਿ ਤਾਰ, ਤਨ ਰੁਧਿਰ4 ਚਲਾਯੋ ।।
ਅਧਿਕ ਰਾਵ, ਮਨ ਮਾਂਝ ਲਜਾਯੋ5 ।। 19 ।।
ਗੁਦਾ3 ਭੋਗ ਭਏ ਤੇ ਨ੍ਰਿਪਤਿ, ਮਨ ਮਹਿ ਰਹਯੋ ਲਜਾਇ5 ।।
ਤਾ ਦਿਨ ਤੇ ਕਾਹੂ ਤਿਯਂਹਿ6, ਲਯੋ ਨ ਨਿਕਟਿ ਬੁਲਾਇ ।। 20।।
1਼ ਰਾਜਾ 2਼ ਬਾਂਹਵਾਂ 3਼ ਵਿਸ਼ਟਾ ਦੀ ਥਾਂ 4਼ ਖੂਨ 5਼ ਸ਼ਰਮ ਖਾਧੀ 6਼ ਇਸਤ੍ਰੀ ਨੂੰ 7਼ ਨੇੜੇ

(7) ਬਜ਼ਾਰ ਵਿਚੋਂ ਲਿਜਾਈ ਜਾ ਰਹੀ ਪਾਲਕੀ ਚ ਬੈਠ ਕੇ ਖੇਹ ਖਾਣੀ

ਬੀਚ ਬਜ਼ਾਰ, ਪਾਲਕੀ1 ਗਈ ।। (ਚਰਿਤ੍ਰ 119, 984)
ਪਰਦਨ2 ਪਾਂਤਿ, 3ਛੋਰ ਕੈ ਦਈ ।।
ਤੇ4 ਕਾਹੂੰ ਕੋ, ਦ੍ਰਿਸ਼ਟਿ ਨ ਆਵਂੈ ।।
5ਕੇਲ ਕਮਾਤ, ਚਲੇ ਦੋਊ ਜਾਵੈਂ।।16।।
ਅਸ਼ਟ6 ਕਹਾਰਨ7, ਕੇ ਕੰਧ8 ਊਪਰ ।।
ਜਾਂਘੈ9 ਲਈ, ਮੀਤ ਭੁਜ ਦੂਂ ਪਰ ।। 17।।
ਜਿਉਂ-ਜਿਉਂ, ਚਲੀ ਪਾਲਕੀ ਜਾਵੈ ।।
ਤਿਉਂ ਪ੍ਰੀਤਮ11, 12ਚਟਕੈ ਚਟਕਾਵੈ ।। 18 ।।
ਲਿਖ ਪਤੀਆ13, ਡੋਰੀ14 ਮਹਿ ਧਰੀ ।।
ਮਾਤ ਪਿਤਾ ਤਨ15, ਇਹੈ ਉਚਰੀ16 ।। 19 ।।
ਨਰ ਸੁੰਦਰ, ਮੋਕੋ 17ਯਿਹ ਭਾਯੋ18 ।।
ਤਾ ਤੇ ਮੈਂ, ਯਿਹ ਚਰਿਤ੍ਰ19 ਬਨਾਯੋ ।। 20 ।।
1਼ ਡੋਲੀ 2਼ ਪਰਦਿਆਂ ਦੀਆਂ ਪਰਤਾਂ 3਼ ਛੱਡ ਦਿਤੀਆਂ 4਼ ਉਹ 5਼ ਖੇਹ ਖਾਂਦਿਆਂ 6਼ ਅੱਠ 7਼ ਡੋਲੀ ਜਾਂ ਪਾਲਕੀ ਚੁਕਣ ਵਾਲੇ 8਼ ਮੋਢਿਆਂ 9਼ ਟੰਗਾਂ 10਼ ਦੋ ਬਾਹਵਾਂ 11਼ ਆਸ਼ਕ 12਼ ਧਕੇ ਮਾਰਦਾ ਸੀ 13਼ ਚਿੱਠੀ 14਼ ਡੋਲੀ 15਼ ਨੂੰ, ਨਾਲ 16਼ ਕਹਿਆ 17਼ ਮੈਨੂੰ 18਼ ਚੰਗਾ ਲਗਿਆ 19਼ ਨਾਟਕ

(8) ਬਦ-ਇਖ਼ਲਾਕੀ ਦੀ ਇੰਤਹਾ - ਬਨਾਵਟੀ ਲਿੰਗ ਦੀ ਸ਼ਰਮਨਾਕ ਵਰਤੋਂ

ਕੰਜਰ-ਕਵਿਤਾ ਨਾਲ ਭਰੀ ਇਸ ਗੁਰਮਤਿ-ਘਾਤੀ ਪੁਸਤਕ ਵਿਚ ਕਾਮ-ਮਾਰੀਆਂ ਤੀਵੀਆਂ ਵਲੋਂ ਸਿਕੇ ਜੋੜਕੇ ਬਣਾਏ ਗਏ ਬਨਾਵਟੀ (ੳਰਟਾਿਚਿਅਿਲ) ਮਰਦ ਗੁਪਤ ਅੰਗ ਚਪਟੀ ਦੀ ਸ਼ਰਮਨਾਕ ਵਰਤੋਂ ਦੀ ਇਕ ਤਰ੍ਹਾਂ ਨਾਲ ਪ੍ਰੇਰਨਾ ਦਿਤੀ ਗਈ ਹੈੇ। ਉਰਵਸ਼ੀ ਅਪਸਰਾ ਨੂੰ ਧਰਮਰਾਜ ਦੇ ਆਖੇ ਲਗ ਕੇ ਇਸ ਚਪਟੀ ਤੇ ਮਾਰੂ ਜ਼ਹਿਰ ਲਗਾ ਕੇ ਪੁਨੂੰ ਦੀ ਰਾਣੀ ਨੂੰ ਖੇਹ ਖਾਣ ਦੀ ਕ੍ਰਿਯਾ ਰਾਹੀਂ ਮੌਤ ਦੇ ਘਾਟ ਉਤਾਰਦਿਆਂ ਦਸਿਆ ਗਿਆ ਹੈ।



ਟਕਿਯਨ1 ਕੀ, ਚਪਟੀ2 ਉਰਬਸੀ।। (ਚਰਿਤ੍ਰ 109, 964)
ਮੋਮ ਮਾਰਿ, ਆਸਨ3 ਸੌ ਕਸੀ ।।52।।
ਬਿਖ4 ਕੋ ਲੇਪ, ਤਵਨ5 ਮੋ ਕੀਯੋ।।
ਸ਼ਿਵਹਿ6 ਰਿਝਾਇ, ਮਾਂਗ ਕਰ ਲੀਯੋ ।। 53।।
ਤਾ ਕੋ ਭੇਦ7, ਕਛੂ ਨਹਿ ਜਾਨਯੋ ।।
ਉਰਬਸਿ ਕੋ, ਕਰਿ ਪੁਰਖ8 ਪਛਾਨਯੋ ।।
1਼ ਸਿਕਿਆਂ ਦੀ 2਼ ਬਨਾਵਟੀ (ਂਗਵਜਜਿਫਜ਼;) ਲਿੰਗ 3਼ ਲੱਕ ਨਾਲ 4਼ ਜ਼ਹਿਰ 5਼ ਚਪਟੀ ਉਤੇ 6਼ ਸ਼ਿਵ ਜੀ ਨੂੰ ਖੁਸ਼ ਕਰਕੇ 7਼ ਅਸਲੀਅਤ 8਼ ਮਰਦ

(9) ਮੱਕਰ-ਫ਼ਰੇਬ ਰਾਹੀਂ ਵਿਸ਼ੇ-ਭੋਗ ਦਾ ਪ੍ਰਚਾਰ



ਬਹੁ ਦਿਨ ਭੋਗ, ਤਵਨ1 ਸੰਗ ਕੀਯਾ ।। (ਚਰਿਤ੍ਰ 271, 1215)
ਐਸੁਪਦੇਸ਼2, ਤਵਨ ਕਹਂ ਦੀਯਾ ।।
ਜੋ ਮੈਂ ਕਹੌਂ, ਮਿਤ੍ਰ, ਸੋਇ ਕੀਜਹੁ ।।
ਮੇਰੋ ਕਹਿਯੋ, ਮਾਨਿ ਕਰਿ ਲੀਜਹੁ ।।4।।
ਕਹੂੰ ਜੁ ਮ੍ਰਿਤਕ3 ਪਰਯੋ, ਲਖਿ4 ਪੈਯੋ ।।
ਤਾ ਕੋ ਕਾਟਿ, ਲੰਡ5 ਲੈ ਐਯੋ ।।
ਤਾਹਿ ਕੁਪੀਨ6 ਬਿਖੈ7, ਦ੍ਰਿੜ੍ਹ ਰਖਿਯਹੁ ।।
ਭੇਦ8 ਦੂਸਰੇ ਨਰਹਿ9, ਨ ਭਖਿਯਹੁ10 ।।5।।
ਜਬ ਮੈਂ ਦੈਹੌ ਤੁਮੈਂ੍ਹ, ਉਰਾਂਭੇ11 ਲਾਇ ਕੇ ।।
ਤਬ ਤੁਮ ਹਮ ਪਰ ਉਠਿਯਹੁ, ਅਧਿਕ12 ਰਿਸਾਇ ਕੈ ।।
ਕਾਢਿ ਕੁਪੀਨ ਤੇ ਹਮ, ਪਰ ਲਿੰਗ5 ਚਲਾਇਯੋ ।।
ਹੋ, ਊਚ-ਨੀਚ, ਰਾਜਾ ਕਹਂ, ਚਰਿਤ ਦਿਖਾਇਯੋ ।। 6।।



1਼ ਉਸ ਨਾਲ 2਼ ਐਸਾ ਉਪਦੇਸ਼ 3਼ ਮੁਰਦਾ, ਲਾਸ਼ 4਼ (ਤੇਰੇ) ਦੇਖਣ ਵਿਚ ਆ ਜਾਏ 5਼ ਪੁਰਖ ਜਨਨ-ਇੰਦ੍ਰਾ 6਼ ਲੰਗੋਟੀ, ਕੱਛੀ 7਼ ਵਿੱਚ 8਼ (ਇਹ) ਗੁਪਤ ਗਲ 9਼ ਮਨੁੱਖ ਨੂੰ 10਼ ਦਸਣੀ 11਼ ਉਲਾਂਭੇ, ਊਜਾਂ 12਼ ਗੁੱਸਾ ਕਰਕੇ 13਼ ਉਚਾ-ਨੀਵਾਂ ਜਾਂ ਵੱਧ ਘੱਟ ਬੋਲ ਕੇ।

ਉਪਰੋਕਤ ਉਦਾਹਰਨਾਂ ਤੇ ਫੇਰੀ ਸਰਸਰੀ ਝਾਤ ਵੀ ''ਕੰਜਰ-ਕਵਿਤਾ‘‘ ਦੇ ਮਸੌਦੇ ਨੂੰ ਗੁਰੂ-ਕ੍ਰਿਤ ਨਹੀਂ ਮੰਨਣ ਦਿੰਦੀ। ਪਏ ਹੋਏ ਭੁਲੇਖਿਆਂ ਦੇ ਕਾਰਨ ਇਉਂ ਹਨ:

(1) ਅਵਿੱਦਿਆ ਤੇ ਅਗਿਆਨਤਾ: ਕੌਮ ਵਿੱਚ ਗੁਰਮਤਿ ਦੀ ਸਹੀ ਜਾਣਕਾਰੀ ਨਹੀਂ ਹੈ।

(2) ਬ੍ਰਾਹਮਣੀ ਸਾਜਿਸ਼: ਸ਼ਾਤਰ ਬ੍ਰਾਹਮਣ ਨੇ ਸੋਚ ਰੱਖਿਆ ਸੀ ਕਿ ਜੇ ਕਿਸੇ ਤਰ੍ਹਾਂ ਦਸ਼ਮੇਸ਼ ਪਿਤਾ ਨੂੰ ਇਸ ਪੁਸਤਕ ਦਾ ਲਿਖਾਰੀ ਪ੍ਰਸਿੱਧ ਕਰ ਦਿੱਤਾ ਜਾਏ ਤਾਂ ਸਿੱਖਾਂ ਵਿੱਚ ਦੁਰਗਾ ਪੂਜਾ, ਅਵਤਾਰ ਪੂਜਾ, ਪੁਰਾਣਕ ਗੱਪਾਂ ਤੇ ਕਰਮ-ਕਾਂਡਾਂ ਦਾ ਪ੍ਰਚਾਰ ਕਰਨਾ ਆਸਾਨ ਹੋ ਜਾਏਗਾ ਤੇ ਉਹਨਾਂ ਨੂੰ ਹਿੰਦੂਆਂ ਵਿੱਚ ਜਜ਼ਬ ਕਰਨਾ ਸੌਖਾ ਹੋ ਸਕੇਗਾ।

(3) ਰਾਜ ਬਲ ਦੀ ਕੁ-ਵਰਤੋਂ: 1947 ਪਿੱਛੋਂ ਹਿੰਦ ਦੇਸ਼ ਦੀਆਂ ਦੋਵੇਂ ਵੱਡੀਆਂ ਰਾਜਸੀ ਪਾਰਟੀਆਂ ਅਸਲ ਵਿੱਚ ਸਿੱਧੇ ਜਾਂ ਅਸਿੱਧੇ ਤੌਰ ਤੇ ਆਰ. ਐਸ. ਐਸ. ਤੋਂ ਹੀ ਅਗਵਾਈ ਲੈਂਦੀਆਂ ਰਹੀਆਂ ਹਨ ਜਿਸਦਾ ਪ੍ਰਮੁੱਖ ਨਿਸ਼ਾਨਾ ਸਿੱਖਾਂ ਨੂੰ ਹਿੰਦੂਆਂ ਵਿੱਚ ਜਜ਼ਬ ਕਰਕੇ ਖ਼ਤਮ ਕਰਨਾ ਹੈ। ਇਸ ਲਈ ਉਹ ਕੁਝ ਟੁਕੜਬੋਚ ਸਿੱਖ ਲਿਖਾਰੀਆਂ, ਪੁਜਾਰੀਆਂ ਤੇ ਰਾਸ਼ਟ੍ਰੀ ਸਿੱਖ ਸੰਗਤ ਆਦਿਕਾਂ ਰਾਹੀਂ ਇਸ ਸਿੱਖ ਵਿਰੋਧੀ ਪੁਸਤਕ ਦਾ ''ਪ੍ਰਕਾਸ਼‘‘ ਤਖ਼ਤਾਂ ਤੇ ਗੁਰਦੁਆਰਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਰਨਾ ਚਾਹੁੰਦੇ ਸਨ। ਐਸਾ ਕਰਕੇ ਸਿੱਖ ਅਸਾਨੀ ਨਾਲ ਦੇਵੀ ਦੇਵਤਿਆਂ ਤੇ ਫਜ਼ੂਲ ਦੇ ਕਰਮਕਾਂਡਾਂ ਦੇ ਹਿੰਦੂ ਚਿੜੀਆਘਰ ਵਿੱਚ ਆਪਣੇ ਆਪ ਦਾਖ਼ਲ ਕੀਤੇ ਜਾ ਸਕਣਗੇ।

(4) ''ਦਸਮ‘‘ ਤੇ ''ਸ੍ਰੀ ਗੁਰੂ‘‘ ਲਫ਼ਜ਼: ਨਿਰੋਲ ਧੱਕੇ ਤੇ ਵਧੀਕੀ ਨਾਲ ਇਹ ਦੋ ਲਫ਼ਜ਼ ਇਸ ਸਾਕਤੀ ਪੁਸਤਕ ਦੇ ਨਾਮ ਵਿੱਚ ਪਾ ਦਿੱਤੇ ਗਏ ਤੇ ਇਸ ਘਟੀਆ ਪੁਸਤਕ ਨੂੰ ''ਗ੍ਰੰਥ‘‘ ਵੀ ਕਿਹਾ ਜਾਣ ਲੱਗਿਆ। ਖਿੱਚ ਪਾਉਣ ਵਾਲੇ ਇਨ੍ਹਾਂ ਲਫ਼ਜ਼ਾਂ ਦੇ ਇਸਤੇਮਾਲ ਰਾਹੀਂ ਸਿੱਖਾਂ ਵਿੱਚ ਵੱਧ ਤੋਂ ਵੱਧ ਭੁਲੇਖੇ ਪਾ ਦਿੱਤੇ ਗਏ।

(5) ਪੱਕੀ ਕੀਤੀ ਜਾ ਚੁੱਕੀ ਪੁਰਾਣੀ ਲੀਹ ਦਾ ਸੌਖ ਤੇ ਪ੍ਰਚਾਰਕਾਂ ਦੀ ਹਉਮੈ ਵੀ ਭੁਲੇਖੇ ਪੈ ਜਾਣ ਦਾ ਕਾਰਨ ਬਣੇ ਹਨ।

(6) ਸਿੱਖ ਸੰਪ੍ਰਦਾਵਾਂ, ਜੱਥਿਆਂ ਤੇ ਨਿਹੰਗ ਟੋਲਿਆਂ ਦੀ ਧੜੇਬਾਜ਼ੀ ਵੀ ਇਸ ਵੱਡੇ ਭੁਲੇਖੇ ਦੇ ਫੈਲਣ ਵਿੱਚ ਮਦਦਗਾਰ ਬਣੇ।

(7) ਅਸਲ ਪਾਠਕਾਂ ਦੀ ਬੇਮਲੂਮੀ ਜਿਹੀ ਗਿਣਤੀ: ਲਿਖਾਰੀ ਨੂੰ ਪਿਛਲੇ ਤੀਹ ਸਾਲਾਂ ਦੇ ਲੰਬੇ ਪ੍ਰਚਾਰਕ ਜੀਵਨ ਵਿੱਚ, ਇਸ ਸਾਕਤੀ ਪੁਸਤਕ ਦਾ ਠੀਕ ਤਰਾਂ ਪਾਠ ਕਰ ਸਕਣ ਵਾਲੇ ਪੰਦਰਾਂ ਬੰਦੇ ਵੀ ਨਹੀਂ ਮਿਲ ਸਕੇ ਅਤੇ ਲਿਖਾਰੀਆਂ ਤੇ ਪ੍ਰਚਾਰਕਾਂ ਨੂੰ ਮਿਲਾ ਕੇ ਇਸ ਦੇ ਅਰਥਾਂ ਦਾ ਬੋਧ ਰੱਖਣ ਵਾਲੇ ਸੱਜਣ ਤਾਂ 7 ਦੀ ਗਿਣਤੀ ਵੀ ਨਹੀਂ ਟਪਾ ਸਕੇ। ਵਿੱਚੋਂ-ਵਿੱਚੋਂ ਕੁੱਝ ਪਤਰਿਆਂ ਨੂੰ ਪੜ੍ਹ ਕੇ ਤੇ ਮੂੰਹ-ਚੜ੍ਹੇ ਪ੍ਰਮਾਣਾਂ ਦੀ ਵਰਤੋਂ ਮਾਤਰ ਨਾਲ ਹੀ ਪ੍ਰਚਾਰਕਾਂ, ਬੁਲਾਰਿਆਂ ਤੇ ਲਿਖਾਰਿਆਂ ਦੀ ਬਹੁਗਿਣਤੀ ਬੁਤਾ ਸਾਰਦੀ ਸਾਬਤ ਹੋਈ ਹੈ।

(8) ਪ੍ਰਚਾਰਕਾਂ ਦਾ ਮਚਲਾਪਨ ਤੇ ਕੂੁੜੀ ਜ਼ਿੱਦ: ਇਸ ਪੁਸਤਕ ਨਾਲ ਬਹੁਤਾ ਹੇਜ ਦੱਸਣ ਵਾਲੇ ਪ੍ਰਚਾਰਕਾਂ ਨੂੰ ਆਪਣੇ ਪਰਿਵਾਰ ਵਿੱਚ ਇਸ ਪੁਸਤਕ ਦਾ, ਲਾਊਡ ਸਪੀਕਰ ਲਾ ਕੇ ਪਾਠ ਕਰਨ, ਇਸ ਦੇ ਚੌਣਵੇਂ ਬੰਦਾਂ ਦਾ ਕੀਰਤਨ ਕਰਨ, ਇਸ ਦੇ ਬੰਦਾਂ ਨੂੰ ਨਿਤਨੇਮ ਦੇ ਗੁਟਕੇ ਵਿੱਚ ਸ਼ਾਮਲ ਕਰਨ ਤੇ ਇਸ ਕੰਜਰ-ਕਵਿਤਾ ਦੇ ਕਿਤੇ ਬਣਾ ਕੇ ਆਪਣੀ ਬੈਠਕ ਵਿੱਚ ਲਗਾਉਣ ਵਰਗੀਆਂ ਤਜਵੀਜ਼ਾਂ ਦੇਣ ਪੁਰ ਉਹ ਨਿਰੁਤਰ ਹੋ ਕੇ ਬਿਟਰ-ਬਿਟਰ ਤੱਕਣ ਤੇ ਤਾਂ ਮਜ਼ਬੂਰ ਹੋ ਜਾਂਦੇ ਰਹੇ ਪਰ ਆਪਣੀ ਜ਼ਿੱਦ ਕਾਰਨ ਮਚਲੇ ਹੋ ਕੇ ਦੰਦੀਆਂ ਕੱਢਦਿਆਂ ਹੋਇਆਂ ਤੇ ਹੀ-ਹੀ ਕਰਦਿਆਂ ਹੋਇਆਂ ਭੱਜ ਨਿਕਲਣ ਦੇ ਰਸਤੇ ਨੂੰ ਅਪਨਾਉਣ ਵਿੱਚ ਹੀ ਆਪਣੀ ਬੇਹਤਰੀ ਸਮਝਦੇ ਰਹੇ।

ਸਾਕਤੀ ਪੁਸਤਕ ਦਾ ''ਕ੍ਰਿਸ਼ਨਾਵਤਾਰ‘‘ ਭਾਗ ਵੀ ਵਾਮ-ਮਾਰਗੀ ਹੀ ਹੈ

ਇਸ ਗੁਰਮਤਿ-ਵਿਰੋਧੀ ਪੁਸਤਕ ਦੇ ਚੌਬੀਸ ਅਵਤਾਰ , ਕ੍ਰਿਸ਼ਨਾਵਤਾਰ ਆਦਿਕ ਹਿੱਸਿਆਂ ਦੀ ਅੰਦਰੂਨੀ ਵਿਚਾਰਧਾਰਾ ਵੀ ਵਾਮ-ਮਾਰਗੀ, ਵਿਸ਼ੇ-ਪ੍ਰੇਰਕ ਤੇ ਨਸ਼ਾ ਸੇਵਨ ਨੂੰ ਬੜ੍ਹਾਵਾ ਦੇਣ ਵਾਲੀ ਹੈ। ਕ੍ਰਿਸ਼ਨਾਵਤਾਰ ਦੇ ਦੋ ਪਦ, ਜੋ ਕ੍ਰਿਸ਼ਨ ਤੇ ਅਰਜੁਨ ਦੇ ਵਾਰਤਾਲਾਪ ਹੀ ਹਨ, ਹੇਠਾਂ ਲਿਖੇ ਜਾਂਦੇ ਹਨ, ਜਿਹਨਾਂ ਵਿਚ ਸ਼ਰਾਬ ਪੀਣ ਦਾ ਪ੍ਰਚਾਰ ਅਤੇ ਸ਼ਰਾਬ ਦੇ ਪਰਹੇਜ਼ਗਾਰ ਦਾ ਮਖ਼ੌਲ-ਠਠਾ ਉਡਾਇਆ ਗਿਆ ਹੈ।

ਮੱਤ1 ਹੋ ਚਾਰੋਂ ਹੀ ਕੈਫ਼ਨ2 ਸੌਂ, ਸੁਤ-ਇੰਦ੍ਰੈ3 ਸੌਂ ਇਮ4 ਸ਼ਯਾਮ5 ਉਚਾਰਯੋ6।। (522)
ਕਾਮ ਕੀਯੋ ਬ੍ਰਹਮਾ ਘਟਿ7 ਕਿਉਂ, ਮਦਿਰਾ8 ਕੋ ਨ ਆਠਵੋਂ ਸਿੰਧੁ9 ਸਵਾਰਿਯੋ ।। 2115।।

1਼ ਮੱਸਤ 2਼ ਨਸ਼ੇ, ਸ਼ਰਾਬ 3਼ ਅਰਜੁਨ 4਼ ਇਸ ਤਰ੍ਹਾਂ 5਼ ਕ੍ਰਿਸ਼ਨ 6਼ ਕਹਿਆ 7਼ ਘੱਟੀਆ, ਅਧੂਰਾ 8਼ ਸ਼ਰਾਬ 9਼ ਸਮੁੰਦਰ 10਼ ਬਣਾਇਆ

ਤਬ ਪਾਰਥ1 ਕਰ2 ਜੋਰਿ ਕੈ, ਹਰਿ3 ਸਿਉਂ ਕਹਯੋ ਸੁਨਾਇ ।। (522)
ਜੜ ਬਾਮਨ ਇਨ ਰਸਨ5 ਕੋ, ਜਾਨੈ ਕਹਾਂ6 ਉਪਾਇ ।। 2116।।

1਼ ਅਰਜੁਨ 2਼ ਹਥ ਜੋੜ ਕੇ 3਼ ਕ੍ਰਿਸ਼ਨ 4਼ ਮੂਰਖ ਬ੍ਰਾਹਮਣ 5਼ ਰਸਾਂ ਨੂੰ, ਸੁਆਂਦਾ ਨੂੰ 6਼ ਕਿਸ ਤਰ੍ਹਾਂ ?


11 ਹਿਕਾਇਤਾਂ ਵੀ ਕੰਜਰ-ਕਵਿਤਾ (ਚਰਿਤ੍ਰੋ ਪਖਯਾਨ) ਹੀ ਹਨ

ਇਸ ਵਾਮ-ਮਾਰਗੀ ਤੇ ਗੁਰਮਤਿ-ਘਾਤੀ ਪੁਸਤਕ ਵਿਚ ਚਰਿਤ੍ਰੋ ਪਖਯਾਨ ਦੇ 579 ਸਫ਼ਿਆਂ ਤੋਂ ਇਲਾਵਾ 35 ਕੁ ਸਫਿਆਂ (1394 ਤੋਂ 1428) ਵਿਚ 11 ਹਿਕਾਇਤਾਂ (ਕਹਾਣੀਆਂ) ਹਨ, ਜੋ ਵਿਸ਼ਾ ਸਾਮਗਰੀ, ਬੋਲੀ ਤੇ ਸ਼ੈਲੀ ਪੱਖੋਂ ਚਰਿਤਾਂ ਦੀ ਕੰਜਰ-ਕਵਿਤਾ ਦਾ ਹੀ ਫ਼ਾਰਸੀ ਰੂਪ ਹਨ। ਇਸ ਸ਼ਰਮਨਾਕ ਬੋਲੀ ਵਿੱਚ ਆਚਰਨ ਹਰਨ ਕਰਾਉਣ ਵਾਲੀਆਂ ਕਹਾਣੀਆਂ ਹੀ ਹਨ ।

ਸਾਡਾ ਬਜਰ ਅਪਰਾਧ (ਦਸ਼ਮੇਸ਼ ਪਿਤਾ ਦਾ ਚਰਿਤ੍ਰ-ਘਾਤ)

ਕੀ ਇਸ ਪੰਥ-ਘਾਤਕ ਬਿਪਰਨੀ ਪੁਸਤਕ ਦੇ ਚਰਿਤ੍ਹ ਨੰਬਰ 16, 21, 22 ਤੇ 23 ਵਿੱਚ ਆਈਆਂ ਘਟਨਾਵਾਂ ਨੂੰ ਦਸ਼ਮੇਸ਼ ਪਿਤਾ ਦੀਆਂ ਆਪ-ਬੀਤੀਆਂ (ਉਟੋ- ਬੋਿਗਰਅਪਹੇ) ਕਹਿਣ ਦੇ ਅਪਰਾਧ ਨੂੰ ਬਰਦਾਸ਼ਤ ਕੀਤਾ ਜਾ ਸਕਦਾ ਹੈ? ਸੋਲਵੇਂ ਚਰਿਤ੍ਰ ਨੂੰ ਦਸ਼ਮੇਸ਼ ਪਿਤਾ ਨਾਲ ਜੋੜਨ ਵਾਲੇ ਲਿਖਾਰੀਆਂ ਨੇ ਗੁਰਦੇਵ ਦੀ ਅਤਿ ਦਰਜੇ ਦੀ ਤੌਹੀਨ ਕਰਨ ਦਾ ਸ਼ਰਮਨਾਕ ਦੇ ਕਮੀਨਾ ਕਾਰਾ ਕੀਤਾ ਹੈ।

ਇਸ ਵਿੱਚ ਛੱਜਿਆ ਵੇਸ਼ਵਾ ਤੋਂ ਜੋਗੀ ਦਾ ਭੇਸ ਧਰਵਾ ਕੇ ਗੁਰਦੇਵ ਨੂੰ ਸਾਕਤੀ ਮੰਤ੍ਰ ਸਿੱਖਣ ਦੀ ਅਤਿ ਤੀਬਰ ਖਾਹਿਸ਼ ਰੱਖਣ ਵਾਲੇ ਪੁਰਖ ਦੇ ਰੂਪ ਵਿਚ ਚਿਤਰਿਆ ਹੈ। ਛੱਜਿਆ ਵਲੋਂ ਫੈਲਾਏ ਜਾਲ ਵਿਚੋਂ ਨਿਕਲਣ ਲਈ ਗੁਰਦੇਵ ਨੇ ਆਪਣੇ ਲਈ ਪੋਸਤ, ਭੰਗ ਤੇ ਅਫ਼ੀਮ ਅਤੇ ਛੱਜਿਆ ਲਈ ਸ਼ਰਾਬ ਮੰਗਾਉਣ ਦੀਆਂ ਕੇਵਲ ਮਾਤਰ ਗਲਾਂ ਹੀ ਨਹੀਂ ਕੀਤੀਆਂ, ਬਲਕਿ ਛੱਜਿਆ ਨੂੰ ਖ਼ੁਦ ਕਈ ਪਿਆਲੇ ਸ਼ਰਾਬ ਪਿਲਾ ਕੇ, ਬੇਹੋਸ਼ ਕਰਕੇ ਆਪ ਵਲੋਂ ਉਸ ਦੇ ਤਕੀਏ ਹੇਠ ਸੋਨੇ ਦੀਆਂ 60 ਮੁਹਰਾਂ ਦਾ ਇਨਾਮ ਰੱਖ ਕੇ ਨੱਠੇ ਜਾਂਦੇ ਦਿਖਾਇਆ ਹੈ। ਦਰਅਸਲ, ਇਸ ਸ਼ਰਮਨਾਕ ਕਹਾਣੀ ਦੀ ਕਿਸੇ ਘਟਨਾ ਨਾਲ ਵੀ ਦਸ਼ਮੇਸ਼ ਪਿਤਾ ਦਾ ਦੂਰ ਦਾ ਵੀ ਕੋਈ ਸੰਬੰਧ ਨਹੀਂ । ਇਸ ਦੇ ਵਾਰਤਾਲਾਪਾਂ ਵਿੱਚ ਆਈ ਨਿਰੀ ਅਸ਼ਲੀਲਤਾ ਤੇ ਬੇਸ਼ਰਮੀ ਤੋਂ ਛੁੱਟ ਸਾਕਤੀ ਸੋਚਣੀ ਦੇ ਕੁੱਝ ਨਮੂਨੇ ਹੇਠਾਂ ਦਿਤੇ ਜਾ ਰਹੇ ਹਨ ਜਿਨ੍ਹਾਂ ਰਾਹੀਂ ਦਸ਼ਮੇਸ਼ ਪਾਤਿਸ਼ਾਹ ਦੇ ਪਾਕ ਪਵਿੱਤਰ ਨਾਮਣੇ ਦੀ ਤੌਹੀਨ ਕਰਨ ਦੀ ਵੱਡੀ ਨੀਚਤਾ ਕੀਤੀ ਗਈ ਹੈ:

ਤਨ1 ਅਨੰਗ2 ਜਾ ਕੇ ਜਗੈ3, ਤਾਹਿ4 ਨ ਦੈ ਰਤਿ5 ਦਾਨ।। (ਚਰਿਤ੍ਰ 16, 831)
ਤਵਨ6 ਪੁਰਖ ਕੋ ਡਾਰੀਯਤ, ਜਹਾਂ ਨਰਕ ਕੀ ਖਾਨਿ।।24 ।।

1਼ ਸਰੀਰ ਵਿਚ 2 ਕਾਮ 3 ਜਾਗ ਪਏ 4 ਉਸਨੂੰ 5਼ ਬੀਰਜ 6਼ ਉਸ

ਪੂਤ ਹੋਇ ਤੌ ਭਾਂਡਵਹ1, ਸੁਤਾ2 ਤੌ ਬੇਸਯਾ ਹੋਇ ।। (ਚਰਿਤ੍ਰ 16, 832)
ਭੋਗ ਕਰਤ ਭਾਜਤ4 ਧਰਮ, ਭਜੇ5 ਬੰਧਾਵਤ ਸੋਇ ।। 35।।

1਼ ਭੰਡ 2਼ ਧੀ 3਼ ਵੇਸ਼ਵਾ 4਼ ਨੱਸ਼ਟ, ਨਾਸ 5਼ ਨੱਠਣ ਨਾਲ 6 ਬੰਨ੍ਹਿਆ ਜਾਣਾ

ਤੁਮ ਮਦਿਰਾ1 ਪੀਵਹੁ ਘਨੋ2, ਹਮੈ ਪਿਵਾਵਹੁ ਭੰਗ ।।
ਚਾਰਿ3 ਪਹਰ ਕੋ ਮਾਨਯੋਂ, ਭੋਗ4 ਤਿਹਾਰੇ5 ਸੰਗ ।। (ਚਰਿਤ੍ਰ 16, 832)

1਼ ਸ਼ਰਾਬ 2਼ ਬਹੁਤ ਰਜਵੀਂ 3਼ 12 ਘੰਟੇ ਤਕ 4਼ ਖੇਹ ਖਾਣੀ 5਼ ਤੇਰੇ।

ਵਿਕਾਰੀ ਚਾਲ-ਚਲਨ ਵਾਲੀ ਅਨੂਪ ਕੌਰ ਵਾਲੇ ਚਰਿਤ੍ਰ ਨੰ: 21, 22 ਤੇ 23 ਦੀਆਂ ਬੇ-ਬੁਨਿਆਦ ਘਟਨਾਵਾਂ ਨੂੰ ਦਸ਼ਮੇਸ਼ ਪਿਤਾ ਨਾਲ ਜੋੜਨ ਦਾ ਘ੍ਰਿਣਤ ਅਪਰਾਧ ਕਰਕੇ ਗੁਰੂ ਪਿਤਾ ਨੂੰ ਭਗਉਤੀ ਦੇਵੀ ਦੇ ਫੋਕਟ ਮੰਤ੍ਰ ਦੇ ਗੰਭੀਰ ਅਭਿਲਾਸ਼ੀ ਦੇ ਰੂਪ ਵਿੱਚ ਹੀ ਪੇਸ਼ ਨਹੀਂ ਕੀਤਾ ਗਿਆ, ਬਲਕਿ ਗੁਰਦੇਵ ਦਾ ਇਸ ਬਦ-ਚਲਨ ਦੇ ਜਾਲ ਵਿੱਚ ਫਸਦਿਆਂ, ਚੋਰ ਚੋਰ ਪੁਕਾਰਦਿਆਂ ਉਸਦੇ ਭਰਾ ਨੂੰ ਹੀ ਫਸਾਉਂਦਿਆਂ ਤੇ ਹੱਥੋ-ਪਾਈ ਵਿੱਚ ਆਪਣੀ ਜੁੱਤੀ ਤੇ ਕਮਲੀ ਪਿੱਛੇ ਛੱਡ ਕੇ ਬਹੁਤ ਮੁਸ਼ਕਿਲ ਨਾਲ ਆਪਣੇ ਡੇਰੇ ਵਿੱਚ ਵਾਪਸ ਪੁੱਜਦਿਆਂ ਦੱਸਿਆਂ ਗਿਆ ਹੈ। ਸਿੱਖਾਂ ਵਿੱਚ ਗੁਰੂ ਘਰ ਅੰਦਰ ਚੋਰੀ ਹੋ ਜਾਣ ਦੀ ਖ਼ਬਰ ਫੈਲਾ ਕੇ ਸਿੱਖਾਂ ਰਾਹੀਂ ''ਜੁੱਤੀ ਤੇ ਕਮਲੀ ਦੇ ਚੋਰ‘‘ ਅਨੂਪ ਕੌਰ ਨੂੰ ਡੇਰੇ ਬੁਲਵਾ ਕੇ ਪਹਿਲਾਂ ਜ਼ਲੀਲ ਕਰਦਿਆਂ ਅਤੇ ਫਿਰ ਬਾਅਦ ਵਿੱਚ ਬਿਨਾ ਠੋਸ ਕਾਰਨ ਦੇ ਗ਼ੈਰ-ਕੁਦਰਤੀ ਰੂਪ ਵਿੱਚ ਮਾਫ਼ ਕਰਦੇ ਹੋਏ ਹੀ ਨਹੀ ਦੱਸਿਆ, ਬਲਕਿ ਉਸ ਲਈ 20 ਹਜ਼ਾਰ ਰੁਪਏ ਛਿਮਾਹੀ ਲਗਾਉਂਦਿਆਂ ਦੱਸਿਆ ਹੈ। ਅਨੂਪ ਕੌਰ ਵਾਲੇ ਚਰਿਤ੍ਰ ਰਾਹੀਂ ਵੀ ਅਸਲ ਵਿੱਚ ਸਾਕਤਮਤੀਏ ਲਿਖਾਰੀ ਨੇ ਸ਼ਾਮਲ ਕੀਤੇ ਵਾਰਤਾਲਾਪਾ ਵਿੱਚ ਆਚਰਣ-ਹੀਣਤਾ ਤੇ ਵਿਸ਼ੇ-ਵਿਕਾਰਾਂ ਦਾ ਹੀ ਪ੍ਰਚਾਰ ਕੀਤਾ ਹੈ, ਯਥਾ:-

ਕ੍ਰਿਸ਼ਨ ਪੂਜ1 ਜਗ ਕੇ ਭਏ, ਕੀਨੀ2 ਰਾਸ 3 ਬਨਾਇ ।। (ਚਰਿਤ੍ਰ 21, 839)
ਭੋਗ4 ਰਾਧਿਕਾ ਸੌਂ ਕਰੇ, ਪਰੇ5 ਨਰਕ ਨਹਿ ਜਾਇ ।। 20।।

1਼ ਪੂਜਾ ਲਾਇਕ 2਼ ਕੀਤੀ 3਼ ਕਾਮ ਸਬੰਧੀ ਰਾਸ ਲੀਲਾ 4਼ ਜਿਨਸੀ ਮਿਲਾਪ 5਼ ਪਏ, ਗਏ।

ਪੰਚ1 ਤਤ ਲੈ ਬ੍ਰਹਮ ਕਰ, ਕੀਨੀ2 ਨਰ ਦੀ ਦੇਹ ।। (ਚਰਿਤ੍ਰ 21, 839)
ਕੀਯਾ3 ਆਪ ਹੀ ਤਿਨ ਬਿਖੈ, ਇਸਤ੍ਰੀ ਪੁਰਖ ਸਨੇਹ4 ।। 21।।

1਼ ਪੰਜ 2਼ ਬਣਾਈ 3਼ ਕੀਤਾ 4਼ ਪਿਆਰ , ਆਕਰਸ਼ਣ


ਪੰਥ-ਦਰਦੀ ਰਾਹਨੁਮਾਵਾਂ ਦੇ ਫ਼ੌਰੀ ਧਿਆਨ ਯੋਗ

ਸਮੂਹ ਪੰਥ-ਦਰਦੀ ਧਾਰਮਿਕ ਆਗੂਆਂ, ਪ੍ਰਚਾਰਕਾਂ, ਪ੍ਰਬੰਧਕ ਕਮੇਟੀਆਂ ਦੇ ਸਭ ਪ੍ਰਬੰਧਕਾਂ, ਪੰਥਕ ਲਿਖਾਰੀਆਂ, ਵਿਦਵਾਨਾਂ ਤੇ ਧਾਰਮਿਕ ਸਰਬਰਾਹਾਂ ਦੇ ਚਰਨਾਂ ਵਿੱਚ ਹੇਠ ਲਿਖੇ ਨੁਕਤਿਆਂ ਅਰ ਸੁਆਲਾਂ ਉੱਤੇ ਗੰਭੀਰ ਅਰ ਦੀਰਘ ਵਿਚਾਰ ਕਰਨ ਦੀ ਯਾਚਨਾ ਕੀਤੀ ਜਾਂਦੀ ਹੈ। ਗੁਰੂ ਨਾਨਕ ਪਾਤਿਸ਼ਾਹ ਦੇ ਹੀਰੇ ਮੋਤੀਆਂ ਵਤ ਉਪਦੇਸ਼ ਕਿ ''ਜੇ ਯੋਗ ਸਮੇਂ ਪਹਿਲਾਂ ਹੀ ਦੀਰਘ-ਦਰਸ਼ੀ ਬਣ ਕੇ ਵਿਚਾਰ ਕਰ ਲਈ ਜਾਵੇ ਤਦ ਮੰਦ ਭਾਗੇ ਫਲਾਂ, ਨਤੀਜਿਆਂ ਅਤੇ ਸਜ਼ਾਵਾਂ ਤੋਂ ਬਚਿਆ ਜਾ ਸਕਦਾ ਹੈ।‘‘ ਨੂੰ ਪੱਲੇ ਬੰਨ ਕੇ ਹੀ ਇਹਨਾਂ ਨੁਕਤਿਆਂ ਉੱਤੇ ਵਿਚਾਰ ਕਰਨ ਦੀ ਜੋਦੜੀ ਕੀਤੀ ਜਾਂਦੀ ਹੈ।

ਕੀ ਦਸ਼ਮੇਸ਼ ਪਿਤਾ ਨੇ ਇਹ ਅਟੱਲ ਫੈਸਲਾ ਨਹੀਂ ਸੀ ਦਿੱਤਾ ਕਿ ਉਹਨਾਂ ਪਿਛੋਂ ਕੇਵਲ ਤੇ ਕੇਵਲ ਸਾਹਿਬ ਸਤਿਗੁਰੂ ਗ੍ਰੰਥ ਸਾਹਿਬ ਹੀ ਆਉਣ ਵਾਲੇ ਸਭ ਸਮਿਆਂ ਲਈ ਸਿੱਖਾਂ ਦੇ ਗੁਰੂ ਹੋਣਗੇ?
ਕੀ ਉਪਰੋਕਤ ਲਿਖੇ ਸਪੱਸ਼ਟ ਹੁਕਮ ਨੂੰ ਕਦੀ ਵੀ, ਕਿਸੇ ਵੱਲੋਂ ਵੀ ਅਤੇ ਕਿਸੇ ਹਾਲਤ ਵਿੱਚ ਵੀ ਬਦਲਿਆ ਜਾ ਸਕਦਾ ਹੈ?
ਕੀ ਸਿੱਖ ਰਹਿਤ ਮਰਿਆਦਾ ਵਿੱਚ ਇਹ ਤੱਥ ਸਪੱਸ਼ਟ ਤੌਰ ਤੇ ਅੰਕਿਤ ਨਹੀਂ?
(ਅ) ਗੁਰਦੁਆਰੇ ਵਿੱਚ ''ਸ੍ਰੀ ਗੁਰੂ ਗ੍ਰੰਥ ਸਾਹਿਬ ਜੀ‘‘ ਦਾ (ਹੀ) ਪ੍ਰਕਾਸ਼ ਨਿਤਾਪ੍ਰਤੀ ਹੋਵੇ ਅਤੇ:
(ਹ) ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਤੁੱਲ (ਬਰਾਬਰ) ਕਿਸੇ ਹੋਰ ਪੁਸਤਕ ਨੂੰ (ਕਦੀ ਵੀ, ਕਿਤੇ ਵੀ ਅਤੇ ਕਿਸੇ ਹਾਲਤ ਵਿੱਚ ਵੀ) ਅਸਥਾਪਨ ਨਹੀਂ ਕਰਨਾ।

ਕਈ ਸਾਲਾਂ ਦੀ ਮਿਹਨਤ ਤੇ ਸੈਂਕੜੇ ਪੰਥਕ ਵਿਦਵਾਨਾਂ ਅਤੇ ਜੱਥੇਬੰਦੀਆਂ ਦੀ ਪਰਸਪਰ ਦੀਰਘ, ਡੂੰਘੀ, ਗੰਭੀਰ ਅਤੇ ਵਿਸਥਾਰ ਸਹਿਤ ਕੀਤੀ ਵਿਚਾਰ ਪਿੱਛੋਂ ਅਤੇ ਸਮੂਹ ਪੰਥਕ ਜੱਥੇਬੰਦੀਆਂ ਦੀ ਪ੍ਰਵਾਨਗੀ ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇਸ ਦੀਆਂ ਉਪ-ਸੰਸਥਾਵਾਂ ''ਧਾਰਮਿਕ ਸਲਾਹਕਾਰ ਕਮੇਟੀ‘‘ ਤੇ ਧਰਮ ਪ੍ਰਚਾਰ ਮਿਸ਼ਨ ਦੇ ਮਿਲਵਂੇ ਯਤਨਾਂ ਅਤੇ 01.08.936, 12.10.1936 ਅਤੇ 07.01.1945 ਦੇ ਮਤਿਆਂ ਦੀ ਰੋਸ਼ਨੀ ਵਿੱਚ ਕੀਤੇ ਫੈਸਲੇ ਪਿੱਛੋਂ ਇਸ ਰਹਿਤ ਮਰਿਆਦਾ ਨੂੰ ਪ੍ਰਵਾਨ ਕੀਤਾ ਗਿਆ ਸੀ ਅਤੇ ਸਮੂਹ ਪੰਥ ਉੱਤੇ ਲਾਗੂ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਸੀ।


ਕੀ ਪਟਨਾ ਸਾਹਿਬ ਅਤੇ ਹਜ਼ੂਰ ਸਾਹਿਬ ਵਾਲੇ ਤਖ਼ਤਾਂ ਉੱਤੇ ਰਾਮ, ਸ਼ਯਾਮ ਤੇ ਕਾਲ ਨਾਮ ਦੇ ਸਾਕਤੀ ਕਵੀਆਂ ਦੀ ਕੱਚੀ ਰਚਨਾ ਦਾ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ''ਪ੍ਰਕਾਸ਼‘‘ ਕਰਕੇ ਸ਼ਰਮਨਾਕ ਢੰਗ ਨਾਲ ਆਪਣੇ ਸਤਿਗੁਰੂ ਦੀ ਤੋਹੀਨ ਨਹੀਂ ਕੀਤੀ ਜਾ ਰਹੀ? (ਇਸ ਦਾ ਕਾਰਨ ਭਾਵੇਂ ਅਗਿਆਨਤਾ ਹੋਵੇ ਤੇ ਭਾਵੇਂ ਵਿਪਰਨੀ ਸਾਜਿਸ਼ ਤੇ ਭਾਵੇਂ ਦੋਵੇਂ ਹੀ)

ਕੀ ਅਕਾਲ ਤਖ਼ਤ ਦੇ ਮੁੱਖੀ ਵੱਲੋਂ ਇਸ ਸਾਕਤੀ ਪੁਸਤਕ ਦੀ ਵਿਚਾਰ ਚਰਚਾ ਉੱਤੇ ਇੱਕ ਪਾਸੜ ਜਿਹੀ ਪਾਬੰਦੀ ਲਗਾ ਕੇ ਇੱਕ ਤਰ੍ਹਾਂ ਨਾਲ ਗੁਰਮਤਿ ਵਿਰੋਧੀ ਤੇ ਸਾਜਿਸ਼ੀ ਧੜੇ ਦਾ ਹੀ ਪੱਖ ਤਾਂ ਨਹੀਂ ਪੂਰ ਦਿੱਤਾ ਗਿਆ? (ਗੁਰਮਤਿ ਵਿਰੋਧੀ ਬੋਲਣ ਤੇ ਲਿਖਣ ਵਾਲੇ ਨੂੰ ਕੁੱਝ ਨਹੀਂ ਕਿਹਾ ਜਾਂਦਾ ਪਰ ਪੰਥਕ ਸਰਬਰਾਹਾਂ ਵੱਲੋਂ ਗੁਰਮਤਿ ਦੇ ਹੱਕ ਵਿੱਚ ਬੋਲਣ ਲਿਖਣ ਵਾਲਿਆਂ ਦੀ ਸੰਘੀ ਨੱਪੀ ਜਾ ਰਹੀ ਹੈ)।

ਪਟਨਾ ਸਾਹਿਬ ਤੇ ਹਜ਼ੂਰ ਸਾਹਿਬ ਦੇ ਸਰਬਰਾਹਾਂ ਨੂੰ ਇਸ ਕੱਚੀ ਬਾਣੀ ਦੀ ਪੁਸਤਕ ਦਾ ''ਪ੍ਰਕਾਸ਼‘‘ ਗੁਰੂ ਸਾਹਿਬ ਦੇ ਟਾਕਰੇ ਤੇ ਕਰਨ ਦੀ ਜੁਰਅਤ ਕਰਨ ਤੇ ਵੀ ਕੁੱਝ ਨਹੀਂ ਕਿਹਾ ਜਾਂਦਾ ਪਰ ਮਹਿੰਦਰ ਸਿੰਘ ਰੋਮਾਣਾ ਮੈਂਬਰ ਸ਼੍ਰੋ: ਗੁ: ਪ੍ਰ: ਕ: ਤੇ ਪ੍ਰਧਾਨ ਪਟਨਾ ਸਾਹਿਬ ਕਮੇਟੀ ਨੂੰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਿਸੇ ਨੂੰ ਨਾ ਮੰਨਣ ਮਾਤਰ ਦੀ ਗੱਲ ਕਰਨ ਉੱਤੇ ਹੀ ਸਜ਼ਾ ਸੁਣਾ ਦਿੱਤੀ ਗਈ। ਮੁੱਖੀ ਸਰਬਰਾਹਾ ਵੱਲੋਂ ਤਲਬ ਕੀਤੇ ਜਾ ਰਹੇ ਮੁੱਖ ਗ੍ਰੰਥੀ ਇਕਬਾਲ ਸਿੰਘ (ਪਟਨਾ ਸਾਹਿਬ) ਨਾਲ ਗੰਢ-ਤਰੁਪ ਕਰਕੇ ਉਸਨੂੰ ਦੋਸ਼ੀ ਦੀ ਥਾਂ ਫ਼ੈਸਲਾ ਦੇਣ ਵਾਲੇ ਜੱਜਾਂ ਵਿੱਚ ਸ਼ਾਮਿਲ ਕਰ ਲਿਆ ਗਿਆ। (ਇਹ ''ਪਿਆਰੇ‘‘ ਨਹੀਂ ਕੁੱਝ ਹੋਰ ਹੀ ਹਨ)। ਹਰ ਆਮ ਖਾਸ ਨੂੰ ਇਹ ਤਾਂ ਯਾਦ ਹੀ ਰੱਖਣਾ ਚਾਹੀਦਾ ਹੈ ਕਿ ਸਾਕਤ ਕਵੀਆਂ ਦੀ ਕੰਜਰ-ਕਵਿਤਾ ਪੰਥ ਦੀ ਸੰਘੀ ਤੋਂ ਕਦਾਚਿੱਤ ਹੇਠਾਂ ਨਹੀਂ ਉਤਰ ਸਕੇਗੀ ਤੇ ਸੱਚੇ ਪੰਥ-ਦਰਦੀ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਇੱਕੋ ਇੱਕ ਗੁਰੂ ਮੰਨਦਿਆਂ ਗੁਰਮਤਿ ਸਿਧਾਂਤ ਦੀ ਜੈ-ਜੈ ਕਾਰ ਕਰਵਾ ਕੇ ਹੀ ਰਹਿਣਗੇ।

ਕੀ ''ਗੁਰਬਿਲਾਸ ਪਾਤਿਸ਼ਾਹੀ ਛੇਵੀਂ ਦੀ‘‘ ਗੁਰਮਤਿ ਵਿਰੋਧੀ ਸੰਪਾਦਨਾ ਦਾ, ਦੁਰਗਾ ਪੂਜਾ ਤੇ ਕੰਜਰ-ਕਵਿਤਾ ਦਾ ਵਿਰੋਧ ਕਰਨ ਵਾਲੇ ਸ: ਗੁਰਬਖਸ਼ ਸਿੰਘ ਨੂੰ ਪੰਥਕ ਪਹਿਰੇਦਾਰੀ ਦੇ 'ਅਪਰਾਧ‘ ਕਾਰਨ ਹੀ ਮੌਜੂਦਾ ਸਰਬਰਾਹ ਵੱਲੋਂ ਛੇਕਣ ਦਾ ਕੁਹਝਾ ਤੇ ਨਿਕ੍ਰਿਸ਼ਟ ਪਾਪ ਕਰਮ ਨਹੀਂ ਕੀਤਾ ਗਿਆ?

ਕੀ ਮੌਜੂਦਾ ਸਰਬਰਾਹ ਨੇ ਗੁਰਮਤਿ ਤੋਂ ਕੋਰੇ ਹੋ ਕੇ ਆਪਣਾ ਨਾਮ ਸੰਨ 1665 ਵਾਲੇ ਮਸੰਦਾਂ ਤੇ ਪੁਜਾਰੀਆਂ ਅਤੇ ਮਗਰਲੇ ਕੋਰੜ ਮੋਠ ਸਰਬਰਾਹਾਂ, ਖੇਮ ਸਿੰਘ ਤੇ ਅਰੂੜ ਸਿੰਘ ਆਦਿਕਾਂ ਦੀ ਕਾਲੀ ਲਿਸਟ ਵਿੱਚ ਹੀ ਨਹੀਂ ਲਿਖਾ ਲਿਆ ਜੋ ਇਤਿਹਾਸ ਦੇ ਰੋਸ਼ਨ ਵਿਹੜੇ ਵਿੱਚ ਅਨੰਤ ਕਾਲ ਤੱਕ ਪਾਪਾਂ ਦੀਆਂ ਭਾਰੀ ਪੰਡਾਂ ਸਿਰ ਤੇ ਚੁੱਕ ਕੇ ਸਮੁੱਚੇ ਪੰਥ ਤੋਂ ਲਾਹਨਤਾਂ ਪੁਆਉਣ ਦੇ ਅਧਿਕਾਰੀ ਬਣੇ ਰਹਿਣਗੇ?

ਕੀ ਅੱਜ ਬਹੁ-ਗਿਣਤੀ ਰਾਜਸੀ ਨੇਤਾਵਾਂ ਦੇ ਨਾਲ-ਨਾਲ ਸਾਡੀ ਕੌਮ ਦੇ ਵੱਡੇ-ਵੱਡੇ ਧਾਰਮਿਕ ਨੇਤਾ ਤੇ ਕਰਣਧਾਰ ਵੀ ਆਰ. ਐਸ. ਐਸ. ਵਾਲਿਆਂ ਦੀ ਬਹੁ-ਗਿਣਤੀ ਅਰ ਰਾਜ ਬਲ ਦੀ ਅਸਿੱਧੀ ਮਾਰ ਹੇਠ ਆ ਕੇ ਨਿਰੋਲ ਵਿਪਰਨੀ ਤੌਰ ਤਰੀਕੇ ਤੇ ਬ੍ਰਾਹਮਣੀ ਸੋਚਣੀ ਨੂੰ ਨਹੀਂ ਅਪਨਾ ਚੁੱਕੇ?
10) ਕੀ ਕੰਜਰ-ਕਵਿਤਾ ਤੇ ਕੱਚੀਆਂ ਬਾਣੀਆਂ ਬਾਰੇ ਘੱਟੋ ਘੱਟ ਕੌਮ ਦੇ ਧਾਰਮਿਕ ਆਗੂਆਂ ਤੇ ਰਾਹਨੁਮਾਵਾਂ ਦਾ ਦਸਮ ਦੁਆਰ ਖੋਲ੍ਹਣ ਲਈ ਕੋਈ ਫ਼ੌਰੀ ਅਸਰਦਾਇਕ ਕਦਮ ਚੁੱਕਿਆ ਜਾਣਾ ਚਾਹੀਦਾ ਹੈ ਜਾ ਨਹੀਂ? (ਜਿਤਨੀ ਛੇਤੀ ਸਿੱਖ ਧਾਰਮਿਕ ਆਗੂ ਤੇ ਸਰਬਰਾਹ ਦਿਲੋਂ ਮਨੋਂ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਵਾਹਿਦ ਗੁਰੂ ਮੰਨ ਲੈਣ, ਉਤਨੀ ਛੇਤੀ ਹੀ ਕੌਮ ਅਧੋਗਤੀ ਦੇ ਟੋਏ ਵਿੱਚੋਂ ਬਾਹਰ ਨਿਕਲ ਸਕਣ ਦਾ ਮੌਕਾ ਪ੍ਰਾਪਤ ਕਰ ਸਕੇਗੀ।)