ਤਾਂ ਪੱਗਾਂ ਕਿਸ ਨੇ ਵੇਚੀਆਂ? - ਸਰਵਜੀਤ ਸਿੰਘ

ਤਾਂ ਪੱਗਾਂ ਕਿਸ ਨੇ ਵੇਚੀਆਂ?

ਸਰਵਜੀਤ ਸਿੰਘ

ਸ਼੍ਰੋਮਣੀ ਕਮੇਟੀ ਦੇ ਲਿਫ਼ਫ਼ਾ ਮਾਰਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਡੇਰੇਦਾਰਾਂ ਦੀ ਚਮਚਾਗਿਰੀ ਕਰਦਿਆ ਇਹ ਬਿਆਨ ਦਿੱਤਾ ਹੈ ਕਿ, ‘ਦਸਮ ਗੰ੍ਰਥ ‘ਤੇ ਕਿੰਤੂ ਪ੍ਰੰਤੂ ਕਰਨ ਵਾਲੇ ਪੰਥਕ ਦੋਖੀਆਂ ਵਿਰੁੱਧ ਹੁਕਮਨਾਮਾ ਜਾਰੀ ਕੀਤਾ ਜਾਵੇ’। ਅਖੌਤੀ ਦਸਮ ਗ੍ਰੰਥ ਬਾਰੇ ਛਿੜੀ ਚਰਚਾ ਨੂੰ ਇਕ ਵੇਰ ਫੇਰ ਅਖਬਾਰਾਂ ਦੀਆਂ ਸੁਰਖੀਆਂ ਵਿਚ ਪ੍ਰਮੁੱਖਤਾਂ ਦਿਵਾ ਦਿੱਤੀ ਹੈ। ਇਹ ਮਸਲਾ ਵੀ ਉੱਨ੍ਹਾ ਹੀ ਪੁਰਾਣਾ ਹੈ ਜਿੰਨ੍ਹਾ ਕਿ ਅਖੋਤੀ ਦਸਮ ਗ੍ਰੰਥ। ਸਮੇਂ ਸਮੇਂ ਇਸ ਵਿੱਚ ਉਤਰਾ ਚੜਾ ਆਉਦੇ ਰਹਿੰਦੇ ਹਨ। ਇਸ ਦੇ ਹੱਕ ਵਿੱਚ ਵੀ ਬੁਹਤ ਕੁਝ ਲਿਖਿਆ ਗਿਆ ਹੈ ਅਤੇ ਵਿਰਲਾ-ਵਿਰਲਾ ਸੂਰਮਾ ਇਸ ਦੀ ਅਸਲੀਅਤ ਨੂੰ ਪ੍ਰਗਟ ਕਰਨ ਲਈ ਵੀ ਨਿੱਤਰਿਆਂ ਹੈ। ਡਾ: ਜੱਗੀ ਵਰਗੇ ਦੋਵੇ ਪਾਸੇ ਹੀ ਸ਼ਾਮਲ ਹਨ। ਪਾਠਕਾਂ ਨੂੰ ਯਾਦ ਹੋਵੇਗਾ ਕਿ ਡਾ: ਜੱਗੀ ਨੇ ਪੀ ਐਚ ਡੀ ਦੀ ਡਿਗਰੀ ਇਹ ਸਾਬਤ ਕਰਕੇ ਲਈ ਸੀ ਕਿ ਇਹ ਗੁਰੂ ਜੀ ਦੀ ਕ੍ਰਿਤ ਨਹੀ ਹੈ ਅਤੇ ਡੀ ਲਿਟ ਦੀ ਡਿਗਰੀ ਵਿਚ ਇਹ ਸਾਬਤ ਕੀਤਾ ਸੀ ਕਿ ਗੁਰੂ ਜੀ ਦੀ ਲਿਖਤ ਹੈ। ਸਿੱਖ ਸੰਗਤ ਦੀ ਬੁਹਗਿਣਤੀ, ਇਹ ਨਾਂ ਜਾਣਦੇ ਹੋਏ ਵੀ ਕਿ ਅਖੋਤੀ ਗ੍ਰੰਥ ਵਿੱਚ ਕੀ ਲਿਖਿਆ ਹੋਇਆ ਹੈ, ਇਸ ਵਿੱਚ ਸ਼ਰਧਾ ਰੱਖਦੀ ਹੈ। ਪਾਠਕਾਂ ਦੀ ਜਾਣਕਾਰੀ ਵਾਸਤੇ ਦਸਮ ਗ੍ਰੰਥ ਵਿੱਚੋ ਇਕ ਸਾਖੀ ਪੇਸ਼ ਹੈ ਜੋ ਇਥੇ ਲਿਖੀ ਜਾ ਸਕਦੀ ਹੈ ਵਰਨਾ ਇਸ ਵਿੱਚ ਤਾਂ ਅਜਿਹਾ ਬੁਹਤ ਕੁਝ ਹੈ ਜਿਸ ਨੂੰ ਇਥੇ ਲਿਖਣਾ ਤਾਂ ਕੀ, ਇਕੱਲੇ ਬੈਠ ਕਿ ਪੜਨਾ ਵੀ ਮੁਸ਼ਕਲ ਹੈ।

ਦੋਹਰਾ

ਨਂਗਰ ਪਾਵਟਾ ਬੁਹ ਬਸੈ ਸਾਰਮੌਰ ਕੇ ਦੇਸ।

ਜਮੁਨਾ ਨਦੀ ਨਿਕਟਿ ਬਹੈ ਜਨੁਕ ਪੁਰੀ ਅਲਿਕਰਸ। 1।

ਨਦੀ ਜਮੁਨ ਕੇ ਤੀਰ ਮੈ ਤੀਰਥ ਮੁਚਨ ਕਪਾਲ।

ਨਗਰ ਪਾਵਟਾ ਛੋਰਿ ਹਮ ਆਏ ਤਹਾ ਉਤਾਲ। 2।

ਚੌਪਈ

ਖਿਲਤ ਅਖੇਟਕ ਸੂਕਰ ਮਾਰੇ। ਬੁਹਤੇ ਮ੍ਰਿਗ ਔਰੈ ਹਨਿ ਡਾਰੇ।

ਪੁਨਿ ਤਿਹ ਠਾ ਕੌ ਹਮ ਮੁਗ ਲੀਨੌ। ਵਾ ਤੀਰਥ ਕੇ ਦਰਸਨ ਕੀਨੌ। 3।

ਦੋਹਰਾ

ਤਹਾ ਹਮਾਰੇ ਸਿਖ੍‍ਯ ਸਭ ਅਮਿਤ ਪਹੂੰਚੇ ਆਇ।

ਤਿਨੈ ਦੈਨ ਕੋ ਚਾਹਿਯੈ ਜੋਰਿ ਭਲੋ ਸਿਰਪਾਇ। 4।

ਂਨਗਰ ਪਾਵਟੇ ਬੂਰਿਯੈ ਪਠਏ ਲੋਕ ਬੁਲਾਇ।

ਏਕ ਪਾਗ ਪਾਈ ਨਹੀ ਨਿਹਫਲ ਪਹੁਚੇ ਆਇ। 5।

ਚੌਪਈ

ਮੋਲਹਿ ਏਕ ਪਾਗ ਨਹਿ ਪਾਈ। ਤਬ ਮਸਲਤਿ ਹਮ ਜਿਯਹਿ ਬਨਾਈ।

ਜਾਹਿ ਇਹਾ ਮੂਤਤਿ ਲਖਿ ਪਾਵੋ। ਤਾਂ ਕੀ ਛੀਨ ਪਗਰਿਯਾ ਲ੍‍ਯਾਵੋ। 6।

ਜਬ ਪਯਾਦਨ ਐਸੇ ਸੁਨਿ ਪਾਯੋ। ਤਿਹੀ ਭਾਤਿ ਮਿਲਿ ਸਭਨ ਕਮਾਯੋ।

ਜੋ ਮਨਮੁਖ ਤੀਰਥ ਤਿਹ ਆਯੋ। ਪਾਗ ਬਿਨਾ ਕਰਿ ਤਾਹਿ ਪਠਾਯੋ। 7।

ਦੋਹਰਾ

ਰਾਤਿ ਬੀਚ ਕਰਿ ਆਠ ਸੈ ਪਗਰੀ ਲਈ ਉਤਾਰਿ।

ਆਨਿ ਤਿਨੈ ਮਹ ਦੀਨ ਮੈ ਧੋਵਨਿ ਦਈ ਸੁਧਾਰਿ। 8।

ਚੌਪਈ

ਪ੍ਰਾਤ ਲੇਤ ਸਭ ਧੋਇ ਮਗਾਈ। ਸਭ ਹੀ ਸਿਖ੍‍ਨਯ ਕੋ ਬੰਧਵਾਈ।

ਬਚੀ ਸੂ ਬੇਚਿ ਤਰੁਤ ਤਹ ਲਈ। ਬਾਕੀ ਬਚੀ ਸਿਪਾਹਿਨ ਦਈ। 9।

ਦੋਹਰਾ

ਬਟਿ ਕੈ ਪਗਰੀ ਨਗਰ ਕੋ ਜਾਤ ਭਏ ਸੁਖ ਪਾਇ।

ਭੇਦ ਮੂਰਖਨ ਨ ਲਹਿਯੋ ਕਹਾ ਗਯੋ ਕਰਿ ਰਾਇ। 10।

ਇਤਿ ਸ੍ਰੀ ਚਰਿਤ੍ਰ ਪਖ੍‍ਯਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕਹਤਰੌ ਚਰਿਤ੍ਰ ਸਮਾਪਤ ਸਤੁ ਸੁਭਮ ਸੁਤ। (ਪੰਨਾ 901-902)

ਅਖੋਤੀ ਦਸਮ ਗ੍ਰੰਥ ਵਿਚ ਦਰਜ ਚਰਿਤਰ ਨੰ: 71 ਦੀ ਉਪ੍ਰੋਕਤ ਕਥਾਂ ਬਾਰੇ ਪਿਆਰਾ ਸਿੰਘ ਪਦਮ (ਏਕੇ ਨਾਲ ਪੰਦਰਾ ਬਿੰਦੀਆਂ!) ਨੇ ਆਪਣੀ ਪੁਸਤਕ ‘ਦਸਮ ਗ੍ਰੰਥ ਦਰਸ਼ਨ’(ਚੌਥੀ ਵਾਰ- 1998) ਦੇ ਪੰਨਾ 125 ਤੇ ਇਓ ਲਿਖਿਆ ਹੈ।

"ਜੇਹਾ ਕਿ ਅਸੀਂ ਅਗੇ ਵੀ ਆਖ਼ ਚੁਕੇ ਹਾਂ ਕਿ ਸਾਰੀਆਂ ਕਹਾਣੀਆਂ ਤ੍ਰਿਯਾ ਚਰਿਤਰ ਨਹੀ, ਕਈ ਪੁਰਖ ਚਰਿਤਰ ਵੀ ਹਨ ਜਿਨ੍ਹਾਂ ਵਿਚ ਕਿਤੇ ਕਿਤੇ ਮਰਦਾਂ ਦੀ ਚੁਤਰਾਈ ਤੇ ਬੀਰਤਾ ਦਾ ਚਰਿਤਰ ਦਰਸਾਇਆ ਗਿਆ ਹੈ। ਇਸ ਦਾ ਭਾਵ ਵੀ ਇਹੋ ਹੈ ਕਿ ਬਿਖਮ ਹਾਲਾਤ ਵਿਚੋਂ ਵੀ ਚੇਤੰਨ ਹੋ ਕੇ ਨਿਕਲ ਜਾਣਾ ਸਿਆਣੇ ਪੁਰਸ਼ਾ ਦਾ ਕੰਮ ਹੈ। ਗੁਰੁ ਸਾਹਿਬ ਨੇ ਕੁਝ ਆਪ -ਬੀਤੀਆ ਵੀ ਦਰਜ ਕੀਤੀਆ ਹਨ ਜੋ ਕਿ ਥਾਂ ਥਾਂ ਆਏ ਹਵਾਲਿਆ ਤੋ ਸਪਸ਼ਟ ਹੋ ਹੀ ਜਾਂਦੀਆਂ ਹਨ। ਅਨੰਦਪੁਰ ਦੇ ਕਈ ਚਲਿਤਰ ਹਨ, ਜਿਵੇਂ 16, 21, 22, 23, ਆਦਿ। 15 ਨੰਬਰ ਕੀਰਤਪੁਰ ਦਾ ਹੈ।

ਜਿਸ ਸਮੇਂ ਸਤਿਗੁਰੂ ਪਾਉਂਟੇ ਸਾਹਿਬ ਤੋਂ ਵਾਪਸ ਮੁੜਦੇ ਕਪਾਲ ਮੋਚਨ ਤੀਰਥ ਤੇ ਆਏ ਤਾਂ ਖਿਆਲ ਆਇਆ ਕਿ ਆਪਣੇ ਸਿੱਖਾਂ ਨੂੰ ਸਿਰੋਪਾਉ ਵਜੋਂ ਪੱਗਾਂ ਦਿਤੀਆਂ ਜਾਣ ਪਰੰਤੂ ਪੱਗਾਂ ਕਿਤਂੋ ਮਿਲੀਆਂ ਨਹੀਂ, ਕੁਝ ਸਿੱਖਾ ਨੂੰ ਪਾਉਂਟੇ ਤੇ ਬੂੜੀਏ ਵੀ ਭੇਜਿਆ ਗਿਆ ਪਰ ਇਤਨੀ ਮਲਮਲ ਉਥੋਂ ਨਾ ਮਿਲੀ ਅਖੀਰ ਫੈਸਲਾ ਕੀਤਾ ਕਿ ਇਸ ਪਵਿੱਤਰ ਤੀਰਥ ਲਾਗੇ ਜੋ ਪਿਸ਼ਾਬ ਕਰਦਾ ਹੋਵੇ ਉਸਨੂੰ ਫ਼ੜ ਲਓ ਤੇ ਉਸਦੀ ਪੱਗ ਲਾਹ ਲਓ, ਅਜੇਹਾ ਕਰਨ ਤੇ ਉਸ ਨੂੰ ਨਸੀਹਤ ਮਿਲੇਗੀ ਕਿ ਧਰਮ ਅਸਥਾਨ ਤੇ ਗੰਦ ਖਿਲਾਰਨੋਂ ਪ੍ਰਹੇਜ ਕਰਨਾ ਚਾਹੀਦਾ ਹੈ। ਗੁਰੂ ਸਾਹਿਬ ਦੇ ਸਿਪਾਹੀਆਂ ਨੂੰ ਇਹ ਹੁਕਮ ਮਿਲਣ ਦੀ ਦੇਰ ਸੀ ਕਿ ਥੋੜੇ ਸਮੇਂ ਵਿਚ ਹੀ ਅਠ ਸੌ ਪੱਗਾਂ ਇਕੱਠੀਆਂ ਕਰ ਲਈਆਂ ਤੇ ਉਥੇ ਹੀ ਧੁਆ ਲਈਆਂ ਗਈਆਂ। ਇਸ ਤਰ੍ਹਾ ਉਨ੍ਹਾਂ ਉਜਲ ਦਸਤਾਰਾਂ ਦੇ, ਆਏ ਸਿਖਾਂ ਪ੍ਰੇਮੀਆਂ ਨੂੰ ਵੰਡਕੇ ਸਿਰੋਪਾਉ ਦਿਤੇ ਗਏ। ਇਹ ਘਟਨਾ ਗੁਰੁ ਸਾਹਿਬ ਨੇ ‘ਪੁਰਖ ਚਰਿਤਰ’ ਦੇ ਰੂਪ ਵਿਚ 71 ਨੰਬਰ ਤੇ ਦਰਜ ਕੀਤੀ ਹੈ।"

ਪਿਆਰਾ ਸਿੰਘ ਪਦਮ ਦੇ ਬਚਨ ਕਿ ,"ਗੁਰੁ ਸਾਹਿਬ ਨੇ ਕੁਝ ਆਪ -ਬੀਤੀਆਂ ਵੀ ਦਰਜ ਕੀਤੀਆ ਹਨ" ਦੇ ਅਨੁਸਾਰ ਇਹ ਗੁਰੁ ਜੀ ਦੀ ਆਪ-ਬੀਤੀ ਹੈ। ਆਪਣੇ ਆਪ ਨੂੰ ਸ੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਅਖਵਾਉਣ ਵਾਲੇ ਜੱਥੇਦਾਰ ਮੱਕੜ ਜੀ ਕੀ ਕਿਸੇ ਦੀ ਪੱਗ ਲਾਹ ਲੈਣੀ ਭਲੇ ਪੁਰਸ਼ਾਂ ਦਾ ਕੰਮ ਹੈ? ਕਿਸੇ ਭਲੇ ਪੁਰਸ਼ ਦੀ ਹਿੱਕ ਦੇ ਜੋਰ ਨਾਲ ਪੱਗ ਲਾਹ ਲਈ ਜਾਵੇ ਤਾਂ ਉਸ ਨਾਲ ਕੀ ਬੀਤਦੀ ਹੈ ਇਸ ਦਾ ਆਪ ਜੀ ਨੂੰ ਭਲੀਭਾਂਤ ਗਿਆਨ ਹੈ। ਹੇ ਗੁਲਾਮਾਂ ਦੇ ਗੁਲਾਮ ਮੱਕੜ ਜੀਓ! ਜੇ ਆਪ ਜੀ ਨੇ ਕਿਸੇ ਮਜਬੂਰੀ ਬੱਸ ਆਪਣੇ ਕਹੇ ਤੇ ਅਮਲ ਕਰਵਾਉਣਾ ਹੀ ਹੈ ਤਾਂ ਇਸ ਤੋ ਪਹਿਲਾਂ ਆਪ ਜੀ ਆਪਣੇ ਪ੍ਰਿਵਾਰ ਸਮੇਤ ਅਖੌਤੀ ਦਸਮ ਗ੍ਰੰਥ ਦਾ ਪਾਠ ਜਰੂਰ ਕਰ ਲੈਣਾ ਜੀ। ਸਮਾਪਤੀ ਸਮੇ ਪੰਨਾ 1081 ਚਰਿਤਰ 190 ਦਾ ਹੁਕਮ ਲੈਕੇ ਉਸਦੀ ਵਿਆਖਿਆ ਕਰਨੀ ਨਾ ਭੁਲਿਓ।

ਸਤਿਕਾਰ ਯੋਗ ਪਾਠਕੋ , ਜਰਾ ਸੋਚੋ! ਕੀ ਇਹ ਗੁਰੁ ਗੋਬਿੰਦ ਸਿੰਘ ਜੀ ਨੇ ਆਪਣੀ ਹੱਡ ਬੀਤੀ ਆਪਣੀ ਕਲਮ ਨਾਲ ਆਪ ਹੀ ਲਿਖੀ ਹੋਵੇਗੀ? ਜੇ ਇਹ ਸਾਖੀ ਸੱਚ ਹੈ ਤਾਂ ਲੋਕਾਂ ਦੀਆਂ ਪੱਗਾਂ ਲਾਹ ਕੇ ਵੇਚਣ ਵਾਲਾ ਕੌਣ ਹੋਇਆ?। "ਬਚੀ ਸੁ ਬੇਚਿ ਤੁਰਤ ਤਹਿੰ ਲਈ"। ਕੀ ਮੱਕੜ, ਅਖੌਤੀ ਜੱਥੇਦਾਰ, ਟਕਸਾਲੀਏ, ਨਿਹੰਗ ਬਾਬੇ ਅਤੇ ਪਦਮ ਵਰਗੇ ਵਿਦਵਾਨ ਗੁਰੂ ਗੋਬਿੰਦ ਸਿੰਘ ਜੀ ਨੂੰ ਠੱਗ, ਚੋਰ ‘ਤੇ ਲੁਟੇਰਾ ਸਾਬਤ ਕਰਨਾ ਚਾਹੁੰਦੇ ਹਨ?

ਜਿਵੇਂ ਆਰ. ਐਸ. ਐਸ. ਦੇ ਕਹਿਣ ਤੇ ਅੱਜ ਇਨ੍ਹਾ ਲੀਡਰਾਂ ਵੱਲੋਂ ਅਖੌਤੀ ਦਸ਼ਮ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਲਿਖਤ ਆਖਣ ਦਾ ਹੁਕਮ ਸਿੱਖਾਂ ‘ਤੇ ਥੋਪਿਆ ਜਾ ਰਿਹਾ ਹੈ; ਇਵੇਂ ਹੀ ਉਹ ਦਿਨ ਵੀ ਦੂਰ ਨਹੀਂ ਹੈ ਜਦੋਂ ਇਸ ਗ੍ਰੰਥ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਪ੍ਰਕਾਸ਼ ਕਰਕੇ ‘ਸ਼ਬਦ ਗੁਰੂ’ ਦੇ ਸਿਧਾਂਤ ਨੂੰ ਖੇਰੂ ਖੇਰੂ ਕਰ ਦਿੱਤਾ ਜਾਵੇਗਾ।