ਸੰਤ-ਪੁਣਾਂ ਗੁਰਬਾਣੀ ਦੀ ਕਸਵੱਟੀ ਤੇ - ਮੱਖਣ ਸਿੰਘ ਪੁਰੇਵਾਲ।

ਕਬੀਰ ਕਸਉਟੀ ਰਾਮ ਕੀ ਝੂਠਾ ਟਿਕੈ ਨ ਕੋਇ ॥ ਰਾਮ ਕਸਉਟੀ ਸੋ ਸਹੈ ਜੋ ਮਰਜੀਵਾ ਹੋਇ ॥
ਸਰਦਾਰ ਸੁਖਜਿੰਦਰ ਸਿੰਘ ਜੀ ਦਾ ਇੱਕ ਪੱਤਰ, ਪੰਜਆਬੀ ਵੈੱਬ ਸਾਈਟ ਤੇ ਦਸੰਬਰ 18, 2001. ਨੂੰ ਛਪਿਆ ਸੀ। ਕੁੱਝ ਦਿਨਾਂ ਬਾਅਦ ਮੈਂ ਉਸ ਦਾ ਉੱਤਰ ਲਿਖ ਕੇ ਭੇਜਿਆ ਸੀ, ਜਿਹੜਾ ਕਿ ਕਿਸੇ ਕਾਰਨ ਉਨ੍ਹਾਂ ਨੇ ਛਾਪਣਾ ਨਹੀ ਚਾਹਿਆ ਅਤੇ ਮੈਨੂੰ ਆਪਣੇ ਹੀ ਵੈੱਬ ਸਾਈਟ ਤੇ ਪਾਉਣ ਦੀ ਸਲਾਹ ਦਿੱਤੀ ਹੈ। ਸੋ ਹੇਠਾਂ ਪਹਿਲਾਂ ਸਰਦਾਰ ਸੁਖਜਿੰਦਰ ਸਿੰਘ ਜੀ ਦਾ ਪੱਤਰ ਪੜੋ ਅਤੇ ਅਗਾਂਹ ਉਸ ਦਾ ਉੱਤਰ।

ਮੱਖਣ ਸਿੰਘ ਪੁਰੇਵਾਲ।
ਦਸੰਬਰ 25, 2001.


--------------------------------------------------------------------------------


ਸੁਖਜਿੰਦਰ ਸਿੰਘ
18/12/01
ਸਤਿਕਾਰਯੋਗ ਵੀਰ ਮੱਖਣ ਸਿੰਘ ਜੀ
ਪਹਿਲਾਂ ਤਾਂ ਮੈਂ ਆਪ ਜੀ ਦੇ ਖੱਤ ਦੇ ਸੰਦਰਭ ਵਿਚ ਉੱਤਰ ਦਿੰਦਿਆਂ, ਬੈਲਜੀਅਮ ਦੀ ਸਾਧ ਸੰਗਤ ਵਲੋਂ ਵਰਤੇ ਸ਼ਬਦ "ਤਾੜਨਾ" ਜੋ ਉੇਨ੍ਹਾਂ ਸਰਦਾਰ ਗੁਰਬਖਸ਼ ਸਿੰਘ ਦੇ ਸੰਦਰਭ ਵਿਚ ਲਿਖਿਆ ਸੀ, ਦੀ ਬਾਕੀ ਪਾਠਕਾਂ ਵਾਂਗ ਨਿਖੇਦੀ ਕਰਦਾਂ ਹਾਂ, ਕਿਉਕਿ ਦਾਸ ਸਮਝਦਾ ਹੈ ਕਿ ਸਾਨੂੰ ਦਲੀਲ ਵਾਲੇ ਸੱਜਣ ਨਾਲ ਗਲ ਦਲ਼ੀਲ ਨਾਲ ਹੀ ਕਰਨੀ ਚਾਹੀਦੀ ਹੈ। ਨਾਲੇ ਸੰਤ ਜਰਨੈਲ ਸਿੰਘ ਜੀ ਵਲੋਂ ਕੋਮ ਨੂੰ ਦਿੱਤੀ ਦੇਣ ਨੂੰ ਸਿੱਧ ਕਰਨ ਲਈ ਕਿਸੇ ਤਾੜਨਾ ਦੀ ਜਰੂਰਤ ਨਹੀਂ, ਸਗੋਂ ਜੱਗ ਜਾਹਿਰ ਹੈ। ਇਤਹਾਸ ਦੇ ਆਕਾਸ਼ ਵਿਚਲੇ ਚਮਕਦੇ ਤਾਰੇ ਨੂੰ, ਈਰਖਾ ਵਿਚੋਂ ਨਿਕਲੀਆਂ ਉਝਾਂ ਦਾਗੀ ਨਹੀਂ ਕਰ ਸਕਦੀਆਂ।

ਬਾਕੀ ਵੀਰ ਮੱਖਣ ਸਿੰਘ ਜੀ ਤੁਸੀਂ ਸੰਤਾਂ ਕਾਰਣ, ਕੋਮ ਨੂੰ ਹੋਏ ਨਫੇ ਨੁਕਸਾਨ ਦੀ ਗਲ ਨੂੰ ਵਿਚੇ ਛਡ ਦਿੱਤਾ ਹੈ, ਖੁਲ ਕੇ ਵਿਚਾਰ ਨਹੀਂ ਦਿੱਤੇ, ਇਸ ਕਰਕੇ ਉਸ ਬਾਰੇ ਤੁਹਾਡੇ ਵਿਚਾਰ ਜਾਣੇ ਬਿਨਾਂ, ਕੁਝ ਲਿਖਣਾਂ ਉਚਤ ਨਹੀਂ ਹੋਵੇਗਾ। ਹਾਂ ਬਾਬਾ ਠਾਕਰ ਸਿੰਘ ਹੁਰਾਂ ਬਾਰੇ ਇਕ ਘਟਨਾ ਦਾ ਆਪ ਨੇ ਜਿਕਰ ਕੀਤਾ ਹੈ, ਦਾਸ ਕੁਝ ਵਿਸਥਾਰ ਚਾਹੁੰਦਾ ਹੈ। ਆਪ ਜੀ ਨੇ ਲਿਖਿਆ ਹੈ ਕਿ ਬਾਬਾ ਜੀ ਨੇ ਸਰਦਾਰ ਗੁਰਬਖਸ਼ ਸਿੰਘ ਹੁਰਾਂ ਨੂੰ ਮਾਰਨ ਦੀ ਸਾਜਸ਼ ਰਚੀ ਸੀ ਤੇ ਸਰਦਾਰ ਸਾਹਿਬ ਨੂੰ ਪਤਾ ਲਗ ਗਿਆ ਸੀ ਤੇ ਉਨ੍ਹਾਂ ਇਸ ਬਾਰੇ ਹਿੰਦੁਸਟਾਨ ਦੀ ਪੁਲਿਸ ਨੂੰ ਵੀ ਖਬਰ ਕੀਤੀ ਸੀ। ਵੀਰ ਜੀ ਬਾਬਾ ਜੀ ਤਾਂ ਪੰਜਾਬ ਵਿਚ ਹੀ ਰਹਿੰਦੇ ਹਨ, ਪੁਲਿਸ ਨੇ ਕੋਈ ਕਾਰਵਾਈ ਕਿਉਂ ਨਹੀਂ ਕੀਤੀ। ਜਾਂ ਪੁਲਿਸ ਸਰਦਾਰ ਸਾਹਿਬ ਦੀ ਮੋਤ ਤਕ ਇੰਤਜਾਰ ਕਰ ਰਹੀ ਹੈ। ਕਿਤੇ ਇਹ ਕੁਝ ਅਖੋਤੀ ਪੰਥ ਦਰਦੀਆਂ ਦੀਆਂ ਪੁਰਾਣੀਆਂ ਚਾਲਾਂ ਵਿਚੋਂ ਇਕ ਤਾਂ ਨਹੀਂ ਜਿਸ ਤਹਿਤ ਉਨ੍ਹਾਂ ਸੰਤ ਜਰਨੈਲ ਸਿੰਘ ਹੁਰਾਂ ਤੇ ਵੀ ਅਜਿਹੇ ਦੋਸ਼ ਲਗਾਏ ਸਨ ਪਰ ਸਿੱਧ ਕਦੇ ਵੀ ਨਹੀਂ ਸਨ ਕੀਤੇ ਪਰ ਅਤਵਾਦੀ, ਅਤਵਾਦੀ ਦਾ ਰੋਲਾ ਪੂਰਾ ਪਾਇਆ ਸੀ ਅਤੇ ਅੰਤ ਹਿੰਦੋਸਤਾਨ ਦੀ ਸਰਕਾਰ ਨੂੰ ਦਰਬਾਰ ਸਾਹਿਬ ਤੇ ਹਮਲਾ ਕਰਨ ਲਈ ਮਸਾਲਾ ਪੂਰਾ ਦਿੱਤਾ ਸੀ। ਕੀ ਇਹ ਸਾਜਸ਼ ਫਿਰ ਤੇ ਨਹੀਂ ਰਚੀ ਜਾ ਰਹੀ। ਸੰਤ ਮਹਾਂਪੁਰਖ ਤਾਂ ਸੰਤ ਸਿਪਾਹੀ ਸਨ, ਤੇ ਅਵਾਮ ਵਿਚਲਾ ਕੁਝ ਹਿੱਸਾ ਇਨ੍ਹਾਂ ਦੋਸ਼ਾਂ ਨੂੰ ਜਿਉ ਦਾ ਤਿਉਂ ਮੰਨ ਲਵੇ ਤਾਂ ਗਲ ਕੁਝ ਸਮਝ ਆਂਉਦੀ ਹੈ ਪਰ ਬਾਬਾ ਜੀ ਤਾਂ ਸਾਧੂ ਸੁਭਾਅ ਹਨ, ਹੁਣ ਆਪਣੀ ਇਰਖਾ ਵੱਸ ਲਾਏ ਦੋਸ਼ਾਂ ਸਿੱਧ ਕਰਨ ਦੀ ਖੇਚਲ ਕਰਨੀ ਜੀ। ਅਤੇ ਪੁਲਿਸ ਕਾਰਵਾਈ ਦੁਆਰਾ ਉਨ੍ਹਾਂ ਦੀ ਗ੍ਰਿਫਤਾਰੀ ਜਰੂਰ ਕਰਵਾਉਣੀ, ਨਹੀਂ ਤਾਂ ਇਨ੍ਹਾਂ ਦੋਸ਼ਾਂ ਦੀ ਮੁਆਫੀ ਜਰੂਰ ਮੰਗਣੀ।

ਤਾਂ ਹੀ ਦੁਧ ਦਾ ਦੁਧ ਅਤੇ ਪਾਣੀ ਦਾ ਪਾਣੀ ਹੋਵੇਗਾ।
ਦਾਸ ਵਾਧੇ ਘਾਟੇ ਲਈ ਖਿਮਾਂ ਦਾ ਜਾਚਕ ਹੈ।
ਸੁਖਜਿੰਦਰ ਸਿੰਘ


--------------------------------------------------------------------------------


ਪੰਜਆਬੀ ਵੈੱਬ ਸਾਈਟ ਦੇ ਪਾਠਕ ਜਨੋਂ,
ਗੁਰੂ ਫ਼ਤਿਹ।
ਸਰਦਾਰ ਸੁਖਜਿੰਦਰ ਸਿੰਘ ਜੀ ਦੇ ਪੱਤਰ ਦਾ ਜਵਾਬ ਦੇਰ ਨਾਲ ਲਿਖਣ ਲਈ ਖਿਮਾਂ ਦਾ ਜਾਚਕ ਹਾਂ। ਇਸ ਦਾ ਕਾਰਣ ਮੈਂ ਪਹਿਲਾਂ ਵੀ ਲਿਖ ਚੁੱਕਾ ਹਾਂ ਕਿ ਮੇਰੇ ਕੋਲ ਲਿਖਣ ਲਈ ਛੁੱਟੀ ਵਾਲੇ ਦਿਨ ਹੀ ਸਮਾਂ ਹੁੰਦਾ ਹੈ। ਸਰਦਾਰ ਸੁਖਜਿੰਦਰ ਸਿੰਘ ਜੀ ਦੇ ਲਿਖਣ ਮੁਤਾਬਕ, ਜਰਨੈਲ ਸਿੰਘ, ਮਹਾਂਪੁਰਖ ਸਨ, ਸੰਤ ਸਿਪਾਹੀ ਅਤੇ ਸਤਾਰੇ ਵਾਂਗ ਚਮਕਦੇ ਹਨ ਅਤੇ ਬਾਬਾ ਠਾਕਰ ਸਿੰਘ ਸਾਧੂ ਸੁਭਾ ਹਨ ਇਨ੍ਹਾਂ ਤੇ ਈਰਖਾ ਵੱਸ ਹੋ ਕੇ ਦੋਸ਼ ਲਾਏ ਹਨ।

ਆਉ ਹੁਣ ਇਨ੍ਹਾਂ ਗੱਲਾਂ ਤੇ ਵੀਚਾਰ ਕਰੀਏ। ਈਰਖਾ ਵਾਲੀ ਗੱਲ ਤਾਂ ਬਿੱਲਕੁੱਲ ਹੀ ਨਿਰਮੂਲ ਹੈ। ਈਰਖਾ ਤਾਂ ਮੈਂ ਤਾਂ ਕਰਾਂ ਜੇ ਕਰ ਮੈਂ ਕਿਸੇ ਹੋਰ ਡੇਰੇ ਵਾਲੇ ਸਾਧ ਨੂੰ ਮੰਨਦਾ ਹੋਵਾਂ ਕਿ ਉਸ ਦੀ ਵਡਿਆਈ ਘੱਟ ਹੁੰਦੀ ਹੈ। ਮੈਂ ਕੋਈ ਸਿਆਸੀ ਜਾਂ ਧਾਰਮਿਕ ਲੀਡਰ ਵੀ ਨਹੀਂ ਅਤੇ ਨਾ ਹੀ ਕੋਈ ਲੀਡਰੀ ਦੀ ਭੁੱਖ ਹੈ। ਜਦੋਂ ਦੀ ਗੁਰਮਤਿ ਸਮਝੀ ਹੈ ਮੈਂ ਨਾਂ ਕਿਸੇ ਗੁਰਦੁਆਰੇ ਵਿਚ ਧੜੇ ਜਾਂ ਪਾਰਟੀ ਨੂੰ ਵੋਟ ਪਾਈ ਹੈ ਅਤੇ ਨਾ ਹੀ ਪਉਣੀ ਹੈ ਅਤੇ ਨਾ ਹੀ ਕਿਸੇ ਤੋਂ ਵੋਟ ਮੰਗਣੀ ਹੈ।ਮੈਂ ਤਾਂ ਇੱਕ ਸਾਧਾਰਣ ਮਜਦੂਰੀ ਕਰਨ ਵਾਲਾ ਗੁਰੂ ਦਾ ਇੱਕ ਟੁੱਟਾ ਫੁੱਟਾ ਜਿਹਾ ਸਿੱਖ ਹਾਂ। ਮੇਰਾ ਧੜਾ ਸਿਰਫ ਗੁਰੂ ਦਾ ਧੜਾ ਹੈ।

ਕਿਸ ਹੀ ਧੜਾ ਕੀਆ ਮਿਤ੍ਰ ਸੁਤ ਨਾਲਿ ਭਾਈ ॥ ਕਿਸ ਹੀ ਧੜਾ ਕੀਆ ਕੁੜਮ ਸਕੇ ਨਾਲਿ ਜਵਾਈ ॥ ਕਿਸ ਹੀ ਧੜਾ ਕੀਆ ਸਿਕਦਾਰ ਚਉਧਰੀ ਨਾਲਿ ਆਪਣੈ ਸੁਆਈ ॥ ਹਮਾਰਾ ਧੜਾ ਹਰਿ ਰਹਿਆ ਸਮਾਈ ॥1॥ ਹਮ ਹਰਿ ਸਿਉ ਧੜਾ ਕੀਆ ਮੇਰੀ ਹਰਿ ਟੇਕ ॥ ਮੈ ਹਰਿ ਬਿਨੁ ਪਖੁ ਧੜਾ ਅਵਰੁ ਨ ਕੋਈ ਹਉ ਹਰਿ ਗੁਣ ਗਾਵਾ ਅਸੰਖ ਅਨੇਕ ॥1॥ ਰਹਾਉ ॥ ਜਿਨ ਸਿਉ ਧੜੇ ਕਰਹਿ ਸੇ ਜਾਹਿ ॥ ਝੂਠੁ ਧੜੇ ਕਰਿ ਪਛੋਤਾਹਿ ॥ ਥਿਰੁ ਨ ਰਹਹਿ ਮਨਿ ਖੋਟੁ ਕਮਾਹਿ ॥ ਹਮ ਹਰਿ ਸਿਉ ਧੜਾ ਕੀਆ ਜਿਸ ਕਾ ਕੋਈ ਸਮਰਥੁ ਨਾਹਿ ॥2॥ ਏਹ ਸਭਿ ਧੜੇ ਮਾਇਆ ਮੋਹ ਪਸਾਰੀ ॥ ਮਾਇਆ ਕਉ ਲੂਝਹਿ ਗਾਵਾਰੀ ॥ ਜਨਮਿ ਮਰਹਿ ਜੂਐ ਬਾਜੀ ਹਾਰੀ ॥ ਹਮਰੈ ਹਰਿ ਧੜਾ ਜਿ ਹਲਤੁ ਪਲਤੁ ਸਭੁ ਸਵਾਰੀ ॥3॥ ਕਲਿਜੁਗ ਮਹਿ ਧੜੇ ਪੰਚ ਚੋਰ ਝਗੜਾਏ ॥ ਕਾਮੁ ਕ੍ਰੋਧੁ ਲੋਭੁ ਮੋਹੁ ਅਭਿਮਾਨੁ ਵਧਾਏ ॥ ਜਿਸ ਨੋ ਕ੍ਰਿਪਾ ਕਰੇ ਤਿਸੁ ਸਤਸੰਗਿ ਮਿਲਾਏ ॥ ਹਮਰਾ ਹਰਿ ਧੜਾ ਜਿਨਿ ਏਹ ਧੜੇ ਸਭਿ ਗਵਾਏ ॥4॥ ਮਿਥਿਆ ਦੂਜਾ ਭਾਉ ਧੜੇ ਬਹਿ ਪਾਵੈ ॥ ਪਰਾਇਆ ਛਿਦ੍ਰੁ ਅਟਕਲੈ ਆਪਣਾ ਅਹੰਕਾਰੁ ਵਧਾਵੈ ॥ ਜੈਸਾ ਬੀਜੈ ਤੈਸਾ ਖਾਵੈ ॥ ਜਨ ਨਾਨਕ ਕਾ ਹਰਿ ਧੜਾ ਧਰਮੁ ਸਭ ਸ੍ਰਿਸਟਿ ਜਿਣਿ ਆਵੈ ॥ ਪੰਨਾਂ 366 ॥

ਹੁਣ ਪਰਖੀਏ ਇਨ੍ਹਾਂ ਦੇ ਚਮਕਦੇ ਸਤਾਰੇ ਦੀ ਚਮਕ ਗੁਰਬਾਣੀ ਦੀ ਕੱਸਵੱਟੀ ਲਾ ਕੇ ਕਿ ਉਹ ਵਾਕਿਆਈ ਸੰਤ ਸੀ। ਲਓ ਪੜ੍ਹੋ, ਗੁਰਬਾਣੀ ਅਨੁਸਾਰ ਸੰਤ ਕਿਸ ਨੂੰ ਕਿਹਾ ਜਾ ਸਕਦਾ ਹੈ:
(ੳ) ਆਠ ਪਹਰ ਨਿਕਟਿ ਕਰਿ ਜਾਨੈ ॥ ਪ੍ਰਭ ਕਾ ਕੀਆ ਮੀਠਾ ਮਾਨੈ ॥ ਏਕੁ ਨਾਮੁ ਸੰਤਨ ਆਧਾਰੁ ॥ ਹੋਇ ਰਹੇ ਸਭ ਕੀ ਪਗ ਛਾਰੁ ॥1॥ ਸੰਤ ਰਹਤ ਸੁਨਹੁ ਮੇਰੇ ਭਾਈ ॥ ਉਆ ਕੀ ਮਹਿਮਾ ਕਥਨੁ ਨ ਜਾਈ ॥1॥ ਰਹਾਉ ॥ ਵਰਤਣਿ ਜਾ ਕੈ ਕੇਵਲ ਨਾਮ ॥ ਅਨਦ ਰੂਪ ਕੀਰਤਨੁ ਬਿਸ੍ਰਾਮ ॥ ਮਿਤ੍ਰ ਸਤ੍ਰੁ ਜਾ ਕੈ ਏਕ ਸਮਾਨੈ ॥ ਪ੍ਰਭ ਅਪੁਨੇ ਬਿਨੁ ਅਵਰੁ ਨ ਜਾਨੈ ॥2॥ ਕੋਟਿ ਕੋਟਿ ਅਘ ਕਾਟਨਹਾਰਾ ॥ ਦੁਖ ਦੂਰਿ ਕਰਨ ਜੀਅ ਕੇ ਦਾਤਾਰਾ ॥ ਸੂਰਬੀਰ ਬਚਨ ਕੇ ਬਲੀ ॥ ਕਉਲਾ ਬਪੁਰੀ ਸੰਤੀ ਛਲੀ ॥3॥ ਤਾ ਕਾ ਸੰਗੁ ਬਾਛਹਿ ਸੁਰਦੇਵ ॥ ਅਮੋਘ ਦਰਸੁ ਸਫਲ ਜਾ ਕੀ ਸੇਵ ॥ ਕਰ ਜੋੜਿ ਨਾਨਕੁ ਕਰੇ ਅਰਦਾਸਿ ॥ ਮੋਹਿ ਸੰਤਹ ਟਹਲ ਦੀਜੈ ਗੁਣਤਾਸਿ ॥ ਪੰਨਾਂ 392 ॥

(ਅ) ਤੇਰੀ ਮਹਿਮਾ ਤੂੰਹੈ ਜਾਣਹਿ ॥ ਅਪਣਾ ਆਪੁ ਤੂੰ ਆਪਿ ਪਛਾਣਹਿ ॥ ਹਉ ਬਲਿਹਾਰੀ ਸੰਤਨ ਤੇਰੇ ਜਿਨਿ ਕਾਮੁ ਕ੍ਰੋਧੁ ਲੋਭੁ ਪੀਠਾ ਜੀਉ ॥3॥ ਤੂੰ ਨਿਰਵੈਰੁ ਸੰਤ ਤੇਰੇ ਨਿਰਮਲ ॥ ਜਿਨ ਦੇਖੇ ਸਭ ਉਤਰਹਿ ਕਲਮਲ ॥ ਨਾਨਕ ਨਾਮੁ ਧਿਆਇ ਧਿਆਇ ਜੀਵੈ ਬਿਨਸਿਆ ਭ੍ਰਮੁ ਭਉ ਧੀਠਾ ਜੀਉ ॥ ਪੰਨਾਂ 108 ॥

( ੲ) ਮਨ ਮੇਰੇ ਰਾਮ ਰਉ ਨਿਤ ਨੀਤਿ ॥ ਦਇਆਲ ਦੇਵ ਕ੍ਰਿਪਾਲ ਗੋਬਿੰਦ ਸੁਨਿ ਸੰਤਨਾ ਕੀ ਰੀਤਿ ॥1॥ ਰਹਾਉ ॥ ਚਰਣ ਤਲੈ ਉਗਾਹਿ ਬੈਸਿਓ ਸ੍ਰਮੁ ਨ ਰਹਿਓ ਸਰੀਰਿ ॥ ਮਹਾ ਸਾਗਰੁ ਨਹ ਵਿਆਪੈ ਖਿਨਹਿ ਉਤਰਿਓ ਤੀਰਿ ॥2॥ ਚੰਦਨ ਅਗਰ ਕਪੂਰ ਲੇਪਨ ਤਿਸੁ ਸੰਗੇ ਨਹੀ ਪ੍ਰੀਤਿ ॥ ਬਿਸਟਾ ਮੂਤ੍ਰ ਖੋਦਿ ਤਿਲੁ ਤਿਲੁ ਮਨਿ ਨ ਮਨੀ ਬਿਪਰੀਤਿ ॥3॥ ਊਚ ਨੀਚ ਬਿਕਾਰ ਸੁਕ੍ਰਿਤ ਸੰਲਗਨ ਸਭ ਸੁਖ ਛਤ੍ਰ ॥ ਮਿਤ੍ਰ ਸਤ੍ਰੁ ਨ ਕਛੂ ਜਾਨੈ ਸਰਬ ਜੀਅ ਸਮਤ ॥ ਪੰਨਾਂ 1017-18 ॥

(ਸ) ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ॥ ਜੈਸੇ ਮੈਲੁ ਨ ਲਾਗੈ ਜਲਾ ॥ ਬ੍ਰਹਮ ਗਿਆਨੀ ਕੈ ਮਨਿ ਹੋਇ ਪ੍ਰਗਾਸੁ ॥ ਜੈਸੇ ਧਰ ਊਪਰਿ ਆਕਾਸੁ ॥ ਬ੍ਰਹਮ ਗਿਆਨੀ ਕੈ ਮਿਤ੍ਰ ਸਤ੍ਰੁ ਸਮਾਨਿ ॥ ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ ॥ ਬ੍ਰਹਮ ਗਿਆਨੀ ਊਚ ਤੇ ਊਚਾ ॥ ਮਨਿ ਅਪਨੈ ਹੈ ਸਭ ਤੇ ਨੀਚਾ ॥ ਬ੍ਰਹਮ ਗਿਆਨੀ ਸੇ ਜਨ ਭਏ ॥ ਨਾਨਕ ਜਿਨ ਪ੍ਰਭੁ ਆਪਿ ਕਰੇਇ ॥ ਪੰਨਾਂ 272

(ਹ) ਸਹਣ ਸੀਲ ਸੰਤੰ ਸਮ ਮਿਤ੍ਰਸ੍ਹ ਦੁਰਜਨਹ ॥ ਪੰਨਾਂ 1356 ॥
(ਕ) ਮੰਤ੍ਰੰ ਰਾਮ ਰਾਮ ਨਾਮੰ ਧ੍ਹਾਨੰ ਸਰਬਤ੍ਰ ਪੂਰਨਹ ॥ ਗ੍ਹਾਨੰ ਸਮ ਦੁਖ ਸੁਖੰ ਜੁਗਤਿ ਨਿਰਮਲ ਨਿਰਵੈਰਣਹ ॥ ਦਯਾਲੰ ਸਰਬਤ੍ਰ ਜੀਆ ਪੰਚ ਦੋਖ ਬਿਵਰਜਿਤਹ ॥ ਭੋਜਨੰ ਗੋਪਾਲ ਕੀਰਤਨੰ ਅਲਪ ਮਾਯਾ ਜਲ ਕਮਲ ਰਹਤਹ ॥ ਉਪਦੇਸੰ ਸਮ ਮਿਤ੍ਰ ਸਤ੍ਰਹ ਭਗਵੰਤ ਭਗਤਿ ਭਾਵਨੀ ॥ ਪਰ ਨਿੰਦਾ ਨਹ ਸ੍ਰੋਤਿ ਸ੍ਰਵਣੰ ਆਪੁ ਤ੍ਹਿਾਗਿ ਸਗਲ ਰੇਣੁਕਹ ॥ ਖਟ ਲਖ੍ਹਣ ਪੂਰਨੰ ਪੁਰਖਹ ਨਾਨਕ ਨਾਮ ਸਾਧ ਸ੍ਵਜਨਹ ॥ ਪੰਨਾਂ 1357 ॥

ਉਪਰ ਲਿਖੇ ਸ਼ਬਦਾਂ ਵਿੱਚੋਂ (ਕ) ਵਾਲੇ ਸ਼ਬਦ ਦੇ ਅਰਥ ਹੀ ਲਿਖ ਰਿਹਾ ਹਾਂ ਜੋ ਇਸ ਤਰ੍ਹਾਂ ਹਨ:
1. ਪਰਮਾਤਮਾ ਦਾ ਨਾਮ ਜਪਣਾ ਅਤੇ ਉਸ ਨੂੰ ਸਰਬ ਵਿਆਪਕ ਜਾਣ ਕੇ ਉਸ ਵਿਚ ਸੁਰਤਿ ਜੋੜਨੀ।
2. ਸੁਖਾਂ ਦੁਖਾਂ ਨੂੰ ਇੱਕੋ ਜਿਹਾ ਸਮਝਣਾ ਅਤੇ ਪਵਿੱਤਰ ਤੇ ਵੈਰ ਰਹਿਤ ਜੀਵਨ ਜੀਉਣਾ।
3. ਸਾਰੇ ਜੀਵਾਂ ਨਾਲ ਪਿਆਰ ਹਮਦਰਦੀ ਰੱਖਣੀ ਅਤੇ ਕਾਮਾਦਿਕ ਪੰਜੇ ਵਿਕਾਰਾਂ ਤੋਂ ਬਚੇ ਰਹਿਣਾ।
4. ਪ੍ਰਮਾਤਮਾ ਦੀ ਸਿਫ਼ਤ ਸਲਾਹ ਨੂੰ ਜਿੰਦਗੀ ਦਾ ਆਸਰਾ ਬਣਾਉਣਾ ਅਤੇ ਮਾਇਆ ਤੋਂ ਇਉਂ ਨਿਰਲੇਪ ਰਹਿਣਾ ਜਿਵੇਂ ਕਉਲ ਫੁੱਲ ਪਾਣੀ ਤੋਂ ਅਭਿੱਜ ਰਹਿੰਦਾ ਹੈ।
5. ਸੱਜਣ ਅਤੇ ਵੈਰੀ ਨਾਲ ਇੱਕੋ ਜਿਹਾ ਪ੍ਰੇਮ-ਭਾਵ ਰੱਖਣਾ ਅਤੇ ਪ੍ਰਮਾਤਮਾ ਦੀ ਭਗਤੀ ਵਿਚ ਪਿਆਰ ਬਣਾਉਣਾ।
6. ਪਰਾਈ ਨਿੰਦਾ ਆਪਣੇ ਕੰਨਾਂ ਨਾਲ ਨਾ ਸੁਣਨੀ ਅਤੇ ਆਪਾ ਭਾਵ ਤਿਆਗ ਕੇ ਸਭ ਦੇ ਚਰਨਾ ਦੀ ਧੂੜ ਬਣਨਾ।
ਹੇ ਨਾਨਕ! ਪੂਰਨ ਪੁਰਖਾਂ ਵਿਚ ਇਹ ਛੇ ਲੱਛਣ ਹੁੰਦੇ ਹਨ, ਉਨ੍ਹਾਂ ਨੂੰ ਸਾਧ (ਸੰਤ) ਆਖੀਦਾ ਹੈ।
ਉਪਰ ਲਿਖੇ ਛੇ ਸ਼ਬਦਾਂ ਵਿਚੋਂ ਪੰਜਾਂ ਵਿਚ ਸਤਿਗੁਰੂ ਜੀ ਕਹਿੰਦੇ ਹਨ ਕਿ ਸੰਤ ਲਈ ਮਿੱਤ੍ਰ ਅਤੇ ਵੈਰੀ ਇੱਕ ਬਰਾਬਰ ਹੁੰਦੇ ਹਨ।
ਲਓ ਜੀ ਹੁਣ ਸੁਣੋਂ ਸੁਖਜਿੰਦਰ ਸਿੰਘ ਜੀ ਹੁਣਾਂ ਦੇ ਚਮਕਦੇ ਸਿਤਾਰੇ ਸੰਤ ਜੀ ਦੇ ਇਸ ਵਾਰੇ ਵੀਚਾਰ:
ਇੱਕ ਸਿੱਖ ਦੇ ਹਿੱਸੇ 35-35 ਹਿੰਦੂ ਆਉਂਦੇ ਹਨ।
ਪਿੰਡਾਂ ਵਿਚ ਗੁੱਲੀ ਰਾਮ ਤੇ ਛੱਲੀ ਰਾਮ ਨਹੀਂ ਦਿਸਣੇ ਚਾਹੀਦੇ ਅਤੇ ਹੋਰ ਕਈ ਕੁਝ।
ਕੀ ਨਿੰਮਰਤਾ ਸਹਿਤ ਬੇਨਤੀ ਕਰਕੇ ਪੁੱਛਿਆ ਜਾ ਸਕਦਾ ਹੈ ਜੀ ਕਿ ਇਹ ਕਿਹੜੇ ਗੁਰੂ ਦੀ ਸਿੱਖੀ ਹੈ ਜੀ?
ਕੀ ਅਜਿਹੀਆਂ ਗੱਲਾਂ ਕਰਨ ਵਾਲੇ ਨੂੰ ਸੰਤ ਕਿਹਾ ਜਾ ਸਕਦਾ ਹੈ ਜੀ?
ਜੇ ਕਰ ਆਪ ਜੀ ਇਨ੍ਹਾਂ ਗੱਲ੍ਹਾਂ ਨੂੰ ਠੀਕ ਮੰਨਦੇ ਹੋ ਤਾਂ ਕਿਰਪਾ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚੋਂ ਘੱਟੋ ਘੱਟ ਪੰਜ ਸ਼ਬਦ ਲਿਖੋ ਤਾਂ ਕਿ ਮੇਰੇ ਵਰਗੇ ਥੋੜੀ ਸਮਝ ਵਾਲੇ ਨੂੰ ਵੀ ਪਤਾ ਲੱਗ ਜਾਵੇ ਕਿ ਦੂਸਰੇ ਧਰਮ ਦੇ ਲੋਕਾਂ ਨੂੰ ਅਜਿਹੀਆਂ ਗੱਲਾਂ ਕਹਿਣ ਵਾਲਾ ਵੀ ਸੰਤ ਹੁੰਦਾ ਹੈ। ਸਿੱਖਾਂ ਨਾਲ ਧੱਕਾ ਤਾਂ ਕੇਂਦਰ ਸਰਕਾਰ ਕਰਦੀ ਸੀ/ਹੈ ਆਮ ਲੋਕਾਂ ਦਾ ਇਸ ਦੇ ਵਿਚ ਕੀ ਕਸੂਰ?

ਜੇ ਕਰ ਅਜਿਹਾ ਨਹੀ ਕਰ ਸਕਦੇ ਤਾਂ ਕਿਰਪਾ ਕਰਕੇ ਉਹ ਸਾਰੇ ਸਿੱਖ ਇਹ ਦੱਸਣ ਦੀ ਖੇਚਲ ਕਰਨਗੇ ਕਿ ਅਜਿਹੇ ਬੰਦੇ ਨੂੰ ਸੰਤ ਕਹਿਣ ਲਈ ਝੂਠ ਬੋਲ ਕੇ ਲੋਕਾਂ ਨੂੰ ਹਾਲੇ ਹੋਰ ਕਿੰਨਾ ਕੁ ਚਿਰ ਗੁਮਰਾਹ ਕਰਨਾ ਹੈ ਜੀ?

ਉਹ ਇਸ ਲਈ ਗੁਰਬਾਣੀ ਦੀ ਨਿਰਾਦਰੀ ਕਰਨ ਦੀ ਮੁਆਫੀ ਕਦੋਂ ਮੰਗਣਗੇ?
ਕਈ ਸੱਜਣ ਇਹ ਵੀ ਕਹਿੰਦੇ ਹਨ ਕਿ ਉਹ ਮੌਤ ਤੇ ਖੇਲ ਗਿਆ ਇਸ ਲਈ ਉਹ ਬੜਾ ਵੱਡਾ ਸੰਤ ਸੂਰਮਾਂ ਅਤੇ ਸ਼ਹੀਦ ਹੈ।
ਜੇ ਕਰ ਸਿਰਫ ਮੌਤ ਤੇ ਖੇਲਣ ਨਾਲ ਹੀ ਵੱਡਾ ਬਣਦਾ ਹੋਵੇ ਫਿਰ ਤਾਂ ਫਲਸਤੀਨ ਵਾਲੇ ਅਤੇ ਬਿਨ ਲਾਦੇਨ ਦੇ ਆਤਮਘਾਤੀ ਚੇਲੇ ਵੀ ਬਹੁਤ ਮਹਾਨ ਹੋਏ। ਜੋ ਮਰਨ ਦੀ ਰਤਾ ਵੀ ਪਰਵਾਹ ਨਹੀਂ ਕਰਦੇ। ਸਾਰੇ ਲੋਕ ਖਬਰਾਂ ਵਿਚ ਦੇਖ ਹੀ ਰਹੇ ਹਨ ਕਿ ਦੁਨੀਆਂ ਦੀ ਉਨ੍ਹਾਂ ਵਾਰੇ ਕੀ ਰਾਏ ਹੈ।

ਲਓ ਹੁਣ ਪੜੋ, ਗੁਰਬਾਣੀ ਸੂਰਾ ਕਿਸ ਨੂੰ ਮੰਨਦੀ ਹੈ:
ਨਾਨਕ ਸੋ ਸੂਰਾ ਵਰੀਆਮੁ ਜਿਨਿ ਵਿਚਹੁ ਦੁਸਟੁ ਅਹੰਕਰਣੁ ਮਾਰਿਆ ॥ ਪੰਨਾਂ 86 ॥
ਜਾ ਕਉ ਹਰਿ ਰੰਗੁ ਲਾਗੋ ਇਸੁ ਜੁਗ ਮਹਿ ਸੋ ਕਹੀਅਤ ਹੈ ਸੂਰਾ ॥ ਆਤਮ ਜਿਣੈ ਸਗਲ ਵਸਿ ਤਾ ਕੈ ਜਾ ਕਾ ਸਤਿਗੁਰੁ ਪੂਰਾ ॥ ਪੰਨਾਂ 679 ॥
ਸੂਰੇ ਏਹਿ ਨ ਆਖੀਅਹਿ ਅਹੰਕਾਰਿ ਮਰਹਿ ਦੁਖੁ ਪਾਵਹਿ ॥ ਅੰਧੇ ਆਪੁ ਨ ਪਛਾਣਨੀ ਦੂਜੈ ਪਚਿ ਜਾਵਹਿ ॥ ਅਤਿ ਕਰੋਧ ਸਿਉ ਲੂਝਦੇ ਅਗੈ ਪਿਛੈ ਦੁਖੁ ਪਾਵਹਿ ॥ ਹਰਿ ਜੀਉ ਅਹੰਕਾਰੁ ਨ ਭਾਵਈ ਵੇਦ ਕੂਕਿ ਸੁਣਾਵਹਿ ॥ ਅਹੰਕਾਰਿ ਮੁਏ ਸੇ ਵਿਗਤੀ ਗਏ ਮਰਿ ਜਨਮਹਿ ਫਿਰਿ ਆਵਹਿ ॥ ਪੰਨਾਂ 1089 ॥

ਹਉਮੈ, ਹੰਕਾਰ ਅਤੇ ਗੁੱਸੇ ਵਿਚ ਆ ਕੇ ਮਰਨ ਵਾਲੇ ਨੂੰ ਗੁਰਬਾਣੀ ਸੂਰਮਾਂ ਨਹੀਂ ਮੰਨਦੀ। ਕੀ ਭਿੰਡਰਾਂ ਵਾਲਾ ਇਨ੍ਹਾਂ ਤੋਂ ਮੁਕਤ ਸੀ ? ਇਸ ਵਾਰੇ ਕੋਈ ਬਹੁਤਾ ਦੱਸਣ ਦੀ ਲੋੜ ਨਹੀਂ। ਇਹ ਤਾਂ ਉਹ ਆਪ ਵੀ ਕਈ ਵਾਰੀ ਕਹਿੰਦਾ ਹੈ ਕਿ ਮੈਨੂੰ ਇਸ ਗੱਲ ਤੋਂ ਗੁੱਸਾ ਕਿਉਂ ਨਾ ਆਵੇ। ਜਿਨ੍ਹਾਂ ਨੇ ਉਸ ਦੀਆਂ ਟੇਪਾਂ ਸੁਣੀਆਂ ਹਨ ਉਹ ਸਭ ਜਾਣਦੇ ਹਨ।

ਇਹ ਤਾਂ ਸਭ ਨੂੰ ਹੀ ਪਤਾ ਹੈ ਕਿ ਭਿੰਡਰਾਂ ਵਾਲੇ ਜਥੇ ਅਤੇ ਭਾਈ ਰਣਧੀਰ ਸਿੰਘ ਦੇ ਅਖੰਡ ਕੀਰਤਨੀ ਜਥੇ ਦੀ ਆਪਸ ਵਿਚ ਦੂਸ਼ਣਬਾਜੀ ਅਤੇ ਖਹਿਬਾਜੀ 1978 ਤੋਂ ਹੀ ਚਲਦੀ ਆ ਰਹੀ ਸੀ। ਮੋਰਚੇ ਦੋਰਾਨ ਵੀ ਕਾਫੀ ਕੁੱਝ ਹੁੰਦਾ ਰਿਹਾ ਹੈ ਇਸ ਦੀ ਇੱਕ ਝਲਕ ਹੇਠਾਂ ਪੜ੍ਹੋ।

( ਇੱਕ ਇਸ਼ਤਿਹਾਰ ਜੋ 13 ਅਪਰੈਲ ਮੰਜੀ ਸਾਹਿਬ ਵੰਡਿਆ ਗਿਆ ਅਤੇ ਸੰਤ ਸਿਪਾਹੀ ਪੱਤਰ ਵਿਚ ਅਪ੍ਰੈਲ 1984 ਦੇ ਅੰਕ ਵਿਚ ਪੰਨਾਂ 42 ਤੇ ਛਪਿਆ )
ਬਬਰ ਖਾਲਸਾ ਭਿੰਡਰਾਂਵਾਲੇ ਤੋਂ ਜਵਾਬ ਮੰਗਦਾ ਹੈ?
ਬਬਰ ਖਾਲਸਾ ਨੇ ਅੱਜ ਦੇ ਅਖਬਾਰਾਂ ਵਿਚ ਭਾਈ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਉਸ ਬਿਆਨ ਦਾ ਸਖਤ ਨੋਟਿਸ ਲਿਆ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਜੋ ਪੰਜ ਆਦਮੀ ਗੁਰੂ ਨਾਨਕ ਨਿਵਾਸ ਗਏ ਸਨ, ਉਹ ਸਰਕਾਰ ਦੇ ਏਜੰਟ ਸਨ ਇਸ ਕਰਕੇ ਉਨ੍ਹਾਂ ਨੇ ਗੁਰੂ ਨਾਨਕ ਨਿਵਾਸ ਛੱਡਿਆ। ਇਸ ਸਬੰਧੀ ਬਬਰ ਖਾਲਸਾ ਨੇ ਭਿੰਡਰਾਂਵਾਲੇ ਤੋਂ ਹੇਠ ਲਿਖੇ ਸਵਾਲਾਂ ਦੇ ਜਵਾਬ ਮੰਗੇ ਹਨ।

ਕੀ 15 ਦਸੰਬਰ 1983 ਨੂੰ ਪੰਜ ਸਿੰਘ ਜੋ ਆਪਣੇ ਹੀ ਕਮਰਾ ਨੰ: 34 ਵਿਚ ਗਏ ਸਨ, ਉਨ੍ਹਾਂ ਪਾਸ ਕੋਈ ਹਥਿਆਰ ਸੀ? ਕੀ ਉਹ ਆਪਣੇ ਕਮਰਾ ਨੰ: 34 ਬਿਨਾਂ ਕਿਸੇ ਹੋਰ ਕਮਰੇ ਵਿਚ ਗਏ ਸਨ?
ਆਪਣੇ ਆਪ ਨੂੰ ਅਖੌਤੀ ਧਾਰਮਿਕ ਨੇਤਾ ਅਖਵਾਉਣ ਵਾਲਾ ਜੋ ਸਟੇਜਾਂ ਤੇ ਪਰਚਾਰ ਕਰਦਾ ਹੈ ਕਿ ਜੇਕਰ ਕੋਈ ਅੰਮ੍ਰਿਤਧਾਰੀ ਸਿੰਘ ਸ਼ਰਾਬ ਪੀਦਾ ਹੈ ਜਾਂ ਕਿਸੇ ਦੀ ਧੀ ਭੈਣ ਨੂੰ ਹੱਥ ਪਾਉਂਦਾ ਹੈ ਉਸ ਨੂੰ ਮਿੱਟੀ ਦਾ ਤੇਲ ਪਾ ਕੇ ਸਾੜ ਦੇਵੋ। ਪਰ ਜੇ ਕਰ ਉਸਦੇ ਆਪਣੇ ਹੀ ਆਦਮੀ ਸ਼੍ਰੀ ਹਰਿਮੰਦਰ ਸਾਹਿਬ ਦੀ ਪਾਵਨ ਹਦੂਦ ਅੰਦਰ ਸਰਾਂ ਦੇ ਕਮਰਾ ਨੰ: 171 ਵਿਚ ਸ਼ਰਾਬ ਪੀਂਦੇ ਫੜੇ ਜਾਣ ਤਾਂ ਉਹਨਾਂ ਨੂੰ ਸ੍ਰੀ ਅਕਾਲ ਤਖਤ ਤੋਂ ਆ ਕੇ ਛੁਡਾ ਲੈ ਜਾਣ। ਜੇਕਰ ਉਸ ਅਖੌਤੀ ਧਾਰਮਿਕ ਨੇਤਾ ਦਾ ਨਿੱਜੀ ਸੇਵਾਦਾਰ 26.9.83 ਨੂੰ ਕਿਸੇ ਦੀ ਲੜਕੀ ਜਬਰਦਸਤੀ ਚੁੱਕ ਕੇ ਕਮਰਾ ਨੰ: 107 ਵਿਚ ਲੈ ਜਾਵੇ ਤਾਂ ਲੋਕਾਂ ਦੀਆਂ ਧੀਆਂ ਭੈਣਾਂ ਦੀ ਰੱਖਿਆ ਕਰਨ ਦੀਆਂ ਫੜ੍ਹਾਂ ਮਾਰਨ ਵਾਲੇ ਲੈਫਟੀਨੈਂਟ ਕਮਰੇ ਦੇ ਜਿੰਦਰੇ ਤੋੜ ਕੇ ਆਪਣੇ ਸੇਵਾਦਾਰ ਨੂੰ ਛੁਡਵਾ ਕੇ ਲੈ ਜਾਣ ਤਾਂ ਜਵਾਬ ਦੇਵੇ ਕਿ ਉਸਨੇ ਸ਼ਰਾਬ ਪੀਣ ਵਾਲੇ ਨੂੰ ਮਿਟੀ ਦਾ ਤੇਲ ਪਾ ਕੇ ਕਿਉਂ ਨਹੀਂ ਸੀ ਸਾੜਿਆ ਅਤੇ ਕਿਸੇ ਦੀ ਇਜ਼ਤ ਲੁਟਣ ਵਾਲੇ ਨੂੰ ਗੋਲੀ ਕਿਉਂ ਨਹੀਂ ਮਾਰੀ ?
ਸਿੰਘਾਂ ਨੂੰ ਮੋਟਰ ਸਾਈਕਲ ਅਤੇ ਸ਼ਸਤਰ ਖਰੀਦ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰਤਾ ਕਾਇਮ ਰੱਖਣ ਦੀਆਂ ਡੀਂਗਾਂ ਮਾਰਨ ਵਾਲੇ ਤੋਂ ਸੰਗਤ ਪੁਛਦੀ ਹੈ ਕਿ ਉਹ ਚੰਦੋ ਕਲਾਂ ਤੋਂ ਗੁਰੂ ਸਾਹਿਬ ਦਾ ਸਰੂਪ ਛੱਡ ਕੇ ਗਿਦੜਾਂ ਵਾਂਗ ਕਿਉਂ ਭੱਜਿਆ? ਕੀ ਉਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰਤਾ ਕਾਇਮ ਰਹੀ ਸੀ?
ਸ਼ਹੀਦਾਂ ਦੇ ਬਦਲੇ ਲੈਣ ਦੀ ਗੱਲ ਕਰਨ ਵਾਲਾ ਦੱਸੇ ਕਿ ਉਹ 1978 ਵਿਚ ਵਿਸਾਖੀ ਵਾਲੇ ਦਿਨ ਅਰਦਾਸ ਕਰਕੇ ਕਿਉਂ ਪਿਛੇ ਹੱਟਿਆ?
ਕੀ ਸਰਕਾਰ ਦੀ ਮਿਲੀ ਭੁਗਤ ਨਾਲ ਰਜਿੰਦਰ ਸਿੰਘ ਮਹਿਤਾ, ਜਿਸ ਦੇ ਸਿਰ ਦਾ ਮੁਲ ਮੰਦਰ ਵਿਚ ਗਊ ਦੇ ਸਿਰ ਸਟੁਣ ਦੇ ਕੇਸ ਵਿਚੋਂ ਨਹੀਂ ਕਢਵਾਇਆ?
ਕੀ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕੁੱਝ ਅਹੁਦੇਦਾਰ ਸਮਗਲਿੰਗ ਨਹੀਂ ਕਰਦੇ? ਕੀ ਉਹਨਾਂ ਨੇ ਇੱਕ ਲੜਕੀ ਨੂੰ ਅਗਵਾ ਕਰਕੇ ਅਕਾਲ ਰੈਸਟ ਹਾਉਸ ਦੇ ਕਮਰਾ ਨੰ: 24/25 ਵਿਚ ਨਹੀਂ ਰੱਖਿਆ?
ਕੀ 18 ਜਨਵਰੀ 1984 ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅੰਮ੍ਰਿਤਪਾਨ ਕਰਨ ਗਏ ਸਿੰਘਾਂ ਨੂੰ ਉਸਦੇ ਬੰਦਿਆਂ ਨੇ ਅੰਮ੍ਰਿਤ ਪਾਨ ਕਰਨ ਤੋਂ ਨਹੀਂ ਰੋਕਿਆ?
ਕੀ ਸ੍ਰੀ ਅਕਾਲ ਤਖਤ ਸਾਹਿਬ ਦੀਆਂ ਪਰੰਪਰਾਵਾਂ ਦੀ ਉਲੰਘਣਾ ਕਰਕੇ ਹਰਮਿੰਦਰ ਸਿੰਘ ਸੰਧੂ ਦੇ ਠਾਕੇ ਦੀ ਅਰਦਾਸ ਨਹੀਂ ਕੀਤੀ ਗਈ?
ਜੇ ਇਹ ਅਖੌਤੀ ਧਾਰਮਿਕ ਲੀਡਰ ਸੱਚਾ ਹੈ ਤਾਂ ਇਨ੍ਹਾਂ ਕੁੱਝ ਸਵਾਲਾਂ ਦੇ ਜਵਾਬ ਦੇਵੇ। ਅਸੀਂ ਇਨ੍ਹਾਂ ਦੇ ਸਬੂਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਜਾਂ ਪੰਥਕ ਇਕਤਰਤਾ ਵਿਚ ਪੇਸ਼ ਕਰਨ ਨੂੰ ਤਿਆਰ ਹਾਂ।
ਇਸ ਵਿਚ ਕੀ ਸੱਚ ਤੇ ਕੀ ਝੂਠ ਹੈ ਇਹ ਤਾਂ ਜੋ ਉਸ ਸਮੇਂ ਉੱਥੇ ਰਹਿੰਦੇ ਸਨ ਉਹ ਹੀ ਦੱਸ ਸਕਦੇ ਹਨ। ਬਬਰ ਖਾਲਸਾ ਦੇ ਮੁਖੀ ਨੇ ਵੀ ਜੋ ਕੁਝ ਕੀਤਾ ਉਹ ਵੀ ਇਸ 5ਪੰਜਾਬੀ ਸਾਈਟ ਤੇ ਲੱਗ ਚੁੱਕਾ ਹੈ।
ਲਓ ਜੀ ਹੁਣ ਗੁਰਬਖਸ਼ ਸਿੰਘ ਕਾਲਾ ਅਫਗਾਨਾਂ ਦੀ ਆਪਣੇ ਹੱਥੀਂ ਲਿਖੀ ਚਿੱਠੀ ਪੜ੍ਹ ਲਓ ਤੇ ਕਰ ਲਓ ਦੁੱਧ ਤੇ ਪਾਣੀ ਵੱਖਰਾ।
ਤੇਰੇ ਭਰੋਸੈ ਪਿਆਰੇ, ਮੈ ਲਾਡ ਲਡਾਇਆ ।।
ਭੂਲਹਿ ਚੂਕਹਿ ਬਾਰਿਕ, ਤੂੰ ਹਰਿ ਪਿਤਾ ਮਾਇਆ ।। 1 ।। 51 ।।
ਘੁਰਬਅਕਸਹ ੰਨਿਗਹ।
1934 ਓਅਸਟ 33 ੳਵੲ।
ੜਅਨਚੋੁਵੲਰ।
ਧਅਟੲਦ- 19 ੰੲਪਟ 1997।
ਸੇਵਾ ਵਿਖੇ ਸਨਮਾਨ ਜੋਗ ਸ: ਪ੍ਰਕਾਸ਼ ਸਿੰਘ ਬਾਦਲ, ਮੁੱਖ ਮੰਤ੍ਰੀ ਪੰਜਾਬ ਸਰਕਾਰ ਚੰਡੀ ਗੜ੍ਹ, ਪੰਜਾਬ।
ਵਿਸ਼ਾ:--ਸੁਰੱਖਿਆ ਦੇ ਪ੍ਰਬੰਧ ਲਈ ਫ਼ਰਿਆਦ?
ਸਰਦਾਰ ਸਾਹਿਬ ਜੀਓ,
1- ਵਾਹਿਗੁਰੂ ਜੀ ਕਾ ਖ਼ਾਲਸਾ ।। ਵਾਹਿਗੁਰੂ ਜੀ ਕੀ ਫਤਹਿ ।।
ਦਾਸ ਜਨਵਰੀ 1984 ਵਿਚ ਕੈਨੇਡਾ ਆਉਣ ਤੋਂ ਪਹਿਲਾਂ ਅਗਸਤ 1983 ਤੋਂ ਦਸੰਬਰ 1983 ਤੱਕ ਬਾਬਾ ਜਰਨੈਲ ਸਿੰਘ ਜੀ ਦੇ ਕੋਲ ਸ੍ਰੀ ਗੁਰੂ ਨਾਨਕ ਨਿਵਾਸ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਰਿਹਾ ਸੀ। ਬਾਬਾ ਜੀ ਨਾਲ ਦਾਸ ਦਾ ਦਿਲੋਂ ਸਨੇਹ ਸੀ ਅਤੇ ਉਨ੍ਹਾਂ ਦਾ ਸਤਕਾਰ ਕਰਨ ਵਿਚ ਖ਼ੁਸ਼ੀ ਅਨੁਭਵ ਕਰਦਾ ਸਾਂ। ਮੁੜ ਸੀ ਹਰਿਮੰਦਰ ਸਾਹਿਬ ਤੋਂ ਅਰੰਭ ਹੋ ਕੇ ਸਾਰੇ ਪੰਜਾਬ ਵਿਚ ਅਤੇ ਫਿਰ ਦਿੱਲੀ ਤੋਂ ਅਰੰਭ ਹੋ ਕੇ ਲਗ-ਪਗ ਸਾਰੇ ਦੇਸ਼ ਵਿਚ ਵਰਤੇ ਭਾਣਿਆਂ ਦੀ ਦਰਦ ਭਰੀ ਵਿਥਿਆ ਪੜ੍ਹਦਾ ਰਹਿਣ ਤੇ ਚਿੰਤਾ ਲੱਗ ਗਈ ਕਿ ਦਸ ਗੁਰੂ ਸਾਹਿਬਾਨ ਦੀ 200 ਸਾਲ ਤੋਂ ਵੱਧ ਸਾਲ ਦੀ ਘਾਲਣਾ ਤੋਂ ਪ੍ਰਗਟੇ ਇਸ ਪੰਥ ਦੀ ਏਡੀ ਦੁਰ-ਦਸ਼ਾ ਅਤੇ ਢਹਿੰਦੀ ਕਲਾ ਦਾ ਕਾਰਨ ਕੀ ਹੋ ਸਕਦਾ ਹੈ? ਦਸ਼ਮੇਸ਼ ਜੀ ਦੇ ਇਸ ਬਚਨ ਵੱਲ ਧਿਆਨ ਗਿਆ:--

ਜਬ ਲਗ ਖ਼ਾਲਸਾ ਰਹੇ ਨਿਆਰਾ । ਤਬ ਲਗ ਤੇਜ ਦੀਆ ਮੈਂ ਸਾਰਾ ।
ਜਬ ਇਹ ਗਹੇ ਬਿੱਪ੍ਰਨ ਕੀ ਰੀਤ। ਮੈਂ ਨਾ ਕਰੋਂ ਇਨਕੀ ਪਰਤੀਤ ।
2- ਖ਼ਾਲਸੇ ਦਾ ਤੇਜ ਪ੍ਰਤਾਪ ਤਾਂ ਜੁੜਿਆ ਹੀ ਉਸ ਦੇ ਨਿਆਰੇ ਰਹਿਣ ਨਾਲ ਸੀ। ਤੇਜ ਪ੍ਰਤਾਪ ਜਾਣ ਦਾ ਸਿੱਧਾ ਅਰਥ ਏਹੀ ਹੈ ਕਿ ਅਸੀਂ ਨਿਆਰੇ ਨਹੀਂ ਰਹੇ। ਕਿਤੇ ਖ਼ਾਲਸਾ ਬਿੱਪ੍ਰਨ ਕੀ ਰੀਤ ਦਾ ਧਾਰਨੀ ਵੀ ਨਾ ਬਣ ਚੁੱਕਾ ਹੋਵੇ ? ਕਿਥੋਂ ਪਤਾ ਲੱਗੇ ਕਿ ਕਿਤੇ ਖ਼ਾਲਸਾ ਜੀ ਇਨ੍ਹਾਂ ਦੋਹਾਂ ਹੀ ਭਾਣਿਆਂ ਦਾ ਸਿ਼ਕਾਰ ਤਾਂ ਨਹੀਂ ਹੋ ਚੁੱਕਾ? ਇਸ ਚਿੰਤਾ ਦੀ ਨਵਿਰਤੀ ਕੇਵਲ ਸਤਿਗੁਰੂ ਗ੍ਰੰਥ ਸਾਹਿਬ ਜੀ ਦੇ ਗਿਆਨ ਤੋਂ ਹੀ ਹੋਣੀ ਸੀ। ਗੁਰਬਾਣੀ ਦੀ ਸੂਝ ਪ੍ਰਾਪਤ ਕਰਨ ਲਈ ਖੰਡੇ ਬਾਟੇ ਦੇ ਅੰਮ੍ਰਿਤ ਦਾ ਧਾਰਨੀ ਬਣਨਾ ਜ਼ਰੂਰੀ ਮੰਨ ਕੇ ਅੰਮ੍ਰਿਤ ਪਾਨ ਕੀਤਾ। ਸਾਹਿਬ ਸਿੰਘ ਜੀ ਅਤੇ 4/5 ਹੋਰ ਗੁਰਮੁਖ ਵਿਦਵਾਨਾ ਦੇ ਲਿਖੇ ਗੁਰੂ ਬਾਣੀ ਦੇ ਟੀਕੇ ਲੈ ਕੇ ਰਾਤ ਦਿਨ ਸ਼ਬਦ ਵਿਚਾਰ ਵਿਚ ਲੀਨ ਹੋ ਗਿਆ। ਗੁਰਬਾਣੀ ਦੀ ਸਮਝ ਆਈ ਤਾਂ ਸਾਧ-ਡੇਰੇ ਖ਼ਾਸ ਤੌਰ ਤੇ ਉਹੀ ਭਿੰਡਰਾਂ ਵਾਲੇ ਜਿਨ੍ਹਾਂ ਦਾ ਦਾਸ ਸ਼ਰਧਾਲੂ ਸੀ, ਸਿਖੀ ਦੇ ਸਭ ਤੋਂ ਵਡੇ ਵੈਰੀ ਹੋ ਦਿੱਸੇ।

3- ਮਨੁੱਖਾ ਦੇਹ ਨੂੰ ਸਤਿਗੁਰਾਂ ਨੇ ਪਰਮਾਤਮਾ ਦਾ ਘਰ ਅਥਵਾ ਹਰਿ-ਮੰਦਰ ਫ਼ੁਰਮਾਨ ਕੀਤਾ ਹੈ। ਗੁਰਮਤਿ ਦਾ ਵੈਰ ਕਿਸੇ ਪਾਪੀ ਨਾਲ ਨਹੀਂ ਸਗੋਂ ਪਾਪ ਨਾਲ ਹੈ। ਗੁਰੂ ਨਾਨਕ ਦੇਵ ਜੀ ਕਿਸੇ ਪ੍ਰਭੂ-ਭਗਤ ਦੇ ਘਰ ਮਗਰੋਂ ਪੁੱਜੇ ਹੋਣਗੇ ਪਹਿਲਾਂ ਜਾਦੂ ਟੂਣਿਆਂ ਦੇ ਭਰਮੀਆਂ ਕੋਲ, ਆਦਮ ਖੋਰ ਅਤੇ ਠੱਗ ਦੁਸ਼ਤਾਂ ਕੋਲ ਪਹਿਲਾਂ ਪੁੱਜਦੇ ਰਹੇ। ਸਭਨਾ ਨੂੰ ਮਨੁੱਖਤਾ ਦੇ ਸੇਵਕ ਬਣਾਇਆ। ਕਿਸੇ ਨੂੰ ਮਾਰਿਆ ਨਹੀਂ ਸਗੋਂ ਤਾਰਿਆ। ਦਸ਼ਮੇਸ਼ ਜੀ ਕਦੇ ਕਿਸੇ ਅਜੇਹੇ ਵੈਰੀ ਤੇ ਵੀ ਵਾਰ ਕਰਨ ਦੀ ਪਹਿਲ ਕਦੇ ਨਹੀਂ ਸਨ ਕਰਦੇ ਜਿਹੜਾ ਉਨ੍ਹਾਂ ਦੀ ਜਾਨ ਦਾ ਵੈਰੀ ਬਣ ਕੇ ਆਇਆ ਸੀ। ਸਗੋਂ ਥੱਕੇ ਹਾਰੇ ਜ਼ਖ਼ਮੀ ਵੈਰੀਆਂ ਨੂੰ ਠੰਡਾ ਜਲ ਪਿਲਾਉਣ ਦੀ ਸੇਵਾ ਕਰਨ ਦੇ ਨਾਲ ਉਨ੍ਹਾਂ ਦੇ ਜ਼ਖ਼ਮਾਂ ਦੀ ਪੀੜ ਬੰਦ ਕਰਕੇ ਠੰਡ ਵਰਤਾਉਣ ਵਾਲੀ ਮਰਹਮ ਵੀ ਦਿੱਤੀ। ਗੁਰਮਤਿ ਵਿਚ ਨਿਰਵੈਰਤਾ, ਖਿਮਾ, ਦੀਨ-ਦੁਖੀ ਦੀ ਰਖਿਆ ਲਈ ਪੁਰਜਾ ਪੁਰਜਾ ਹੋ ਕੇ ਕਟ ਮਰਨਾ, ਵੰਡ ਛਕਣਾ, ਸਰਬੱਤ ਦੇ ਭਲੇ ਦੀ ਲੋਚਣਾ ਕਰਨੀ, ਅਥਵਾ ਸਿਧਾਂਤਕ ਲੜਾਈ ਸਮੇ ਗਿਆਨ ਖ਼ੜਗ ਦੀ ਵਰਤੋਂ ਦਾ ਉਪਦੇਸ਼ ਪ੍ਰਧਾਨ ਗੁਣ ਨਜ਼ਰ ਆਏ। ਬਾਬੇ ਜਰਨੈਲ ਸਿੰਘ ਜੀ ਵਲੋਂ ਚਲਾਏ ਸੰਘਰਸ਼ ਨੇ ਇਨ੍ਹਾਂ ਸਾਰੇ ਗੁਣਾ ਨੂੰ ਬੁਰੀ ਤਰ੍ਹਾਂ ਮਿੱਟੀ ਵਿਚ ਰੋਲ ਦਿੱਤਾ ਹੋਇਆ ਸੀ। 30 ਨਵੰਬਰ 1988 ਨੂੰ ਉਸ ਸਮੇ ਦੇ ਸ੍ਰੀ ਅਕਾਲਤਖ਼ਤ ਸਾਹਿਬ ਦੇ ਜਥੇਦਾਰ ਪ੍ਰਫ਼ੈਸਰ ਦਰਸ਼ਨ ਸਿੰਘ ਜੀ ਨੂੰ ਚਿਠੀ ਲਿਖੀ ਜਿਸ ਵਿਚ ਬਾਬਾ ਜਰਨੈਲ ਸਿੰਘ ਵਲੋਂ ਚਲ ਰਹੇ ਸੰਘਰਸ਼ ਨੂੰ ਗੁਰਮਤਿ ਵਿਰੋਧੀ ਅਤੇ ਅਰਥਹੀਨ ਹੀ ਨਹੀਂ ਸਗੋਂ ਪੰਥ ਲਈ ਹਾਨੀ ਕਾਰਕ ਲਿਖਿਆ। ਜਦ ਉਧਰੋਂ ਕੋਈ ਜਵਾਬ ਨਾ ਆਇਆ ਤਾਂ ਉਸ ਚਿੱਠੀ ਨੂੰ ਮਾਰਚ 1995 ਵਿਚ ਛਪਣ ਵਾਲੀ ਆਪਣੀ ਪਹਿਲੀ ਪੁਸਤਕ-ਬਿੱਪ੍ਰਨ ਕੀ ਰੀਤ ਤੋਂ ਸੱਚ ਦਾ ਮਾਰਗ ਂ ਵਿਚ ਛਾਪ ਦਿੱਤਾ ਜੋ ਪੁਸਤਕ ਦੇ 228 ਸਫ਼ੇ ਤੋਂ 246 ਸਫ਼ੇ ਤੱਕ ਹੈ।

4- ਜਿਨ੍ਹਾਂ ਕਾਰਨਾ ਕਰਕੇ ਮਨ ਨੇ ਅਜੇਹਾ ਪੱਲਟਾ ਖਾਧਾ ਉਹ ਸਾਰਾ ਵਿਸਥਾਰ ਲਿਖ ਕੇ ਮਿਤੀ 10 ਦਸੰਬਰ 1992 ਨੂੰ ਮਹਿਤੇ ਅਤੇ ਭਿੰਡਰਾਂ, ਦੋਹੀ ਥਾਈਂ ਚਿੱਠੀਆਂ ਲਿਖੀਆਂ। ਨਿਮਰਤਾ ਨਾਲ ਮੰਗ ਕੀਤੀ ਕਿ ਜੇ ਦਾਸ ਦੀ ਮਤ ਗ਼ਲਤੀ ਤੇ ਹੈ ਤਾਂ ਠੀਕ ਗੁਰਮਤਿ-ਸੇਧ ਲਿਖ ਭੇਜੀਆਂ ਜਾਣ । ਦੋ ਵਾਰੀ ਫ਼ੇਰ ਬੇਨਤੀ ਪੱਤਰ ਲਿਖੇ, ਪਰ ਕਿਤੋਂ ਕੋਈ ਉਤਰ ਨਾ ਆਇਆ। ਆਖ਼ਰੀ ਚਿੱਠੀ 22 ਅਕਤੂਬਰ 1993 ਨੂੰ ਲਿਖੀ। ਆਖ਼ਰ ਪੰਥ ਦੀ ਜਾਣਕਾਰੀ ਲਈ ਉਹ ਚਿੱਠੀ ਅਗਸਤ 1997 ਨੂੰ ਛਪੀ ਪੁਸਤਕ ਂ ਮਾਸ ਮਾਸ ਕਰਿ ਮੂਰਖ ਝਗੜੇ ਂ-- ਵਿਚ ਛਾਪ ਦਿੱਤੀ। ਪੁਸਤਕ ਵਿਚ ਛਪੀ ਚਿੱਠੀ 252 ਸਫ਼ੇ ਤੋਂ ਅਰੰਭ ਹੋ ਕੇ 336 ਸਫ਼ੇ ਤਕ ਹੈ। ਇਸ ਵਿਚ ਸੰਤ ਗਿਆਨੀ ਗੁਰਬਚਨ ਸਿੰਘ ਜੀ ਵਲੋਂ ਛਪੀ ਗੁਰਮਤਿ ਰਹਿਤ ਮਰਯਾਦਾ ਪੁਸਤਕ ਦੀ ਗੁਰਬਾਣੀ ਦੀ ਕਸਵੱਟੀ ਤੇ ਪਰਖ ਅਨੁਸਾਰ ਕਰੜੀ ਆਲੋਚਣਾ ਕੀਤੀ ਹੋਈ ਹੈ। ਖ਼ਾਸ ਕਰਕੇ ਜਿਹੜਾ ਉਨ੍ਹਾਂ ਨੇ ਲਿਖਿਆ ਹੋਇਆ ਹੈ ਕਿ--ਂ ਅੰਮਿਰਤ ਛਕਣ ਕਰਕੇ ਪਿਛਲੇ ਜਨਮਾਂ ਦੇ ਸਾਰੇ ਪਾਪ ਬਖ਼ਸ਼ੇ ਜਾਂਦੇ ਹਨ। ਸਤਿਗੁਰੂ ਸਾਹਿਬ ਜੀ ਬਖ਼ਸ਼ ਦਿੰਦੇ ਹਨ। ਸਤਿਗੁਰਾਂ ਦਾ ਹੁਕਮ ਹੈ ਇਕ ਵਾਰ ਵੀ ਜਿਸ ਦੇ ਮੁਖ ਅੰਮ੍ਰਿਤ ਪੈ ਗਿਆ ਫਿਰ ਭਾਵੇਂ ਗ਼ਲਤੀਆਂ ਹੋਣ ਕਰਕੇ ਮੁਕਤ ਨਾ ਹੋ ਸਕੇ ਪਰ ਦਸ ਹਜ਼ਾਰ ਵਰ੍ਹੇ ਅਸੀਂ ਨਰਕਾਂ ਵਿਚ ਨਹੀਂ ਪੈਣ ਦਿਆਂਗੇ। ਵਾਰ ਵਾਰ ਸਿੱਖਾਂ ਦੇ ਘਰਾਂ ਵਿਚ ਜਨਮ ਦਿਆਂਗੇ। ਕਦੇ ਤਾਂ ਰਹਿਤ ਰੱਖਕੇ ਮੁਕਤ ਹੋਵੇਗਾ ਂ {ਗੁਰਮਤਿ ਰਹਿਤ ਮਰਯਾਦਾ ਸਫ਼ਾ 100 ਅਤੇ ਗੁਰਬਾਣੀ ਪਾਠ ਦਰਸ਼ਨ-ਸਫ਼ਾ 88} ਇਸ ਨੂੰ ਦਾਸ ਨੇ ਗੁਰਮਤਿ ਵਿਰੋਧੀ ਅਤੇ ਮਨੁੱਖਤਾ ਲਈ ਸਖ਼ਤ ਖ਼ਤਰਨਾਕ ਮੰਨਿਆ। ਇਸ ਦਾ ਸਿੱਧਾ ਅਸਰ ਜੋ ਅਗਿਆਨੀ ਨੌਜਵਾਨ ਕਬੂਲਦਾ ਹੈ ਉਹ ਏਹੀ ਹੈ ਕਿ ਇੱਕ ਵਾਰੀ ਅੰਮ੍ਰਿਤ ਦਾ ਘੁੱਟ ਪੀ ਲਉ ਫਿਰ ਜਿੰਨੇ ਮਰਜ਼ੀ ਹੈ ਉਪੱਦਰ ਕਰੀ ਜਾਉ ਦਸ਼ਮੇਸ਼ ਜੀ ਮੁੜ ਮੁੜ ਸਿੱਖਾਂ ਦੇ ਘਰ ਹੀ ਜਨਮ ਦੇਂਦੇ ਰਹਿਣਗੇ।

5- ਦਾਸ ਵਲੋਂ ਲਿਖੀਆਂ ਪੁਸਤਕਾਂ ਦਾ ਅਸਰ ਲੋਕਾਂ ਨੇ ਏਨਾ ਕਬੂਲਿਆ ਕਿ ਦਾਸ ਕੋਲ ਪ੍ਰਸੰਸਾ ਦੀਆਂ ਚਿਠੀਆਂ ਦਾ ਢੇਰ ਲੱਗ ਗਿਆ। ਜਿਹੜੇ ਸਿੰਘ ਉਸ ਕਸੂਤੇ ਸੰਘਰਸ਼ ਵਿਚ ਕੈਦਾਂ ਕੱਟਦੇ ਰਹੇ ਸਨ ਉਨ੍ਹਾਂ ਨੇ ਵੀ ਮੰਨਿਆਂ ਕਿ, ਉਹ ਗ਼ਲਤੀ ਵਿਚ ਸਨ। ਜਦ ਸਤਿਗੁਰਾਂ ਨੇ ਮਨੁਖਾ ਦੇਹ ਨੂੰ ਹਰਿ ਮੰਦਰ ਕਿਹਾ ਹੈ ਤਾਂ ਅਸਾਂ ਅਜੇਹੇ ਹਰ ਮੰਦਰ ਢਾਉਂਦੇ ਰਹਿਣ (ਮੁਨੁੱਖਾਂ ਨੂੰ ਕਤਲ ਕਰਨ) ਵਿਚ ਬੜੇ ਸਖ਼ਤ ਪਾਪ ਕੀਤੇ ਹਨ। ਪੁਸਤਕਾਂ ਦੀ ਦੂਜੀ ਐਡੀਸ਼ਨ ਛਪ ਰਹੀ ਹੈ। ਬੜੀ ਛੇਤੀ , ਇੰਗਲੈਂਡ, ਜਰਮਨੀ, ਆਸਟ੍ਰੇਲੀਆ, ਅਮਰੀਕਾ, ਕੈਨੈਡਾ, ਸਿੰਘਾ ਪੁਰ, ਡੁਬੱਈ ਆਦਿ ਸਾਰੇ ਸੰਸਾਰ ਦੇ ਦੇਸ਼ਾਂ ਵਿਚ ਇਹ ਪੁਸਤਕਾਂ ਪੁੱਜਣੀਆਂ ਸ਼ੁਰੂ ਹੋ ਜਾਣਗੀਆਾਂ। ਅੱਜ ਤਾਈਂ ਜਿੱਥੇ ਵੀ ਇਹ ਪੁਸਤਕਾਂ ਗਈਆਂ, ਹਰ ਪਾਸਿਉਂ ਬੜਾ ਹੀ ਸੁਖਾਵਾਂ ਹੁੰਗਾਰਾ ਆਇਆ।

6- ਦਾਸ ਨੇ ਸ੍ਰੀ ਅੰਮ੍ਰਿਤਸਰ ਵਿਚ ਂੋ ਪਰੋਾਟਿ ਨੋ ਲੋਸਸ ਦੇ ਸਿਧਾਂਤ ਤੇ ਸੋਸਾੋੲਟੀ ਰਜਿਸਟਰ ਕਰਵਾਈ ਹੈ ਜਿੰਨ੍ਹਾਂ ਨੇ ਦਾਸ ਵੋਂ ਲਿਖੀਆਂ ਗਈਆਂ ਪੁਸਤਕਾਂ ਦੀ ਛਪਾਈ ਦੀ ਅਤੇ ਸੰਸਾਰ ਵਿਚ ਵੰਡਣ ਦੀ ਸੇਵਾ ਕਰਨੀ ਹੈ। ਦਸ ਹਜ਼ਾਰ ਡਾਲਰ ਅਤੇ ਸਾਰੀਆਂ ਪੁਸਤਕਾਂ ਸੁਸਾਇਟੀ ਨੂੰ ਭੇਟਾ ਕਰ ਰਿਹਾ ਹੈ। ਇਹ ਸਾਰੀ ਕਾਰਵਾਈ ਤੁਹਾਡੇ ਪ੍ਰਾਂਤ ਦੀਆਂ ਅਖਬਾਰਾਂ ਵਿਚ ਵੀ ਛੱਪ ਚੁੱਕੀ ਹੈ। ਪੁਸਤਕਾਂ ਦੇ ਕਾਰਨ ਡੇਰਾਵਾਦ ਦੇ ਪ੍ਰਭਾਵ ਨੂੰ ਆਮ ਕਰਕੇ ਅਤੇ ਭਿੰਡਰਾਂ ਵਾਲਿਆਂ ਦੇ ਡੇਰੇ ਨੂੰ ਖ਼ਾਸ ਤੌਰ ਤੇ ਹਾਨੀ ਪੁੱਜ ਰਹੀ ਹੈ। ਕਲ੍ਹ ਮਿਤੀ 18 ਸਤੰਬਰ 1997 ਸ਼ਾਮੀ ਦਾਸ ਨੂੰ ਇੱਕ ਬੜੇ ਸ਼ਰਧਾਲੂ ਗੁਰਮੁਖਿ ਪਿਆਰੇ (ਜਿਸ ਨੇ ਦਾਸ ਦੀਆਂ ਲਿਖੀਆਂ ਪੁਸਤਕਾਂ ਪੜ੍ਹੀਆਂ ਹੋਈਆਂ ਸਨ), ਦਾ ਦਾਸ ਨੂੰ ਨੀਊਯਾਰਕ ਤੋਂ ਫੋਨ ਆਇਆ ਕਿ ਮਹਿਤੇ ਦੀ ਟਕਸਾਲ ਦਾ ਮੁਖੀ ਠਾਕਰ ਸਿੰਘ ਆਇਆ ਹੋਇਆ ਹੈ ਅਤੇ ਉਹ ਦਾਸ (ਗੁਰਬਖ਼ਸ਼ ਸਿੰਘ) ਦੀ ਜਾਨ ਲੈਣ ਲਈ ਜਥਾ ਤਆਰ ਕਰੀ ਬੈਠਾ ਹੈ। ਇਹ ਸ਼ੰਕਾ ਵੀ ਪਰਗਤ ਕੀਤਾ ਕਿ ਭਿੰਡਰਾ ਵਾਲਿਆਂ ਦਾ ਜਥਾ ਦਾਸ ਦੇ ਪ੍ਰਵਾਰ ਦਾ ਵੀ ਕੋਈ ਨੁਕਸਾਨ ਕਰ ਸਕਦਾ ਹੈ। ਅਜੇਹੇ ਫ਼ਸਾਦੀ ਟੋਲੇ ਨੂੰ ਵਿਦੇਸ਼ਾਂ ਦੇ ਵਿਜ਼ੇ ਮਿਲਣੇ ਬੰਦ ਕਰਵਾਉਣ ਦੇ ਨਾਲ ਮਹਿਤੇ ਵਾਲਿਆਂ ਨੂੰ ਸਖ਼ਤ ਤਾੜਨਾ ਕਰਵਾਈ ਜਾਵੇ। ਤਾਂ ਜੋ ਉਨ੍ਹਾਂ ਨੂੰ ਪਤਾ ਲੱਗ ਜਾਵੇ ਕਿ ਉਨ੍ਹਾਂ ਦੀ ਸਕੀਮ ਨੰਗੀ ਹੋ ਚੁੱਕੀ ਹੈ ਅਤੇ ਦਾਸ (ਗੁਰਬਖ਼ਸ਼ ਸਿੰਘ) ਦਾ ਅਥਵਾ ਅੰਮ੍ਰਿਤਸਰ ਵੱਸਦੇ ਦਾਸ ਦੇ ਪਰਵਾਰ ਦੇ ਕਿਸੇ ਜੀਅ ਦਾ ਜੇ ਕੋਈ ਨੁਕਸਾਨ ਹੋਇਆ ਤਾਂ ੰਿਭਡਰਾਂ ਵਾਲਿਆਂ ਨੂੰ ਦੋਸ਼ੀ ਮੰਨਿਆ ਜਾਵੇਗਾ।
7- ਜਿਨ੍ਹਾਂ ਗੁਰਮੁਖਾਂ ਨੇ ਦਾਸ ਨੂੰ ਸੂਚੇਤ ਕਰਨ ਦਾ ਉਪਕਾਰ ਕੀਤਾ ਹੈ ਉਨ੍ਹਾਂ ਵਿਚੋਂ ਇੱਕ ਇੰਗਲੈਂਡ ਦਾ ਹੈ ਅਤੇ ਇੱਕ ਨੀਊਯਾਰਕ ਅਮਰੀਕਾ ਦਾ ਹੈ। ਨਾਮ ਅਤੇ ਪਤੇ ਇਸ ਕਰਕੇ ਨਹੀਂ ਲਿਖ ਰਿਹਾ ਕਿਉਂਕਿ ਦਫ਼ਤਰਾਂ ਵਿਚੋਂ ਆਮ ਤੌਰ ਤੇ ਕਈ ਭੇਤ ਬਾਹਰ ਨਿਕਲ ਜਾਂਾਇਆ ਕਰਦੇ ਹਨ। ਜੇ ਆਪ ਜੀ ਚਾਹੋਗੇ ਤਾਂ ਆਪ ਜੀ ਨੂੰ ਉਨ੍ਹਾਂ ਦੇ ਫੌਨ ਅਤੇ ਨਾਮ ਪਤੇ, ਪਹੁੰਚ ਸਕਦੇ ਹਨ। ਕਿਰਪਾ ਸਹਿਤ ਮਹਿਤੇ ਵਾਲਿਆਂ ਨੂੰ ਛੇਤੀ ਕਰੜੀ ੱਅਰਨਨਿਗ ਜਾਂ ਹੋੁਰ ਲੋੜੀਂਦੇ ਫਰੲਵੲਨਟਵਿੲ ੰੲਅਸੁਰੲਸ ਕੀਤੇ ਜਾਣੇ ਅੱਤ ਜ਼ਰੂਰੀ ਹਨ।
8- ਦੋਵੇਂ ਪੁਸਤਕਾਂ--ਬਿੱਪ੍ਰਨ ਕੀ ਰੀਤ ਤੋਂ ਸੱਚ ਦਾ ਮਾਰਗਂ ਅਤੇ ਂ ਮਾਸੁ ਮਾਸੁ ਕਰਿ ਮੂਰਖ ਝਗੜ੍ਰੈਂ-- ਗੁਰਮਤਿ ਦਾ ਸਹੀ ਪੱਖ ਸਮਝ ਕੇ ਕਈ ਤਰ੍ਹਾਂ ਦੇ ਭਰਮ ਭੁਲੇਖੇ ਦੂਰ ਕਰਕੇ ਸੱਚਾ ਗੁਰਸਿੱਖ ਬਣਨ ਲਈ ਚਾਨਣ ਮੁਨਾਰਾ ਹਨ। ਬੜੇ ਸੁਚੱਜੇ ਢੰਗ ਨਾਲ ਗੁਰਮਤਿ ਨੂੰ ਉਜਾਗਰ ਕਰਕੇ ਗੁਰਸਿੱਖ ਨੂੰ ਸੱਚਾ ਸਿੱਖ ਬਣਨ ਦਾ ਅਤੇ ਬਿੱਪ੍ਰ ਤੋਂ ਬਚੇ ਰਹਿਣ ਦਾ ਉਪਦੇਸ਼ ਹੈ। ਪੁਸਤਕ ਦੀ ਹਰ ਗੱਲ ਗੁਰਮਤਿ ਦੇ ਅਨਕੂਲ ਹੈ। ਭਿੰਡਰਾਂ ਵਾਲਿਆਂ ਨੂੰ ਲਿਖੀ ਚਿੱਠੀ ਆਪ ਪੜ੍ਹ ਕੇ ਵੇਖੋ ਉਨ੍ਹਾਂ ਨੇ ਟਕਸਾਲੀ ਸਿਖਿਆ ਦੇਣ ਦੇ ਪਰਦੇ ਵਿਚ ਲੋਕਾਂ ਨੂੰ ਕਿਹੋ ਜਿਹੇ ਭਰਮਾਂ ਵਿਚ ਫ਼ਸਾਇਆ ਹੈ। ਭੁੱਲ ਚੁੱਕ ਦੀ ਖਿਮਾ। ਗੁਰਮਤਿ ਅਨੁਸਾਰ ਜੀਵਨ ਬਤੀਤ ਕਰ ਰਹੇ ਗੁਰਮੁਖਾਂ ਦੀ ਚਰਨਧੂੜ--

ਦਾਸਰਾ ਗੁਰਬਖ਼ਸ਼ ਸਿੰਘ
ਲੇਖਕ ਪੁਸਤਕ-ਬਿੱਪ੍ਰਨ ਕੀ ਰੀਤ ਤੋਂ ਸੱਚ ਦਾ ਮਾਰਗ ਂ ਅਤੇ
ਮਾਸੁ ਮਾਸੁ ਕਰਿ ਮੂਰਖੁ ਝਗੜੈ ਂ
1। ਛੋਪੇ ਟੋ ੰਰ।ਫੁਰਅਨਚਹਅਨਦ ਜ ਿਧੋਗਰਅ ਧਰਿੲਚਟੋਰ ਘਰਨੲਰਅਲ ੋਾ ਫੋਲਚਿੲ ਛਹਅਨਦਗਿਅਰਹ ਫੁਨਜਅਬ।
2। ਠੋ ਟਹੲ ਫਰੲਸਦਿੲਨਟ ੰਰ ਿੳਕ;ਲ ੰਅਹ;ਅ ਿਫੁਲਟਲ ਿਘਹਅਰ ੳਮਰਟਿ ੰਅਰ।


--------------------------------------------------------------------------------


ੴ ਸਤਿਗੁਰ ਪ੍ਰਸਾਦਿ ॥

ਨਾਨਕ ਬੇੜੀ ਸਚ ਕੀ ਤਰੀਐ ਗੁਰ ਵੀਚਾਰਿ ॥ ਇਕਿ ਆਵਹਿ ਇਕਿ ਜਾਵਹੀ,
ਪੂਰਿ ਭਰੇ ਅਹੰਕਾਰਿ ॥ ਮਨਹਠਿ ਮਤੀ ਬੂਡੀਐ ਗੁਰਮੁਖਿ ਸਚੁ ਸੁ ਤਾਰਿ ॥1॥
ਗੁਰਮੁਖ ਮੱਖਣ ਸਿੰਘ ਜੀਓ ! ਦਸੰਬਰ 22 - 2001
ਵਾਹਿਗੁਰੂ ਜੀ ਕਾ ਖ਼ਾਲਸਾ ॥ ਵਹਿਗੁਰੂ ਜੀ ਕੀ ਫ਼ਤਹਿ ॥
ਭਿੰਡਰਾਂ ਵਾਲੇ ਜਥੇ ਵਲੋਂ ਪੁਜੀਆਂ ਧਮਕੀਆਂ ਦੇ ਬਾਰੇ ਦਾਸ ਨੇ ਬੇਨਤੀ ਪੱਤਰ ਬਾਦਲ ਸਾਹਿਬ ਨੂੰ ਲਿਖਿਆ ਸੀ ਉਹ ਭੇਜ ਰਿਹਾ ਹਾਂ। ਬਾਬਾ ਜਰਨੈਲ ਸਿੰਘ ਜੀ ਦੇ ਨਾਲ (ਮਾਰਚ 1983 ਤੋਂ 31 ਦਸੰਬਰ 1983 ਤੱਕ) ਗੁਰੂ ਨਾਨਕ ਨਿਵਾਸ ਵਿਖੇ ਅਤੇ ਕੁਝ ਦਿਨ ਸ਼੍ਰੀ ਅਕਾਲਤਖ਼ਤ ਸਾਹਿਬ ਵਿਖੇ ਉਨਾਂ ਦੇ ਇਤਬਾਰੀ ਸਾਥੀ ਵਜੋ ਰਿਹਾ ਸੀ ਅਤੇ ਉਨ੍ਹਾਂ ਦੇ ਹੀ ਕਹਿਣ ਤੇ ਪਾਸਪੋਰਟ ਲਈ ਅਰਜ਼ੀ ਪਾਈ ਉਨਾਂ ਦੇ ਕਹਿਣ ਤੇ ਹੀ ਸਿਰਲੱਥ ਸੂਰਮਾ ਸੁਰਿੰਦਰ ਸਿੰਘ ਸੋਢੀ ਅਤੇ ਭਾਈ ਲਾਭ ਸਿੰਘ ਦਾਸ ਨੂੰ ਕਨੇਡਾ ਪੁੱਜਣ ਲਈ ਗੱਡੀ ਚਾੜ੍ਹਨ ਵੀ ਆਏ ਸਨ। ਫਿਰ ਹਰਿਮੰਦਰ ਸਾਹਿਬ ਤੇ ਹਮਲੇ ਵਾਲਾ ਭਾਣਾ ਵਰਤ ਗਿਆ ਤਾਂ ਦਾਸ ਦੇ ਵਾਰੰਟ ਨਿਕਲ ਆਏ 38 ਸਾਲ ਦੀ ਨੌਕਰੀ ਤੋਂ ਮਿਲੀ ਪੈਨਸ਼ਨ ਜ਼ਬਤ ਹੋ ਗਈ ਜਾਇਦਾਦ ਵੀ ਦਾਸ ਕੋਲ ਨਾ ਰਹੀ ॥ ਪੰਥ ਦੇ ਨੌਨਿਹਾਲਾਂ ਦਾ ਕਤਲੇਆਮ ਸੁਣ ਸੁਣ ਅਜਿੱਤ ਖ਼ਾਲਸਾ ਜੀ ਦੀ ਏਡੀ ਹੇਠੀ ਦਾ ਕੀ ਕਾਰਨ ਹੈ। ਦਸ਼ਮੇਸ਼ ਜੀ ਦੇ ਇਨ੍ਹਾਂ ਬਚਨਾ ਤੋਂ--ਜਬਲੱਗ ਖ਼ਾਲਸਾ ਰਹੇ ਨਿਅਰਾ ਤੱਬ ਲਗ ਤੇਜ ਦੀਆ ਮੈ ਸਾਰਾ ॥ ਸਿੱਧੀ ਗੱਲ ਹੈ ਕੇ ਜੇ ਅਸੀਂ ਨਿਆਰੇ ਰਹਿੰਦੇ ਤਾਂ ਤੇਜ ਪ੍ਰਤਾਪ ਕਦੇ ਨਹੀਂ ਸੀ ਜਾਣਾ। ਯਕੀਨ ਬਣ ਗਿਆ ਕਿ ਅਸੀਂ ਨਿਆਰੇ ਨਹੀਂ ਰਹੇ ਹੋਏ। ਫਿਰ ਅਗਲੀ ਪੰਗਤੀ-"ਜਬ ਇਹ ਗਹੇ ਬਿੱਪ੍ਰਨ ਕੀ ਰੀਤ ਮੈ ਨਾ ਕਰੋਂ ਇਨ ਕੀ ਪਰਤੀਤ"। ਕਿਤੇ ਅਸੀ ਬਿੱਪ੍ਰੱਨ ਕੀ ਰੀਤ ਨਾਲ ਜੁੜ ਦਸ਼ਮੇਸ਼ ਜੀ ਦੀਆਂ ਨਜ਼ਰਾਂ ਵਿਚ ਬੇਪ੍ਰਤੀਤੇ ਵੀ ਤਾਂ ਬਣ ਚੁੱਕੇ? ਇਸ ਸ਼ੰਕੇ ਦਾ ਸਹੀ ਸਮਾਧਾਨ ਸਤਗਿੁਰੂ ਗ੍ਰੰਥ ਸਾੁਹਬ-ਰੂਪ ਹਾਜ਼ਰਾ ਹਜ਼ੂਰ ਸਤਿਗੁਰੂ ਨਾਨਕ ਸਾਹਿਬ ਜੀ ਤੋਂ ਹੀ ਪ੍ਰਾਪਤ ਹੋਣਾ ਸੀ। । ਗੁਰੂ ਬਾਣੀ ਸਮਝਣ ਵਿਚ ਰਾਤ ਦਿਨ ਇਕ ਕਰ ਦਿੱਤਾ । 1984 ਤੋਂ 1992 ਤੱਕ ਦੀ ਕਰੜੀ ਮਿਹਨਤ ਤੋਂ ਦਾਤਾਰ ਜੀ ਨੇ ਗੁਰੂਬਾਣੀ ਗਿਆਨ ਦਾ ਭੰਡਾਰਾ ਬਖ਼ਸ਼ਸ਼ ਕਰ ਦਿਤਾ। ਸਮਝ ਆਈ ਕਿ ਪੰਥ ਵਿਚ ਬਹੁਤੀ ਬ੍ਰਾਹਮਣੀ ਰੀਤ ਤਾਂ ਵਾੜ ਹੀ ਇਹ ਡੇਰਾਦਾਰ ਸਾਧ ਸੰਤ ਰਹੇ ਹਨ। ਭਿੰਡਰਾਂ ਵਾਲੇ ਉਧਰ ਵੀ ਮੋਹਰਲੀ ਕਤਾਰ ਵਿਚ ਖਲੋਤੇ ਦਿਸੇ , ਤਾਂ ਭਿੰਡਰੀਂ ਅਤੇ ਮਹਿਤੇ ਦੋਹਾਂ ਹੀ ਟਕਸਾਲਾਂ ਦੈ ਸਨਮਾਨਤ ਮੁਖੀਆਂ ਦੀ ਸੇਵਾ ਵਿਚ ਸ਼ੰਕੇ ਲਿਖ ਭੇਜੇ। ਕਿ ਕੱਲ ਦਾ ਤੁਹਾਡਾਂ ਇਹ ਨਿਮਾਣਾ ਸੇਵਕ ਅੱਜ ਇਸ ਦੁਬਿਧਾ ਵਿਚ ਫਸ ਗਿਆ ਹੈ। ਕਈ ਯਾਦ ਪੱਤਰ ਲਿਖੇ ਕਿਸੇ ਧਿਰੋਂ ਕੋਈ ਉੱਤਰ ਨਾ ਆੁਿੲਆ। ਹਾਰ ਕੇ,"ਸੱਚ ਖੰਡ ਵਾਸੀ ਸੰਤ ਗਿ: ਗੁਰਬਚਨ ਸਿਂਘ ਜੀ ਖ਼ਾਲਸਾ ਭਿੰਡਰਾਂ ਵਾਲਿਆਂ ਦੀ ਲਿਖੀ ਗੁਰਮਤਿ ਰਹਿਤ ਮਰਯਾਦਾ ਵਿਚੋਂ ਗੁਰਮਤਿ ਵਿਰੋਧੀ ਲਿਖਤਾਂ ਬਾਰੇ ਬੜੀ ਸਪੱਸ਼ਟ ਅਲੋਚਨਾ ਪੁਸਤਕ ਵਿਚ ਛਾਪ ਦਿਤੀ। ਲਿਖਤੀ ਦਲੀਲ ਦਾ ਲਿਖਤੀ ਉਤਰ ਤਾਂ ਸਚਾ ਦੇਵੇ। ਝੂਠੇ ਨੇ ਤਾਂ ਧਮਕੀਆਂ ਹੀ ਦੇਣੀਆਂ ਹੁੰਦੀਆਂ ਹਨ।

ਸੋ ਹੇ ਗੁਰਮੁਖ ਪਿਆਰੇ ਸ: ਮੱਖਣ ਸਿੰਘ ਬਾਦਲ ਸਾਹਿਬ ਦੀ ਸੇਵਾ ਵਿੱਚ ਭੇਜੀ ਉਪਰੋਕ ਦਰਖ਼ਾਸਤ ਪੰਜਾਬ ਦੀਆਂ ਕਈ ਅਖ਼ਬਾਰਾਂ ਛਪ ਗਈ। ਦਾਸ ਦਾ ਲੜਕਾ ਜੋ ਸੁਸਾਇਟੀ ਦਾ ਕੰਮ ਚਲਾ ਰਿਹਾ ਸੀ ਉਹ ਡਰਦਾ ਮਾਰਿਆ ਲੁਕ ਛਿਪੋ ਕੇ ਅਮ੍ਰੀਕਾ ਦਾਂ ਸ਼ਰਨਾਰਥੀ ਜਾ ਬਣਿਆ। ਸਿਆਸੀ ਸ਼ਰਨ ਲਈ ਜੋ ਉਸ ਨੇ ਦਰਖ਼ਾਸਤ ਦਿੱਤੀ ਸੀ ਉਸ ਦਾ ਉਤਾਰਾ ਦਾਸ ਦੇ ਸਾਮਣੇ ਪਿਆ ਹੈ। ਉਸ ਅਨੁਸਾਰ 2 ਸਤਂਬਰ 1997 ਨੂੰ ਉਸ ਤੇ ਮਾਰੂ ਹਮਲਾ ਹੋਇਆ। ਜਿਸ ਵਿਚ ਵੀ ਭਿੰਡਰਾਂ ਵਾਲੇ ਬੁੰਦਿਆਂ ਦਾ ਹੀ ਜਿ਼ਕਰ ਹੈ। ਮੇਰੇ ਲੜਕੇ ਦੇ ਦੋ ਬੱਚੇ ਕਾਲਜ ਪੜ੍ਹਦੇ ਪਿੱਛੇ ਰਹਿ ਗਏ ਸਨ ਦਾਦ=ਲ ਸਾਹਿਬ ਨੇ ਪੂਲੀਸ ਭੇਜ ਕੇ ਉਨ੍ਹਾਂ ਦੀ ਸੁਖਸਾਂਦ ਦਾ ਪਤਾ ਕੀਤਾ ਅਤੇ ਗਾਰਦ ਲਉਣ ਲਈ ਪੁਛਿਆ। ਕਾਕਿਆਂ ਨੇ ਮੈਨੂੰ ਪੁਛਿਆ ਤਾਂ ਦਾਸ ਨੇ ਆਖਿਆ ਕਿ ਗਾਰਦ ਤਾਂ ਤੁਹਾਡੇ ਫੁੱਫੜ ਜੀ ਨੂੰ ਮਿਲੀ ਹੋਈ ਸੀ। ਉਸ ਦਾ ਦਿਨ ਦੇਵੀ ਕਤਲ ਹੋ ਗਿਆ ਸੀ। ਉਸ ਸੱਚੇ ਸਾਂਈ ਦੀ ਓਟ ਵਿਚ ਰਹੋ। ਜੋ ਕਰਨਾ ਹੈ ਉਸੇ ਨੇ ਕਰਨਾ ਹੈ।

ਦਾਸ ਤਾਂ ਹਰ ਸਮੇ ਦੀ ਗੋਲੀ ਖਾਣ ਲਈ ਤਿਅਰ ਹੈ। ਸੱਚ ਲਿਖਣੋ ਦਾਸ ਨੇ ਨਹੀਂ ਹਟਣਾ। ਦਲੀਲ ਨਾਲ ਮੇਰੀ ਭੁੱਲ ਦਰਾਉਣ ਤਾਂ ਹੱਥੀ ਬੰਨੀ ਗ਼ੁਲਾਮੀ ਕਰਨ ਲਈ ਤਿਆਰ ਹਾਂ। ਨਹੀਂ ਤਾਂ-ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ ॥ ਸੁਣਿਆ ਹੈ ਕਿ, ਬਾਬਾ ਠਾਕਰ ਸਿੰਘ ਜੀ ਵੀ ਮੰਦਰ ਵਿਚਲੀ ਮਰੂਤੀ-ਰੂਪ ਭਗਵਾਨ ਹੀ ਹਨ। ਸੋ ਭੇਜ ਦਿਉ ਇਹ ਸਭ-ਕੁਝ ਉਨ੍ਹਾਂ ਵੀਰਾਂ ਦੀ ਸੇਵਾ ਵਿਚ ਉਹ ਜਦੋਂ ਦਿੱਲ ਕਰਦਾ ਦਾਸ ਨੂੰ ਗੋਲੀ ਮਾਰ ਕੇ ਆਪਣਾ ਕਲੇਜਾ ਠੰਡਾ ਕਰ ਸਕਦੇ ਹਨ। ਰਹਿੰਦੇ ਸੁਆਸਾ ਤੱਕ ਗੁਰੂ ਪੰਥ ਨੂੰ ਗੁਰਮਤਿ ਵਿਰੋਧੀ ਝੂਠ ਤੋਂ ਸੁਚੇਤ ਰਹਿਣ ਲਈ ਲਿ਼ਖਦਾ ਰਹਿਣਾ ਸਿਵਾਏ ਗੁਰਮਤਿ ਦਲੀਲਾਂ ਦੇ ਹੋਰ ਕੋਈ ਤਰੀਕਾ ਨਹੀਂ ਰੋਕ ਸਕਦਾ।
ਦਾਸਰਾ ਗੁਰਬਖ਼ਸ਼ ਸਿੰਘ


--------------------------------------------------------------------------------


ਅੰਤ ਵਿਚ ਸਰਦਾਰ ਸੁਖਜਿੰਦਰ ਸਿੰਘ ਅਤੇ ਹੋਰ ਗੁਰਮੁਖ ਸੱਜਣਾ ਨੂੰ ਬੇਨਤੀ ਹੈ ਕਿ ਧਰਮ ਦੇ ਨਾਮ ਤੇ ਮਰਨਾਂ ਅਤੇ ਮਾਰਨਾਂ ਵਥੇਰਾ ਕਰ ਕੇ ਦੇਖ ਲਿਆ ਹੈ ਆਓ ਹੁਣ ਧਰਮ ਅਨੁਸਾਰ ਜੀਣਾਂ ਵੀ ਸਿੱਖ ਲਈਏ ਸ਼ਾਇਦ ਗੁਰੂ ਕੋਈ ਮਿਹਰ ਕਰ ਹੀ ਦੇਵੇ।

ਆਦਰ ਸਹਿਤ,
ਮੱਖਣ ਸਿੰਘ ਪੁਰੇਵਾਲ।